ਨਵੀਂ ਦਿੱਲੀ, 16 ਜੂਨ (ਪੰਜਾਬ ਟਾਇਮਜ਼ ਬਿਊਰੋ)- ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ’ਚ ਵੀਰਵਾਰ ਸ਼ਾਮੀ ਅੱਤਵਾਦੀਆਂ ਵੱਲੋਂ ਘਾਤ ਲਾ ਕੇ ਕੀਤੇ ਗਏ ਹਮਲੇ ਵਿੱਚ ਇੱਕ ਐਸਐਚਓ ਸਮੇਤ 6 ਪੁਲਿਸ ਵਾਲੇ ਮਾਰੇ ਗਏ। ਪੁਲਿਸ ਅਧਿਕਾਰੀ ਦੀ ਸ਼ਨਾਖਤ ਫਿਰੋਜ਼ ਅਹਿਮਦ ਦਾਰ ਵਜੋਂ ਹੋਈ ਹੈ। ਇਸ ਹਮਲੇ ਵਿੱਚ 5 ਪੁਲਿਸ ਵਾਲੇ ਜ਼ਖਮੀ ਹੋਏ ਹਨ। ਦੂਜੇ ਪਾਸੇ (ਐਲ.ਓ.ਸੀ.) ’ਤੇ ਨੌਸ਼ੈਰਾ ਸੈਕਟਰ ’ਚ ਯੁਧ ਵਿਰਾਮ ਦਾ ਉਲੰਘਣ ਦੌਰਾਨ ਪਾਕਿਸਤਾਨ ਦੇ ਵੱਲੋਂ ਗੋਲੀਬਾਰੀ ’ਚ ਫੌਜ ਦਾ ਇਕ ਜਵਾਨ ਨਾਇਕ ਬਖਤਾਵਰ ਸਿੰਘ ਸ਼ਹੀਦ ਹੋ ਗਿਆ। 34 ਸਾਲ ਦੇ ਨਾਇਕ ਬਖਤਾਵਰ ਪੰਜਾਬ ਦੇ ਹੁਸ਼ਿਆਰਪੁਰ ਜ਼ਿਲੇ ਦੇ ਹਾਜੀਪੁਰ ਪਿੰਡ ਦੇ ਰਹਿਣ ਵਾਲੇ ਸੀ।