ਸਿਸੋਦੀਆ ਦੇ ਘਰ ਛਾਪਾ-ਸੀਬੀਆਈ ਨੇ ਦਰਜ ਕੀਤੇ ਬਿਆਨ

image ਨਵੀਂ ਦਿੱਲੀ, 16 ਜੂਨ (ਪੰਜਾਬ ਟਾਇਮਜ਼ ਬਿਊਰੋ)- ਅੱਜ ਦਿੱਲੀ ਦੇ ਡਿਪਟੀ ਮੁਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਸੀ.ਬੀ.ਆਈ. ਪਹੁੰਚੀ। ਸੀ.ਬੀ.ਆਈ. ਮਨੀਸ਼ ਸਿਸੋਦੀਆ ਦੇ ਕਹਿਣ ’ਤੇ ਬਿਆਨ ਦਰਜ ਕਰਨ ਲਈ ਪਹੁੰਚੀ।ਪ੍ਰਾਪਤ ਜਾਣਕਾਰੀ ਅਨੁਸਾਰ ਸੀ.ਬੀ.ਆਈ. ਟਾਕ ਟੂ ਏ.ਕੇ. ਪ੍ਰੋਗਰਾਮ ਦੇ ਸਿਲਸਿਲੇ ‘ਚ ਲਗੇ ਦੋਸ਼ਾਂ ਦੀ ਮੁੱਢਲੀ ਜਾਂਚ ਲਈ ਸਿਸੋਦੀਆ ਦਾ ਬਿਆਨ ਲੈਣ ਪਹੁੰਚੀ।ਜ਼ਿਕਰਯੋਗ ਹੈ ਕਿ ਟਾਕ 2 ਏ.ਕੇ. ਇਕ ਪ੍ਰੋਗਰਾਮ ਸੀ, ਜਿਸ ‘ਚ ਇਹ ਦੋਸ਼ ਲਗਾ ਸੀ ਕਿ ਨਿਯਮਾਂ ਨੂੰ ਤਾਕ ‘ਤੇ ਰਖ ਕੇ ਇਕ ਕੰਪਨੀ ਨੂੰ ਟੈਂਡਰ ਦਿਤਾ ਗਿਆ। ਇਸ ਤੋਂ ਪਹਿਲਾ ਖ਼ਬਰ ਸੀ ਕਿ ਮਨੀਸ਼ ਸਿਸੋਦੀਆ ਦੇ ਘਰ ਸੀ.ਬੀ.ਆਈ. ਨੇ ਛਾਪਾ ਮਾਰਿਆ ਹੈ।

Send this to a friend