ਕਾਰ ਹਾਦਸੇ ’ਚ ਦੋ ਔਰਤਾਂ ਦੀ ਮੌਤ

image ਚੌਕ ਮਹਿਤਾ, 15 ਜੂਨ (ਕੁਲਦੀਪ ਧਰਦਿਓ)- ਬੁੱਟਰ ਕਲਾਂ ਨਜ਼ਦੀਕ ਚੌਕ ਮਹਿਤਾ ਤੇਜ਼ ਰਫਤਾਰ ਕਾਰ ਦੇ ਸੰਤੁਲਨ ਗੁਆਉਣ ਕਾਰਨ ਹਾਦਸੇ ਦੌਰਾਨ ਦੋ ਔਰਤਾਂ ਦੀ ਮੌਤ ਅਤੇ ਇੱਕ ਛੋਟੀ ਬੱਚੀ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਾਦਸੇ ਵਿੱਚ ਕੁਲਦੀਪ ਕੌਰ 30 ਸਾਲ ਤੇ ਉਸ ਦੀ ਮਾਤਾ ਰਾਜਵਿੰਦਰ ਕੌਰ ਵਾਸੀ ਰਈਆ ਇੱਕ ਛੋਟੀ ਬੱਚੀ ਸਮੇਤ ਟਾਟਾ ਕਰੋਲਾ ਕਾਰ ਡੀ.ਐਲ.ਸੀ.ਸੀ.ਸੀ. 7077 ’ਚ ਸਵਾਰ ਹੋ ਕੇ ਆਪਣੇ ਦੀਨਾਨਗਰ ਸਥਿਤ ਰਿਸ਼ਤੇਦਾਰਾਂ ਨੂੰ ਮਿਲਣ ਗਏ ਸਨ। ਦੀਨਾਨਗਰ ਤੋਂ ਵਾਪਸ ਆਉਦੇਂ ਸਮੇਂ ਰਸਤੇ ਵਿੱਚ ਬਟਾਲਾ ਰੋਡ ਕਸਬਾ ਚੌਕ ਮਹਿਤਾ ਨਜਦੀਕ ਕਾਰ ਤੇਜ਼ ਰਫਤਾਰ ’ਚ ਹੋਣ ਕਾਰਨ ਆਪਣਾ ਸਤੁੰਲਨ ਗੁਆ ਬੈਠੀ ਅਤੇ ਸਫੈਦੇ ਨਾਲ ਜਾ ਟਕਰਾਈ। ਹਾਦਸੇ ਦੌਰਾਨ ਕਾਰ ਚਾਲਕ ਕੁਲਦੀਪ ਕੌਰ ਅਤੇ ਨਾਲ ਬੈਠੀ ਉਸ ਦੀ ਮਾਤਾ ਰਾਜਵਿੰਦਰ ਕੌਰ ਦੀ ਮੌਤ ਹੋ ਗਈ। ਇਸ ਦੌਰਾਨ ਛੋਟੀ ਬੱਚੀ ਦੇ ਮੂੰਹ ’ਤੇ ਵੀ ਸੱਟਾਂ ਲੱਗ ਗਈਆਂ। ਮੌਕੇ ’ਤੇ ਪੁੱਜੀ ਥਾਣਾ ਮਹਿਤਾ ਦੀ ਪੁਲਿਸ ਨੇ ਲਾਸ਼ਾਂ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Send this to a friend