ਅੰਗਹੀਣਾਂ ਨੂੰ ਬਨਾਵਟੀ ਅੰਗ ਦੇਣ ਲਈ ਵਿਸ਼ੇਸ਼ ਅਸੈਸਮੈਂਟ ਕੈਂਪ

ਜਲੰਧਰ 15 ਜੂਨ (ਪੰਜਾਬ ਟਾਇਮਜ਼ ਬਿਊਰੋ)- ਰੈਡ ਕਰਾਸ ਭਵਨ ਜ¦ਧਰ ਵਿਖੇ ਅੰਗਹੀਣਾਂ ਨੂੰ ਬਣਾਉਟੀ ਅੰਗ ਪ੍ਰਦਾਨ ਕਰਨ ਲਈ ਉਨ੍ਹਾਂ ਦੀ ਅਪੰਗਤਾ ਦੀ ਅਸੈਸਮੈਂਟ ਲਈ ਦੋ ਰੋਜ਼ਾ ਕੈਂਪ ਦੀ ਅੱਜ ਸੁਰੂਆਤ ਹੋ ਚੁੱਕੀ ਹੈ। ਕੈਂਪ ਦੇ ਪਹਿਲੇ ਦਿਨ ਅੱਜ 70 ਤੋਂ ਵੱਧ ਲੋਕਾਂ ਨੇ ਬਣਾਉਟੀ ਅੰਗ ਲੈਣ ਲਈ ਅਪਣੀ ਰਜਿਸਟਰੇਸ਼ਨ ਕਰਵਾਈ ਹੈ। ਕੈਂਪ ਦੌਰਾਨ ਡਿਪਟੀ ਕਮਿਸ਼ਨਰ ਜ¦ਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਆਰਟੀਫੀਸ਼ਲ ਲਿੰਬਜ਼ ਮੈਨੂਫੈਕਚਰਿੰਗ ਕਾਰਪੋਰੇਸ਼ਨ ਆਫ ਇੰਡੀਆ ਅਤੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵਲੋਂ ਸਾਂਝੇ ਤੌਰ ’ਤੇ ਲਗਾਏ ਗਏ ਇਸ ਕੈਂਪ ਦੌਰਾਨ ਮਾਹਿਰਾਂ ਵਲੋਂ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਦੀਆਂ ਲੋੜਾਂ ਦੀ ਪੜਤਾਲ ਕਰਕੇ ਇਕ ਮੁਕੰਮਲ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ ਜਿਸ ਦੇ ਅਧਾਰ ’ਤੇ ਲੋੜਵੰਦਾਂ ਨੂੰ ਬਨਾਵਟੀ ਅੰਗ ਮੁਹੱਈਆ ਕਰਵਾਏ ਜਾਣਗੇ,  ਜਿਸ ਵਿਚ ਸੁਣਨ ਵਾਲੀ ਮਸ਼ੀਨ, ਵੀਲ੍ਹ ਚੇਅਰ ਤੋਂ ਇਲਾਵਾ ਹੋਰ ਬਨਾਵਟੀ ਅੰਗ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਰਜਿਸਟਰੇਸ਼ਨ ਕਰਵਾਉਣ ਲਈ ਬਿਨੈਕਾਰ ਨੂੰ ਅਪਣਾ ਰਿਹਾਇਸ਼ੀ, ਅਪੰਗਾਂ ਸਰਟੀਫਿਕੇਟ, ਆਮਦਨ ਸਬੰਧੀ ਦਸਤਾਵੇਜ਼ ਅਤੇ ਫੋਟੋਆਂ ਲਿਆਉਣਾ ਲਾਜ਼ਮੀ ਹੈ ਜਿਸ ਪਿਛੋਂ ਬਿਨੈਕਾਰ ਦੀ ਮੌਕੇ ’ਤੇ ਰਜਿਸਟਰੇਸ਼ਨ ਕਰਕੇ ਉਨ੍ਹਾਂ ਨੂੰ ਬਨਾਵਟੀ ਅੰਗ ਪ੍ਰਦਾਨ ਕੀਤੇ ਜਾਣਗੇ।

Send this to a friend