ਬਿਨਾਂ ਕਿਸੇ ਭੇਦ-ਭਾਵ ਦੇ ਕਰਾਂਗੇ ਲੋਕ ਸੇਵਾ : ਬਡਲਾ

image ਅਮਰਗੜ੍ਹ, 14 ਜੂਨ – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਚਲਾਈਆਂ ਸਾਰੀਆਂ ਹੀ ਪੁਰਾਣੀਆਂ ਅਤੇ ਲਾਗੂ ਹੋਈਆ ਨਵੀਆਂ ਭਲਾਈ ਸਕੀਮਾਂ ਦੇ ਲਾਭਪਾਤਰੀਆਂ ਦੇ ਫਾਰਮ ਸਾਡੇ ਦਫਤਰ ਅਮਰਗੜ੍ਹ ਵਿਖੇ ਭਰੇ ਜਾਇਆ ਕਰਨਗੇ, ਤਾਂ ਜੋ ਕਿਸੇ ਲਾਭਪਾਤਰੀ ਨੂੰ ਕੋਈ ਵੀ ਸਮੱਸਿਆਂ ਦਾ ਸਾਹਮਣਾ ਨਾ ਕਰਨਾ ਪਵੇ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਉ¤ਘੇ ਨੌਜਵਾਨ ਕਾਂਗਰਸੀ ਆਗੂ ਹਰਮਨਦੀਪ ਸਿੰਘ ਬਡਲਾ ਨੇ ਆਪਣੇ ਦਫਤਰ ਅਮਰਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਉਨ੍ਹਾਂ ਦੱਸਿਆ ਕਿ ਸਾਡੇ ਦਫਤਰ ਵਿਖੇ ਹਰ ਸ਼ਨੀਵਾਰ ਨੂੰ ਸਵੇਰੇ 10 ਵਜੇ ਤੋਂ ਸਾਮ ਦੇ 5 ਵਜੇ ਤੱਕ ਸਾਡੇ ਵਰਕਰਾਂ ਵੱਲੋਂ ਸਾਰੀਆਂ ਹੀ ਸਰਕਾਰੀ ਭਲਾਈ ਸਕੀਮਾਂ ਜਿਵੇ ਸ਼ਗਨ ਸ਼ਕੀਮ, ਬੁਢਾਪਾ ਪੈਨਸ਼ਨ, ਅੰਗਹੀਣ ਪੈਨਸ਼ਨ, ਵਿਧਵਾ ਪੈਨਸ਼ਨ ਆਦਿ ਸ਼ਕੀਮਾਂ ਦੇ ਫਾਰਮ ਭਰੇ ਜਾਇਆ ਕਰਨਗੇ ਅਤੇ ਬਾਕੀ ਦੀ ਰਹਿੰਦੀ ਵਿਭਾਗੀ ਕਾਰਵਾਈ ਵੀ ਸਾਡੇ ਵੱਲੋਂ ਹੀ ਕਰਵਾਉਣ ਉਪਰੰਤ ਲਾਭਪਾਤਰੀ ਕੋਲ ਉਸਦਾ ਬਣਦਾ ਹੱਕ ਛੇਤੀ ਪਹੁੰਚ ਜਾਇਆ ਕਰੇਗਾ।ਇੱਕ ਸਵਾਲ ਦੇ ਜਵਾਬ ਵਿੱਚ ਬਡਲਾ ਨੇ ਕਿਹਾ ਕਿ ਇਸ ਕੰਮ ਵਿੱਚ ਕਿਸੇ ਨਾਲ ਕੋਈ ਵੀ ਪੱਖ-ਪਾਤ ਜਾਂ ਵਿੱਤਕਰਾ ਨਹੀ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਿਲ੍ਹਾ ਸੈਕਟਰੀ ਅਵਤਾਰ ਸਿੰਘ ਜੈਲਦਾਰ, ਮਹੰਤ ਬਲਦੇਵ ਸਿੰਘ ਭੁਰਥਲਾ, ਜਸਵੰਤ ਸਿੰਘ ਪੰਚ ਬਾਠਾਂ, ਨੇਤਰ ਸਿੰਘ ਬਾਠਾਂ, ਜਗਦੀਪ ਸਿੰਘ ਸਲਾਰ, ਰੁਪਿੰਦਰ ਸਿੰਘ ਸਲਾਰ, ਹੰਸਰਾਜ ਮਾਹੋਰਾਣਾ, ਜਥੇਦਾਰ ਦਾਰਾ ਸਿੰਘ ਕੁੱਪ, ਮੇਜਰ ਸਿੰਘ ਬਾਠਾਂ, ਗੁਰਤੇਜ ਸਿੰਘ ਤੇਜੀ ਬੁਰਜ, ਗੁਰੀ ਬਡਲਾ, ਰੋਜੀ ਬੋਪਾਰਾਏ, ਸੁਖਦੇਵ ਸਿੰਘ ਮਡਿਆਲਾ ਆਦਿ ਹਾਜਰ ਸਨ।

Send this to a friend