ਯੂ.ਕੇ., 14 ਜੂਨ – ਯੂ.ਕੇ. ਦੀਆਂ 8 ਜੂਨ ਨੂੰ ਹੋਈਆਂ ਸੰਸਦੀ ਚੋਣਾ ਵਿੱਚ ਪਹਿੱਲੀ ਵਾਰ ਇੱਕ ਸਿੱਖ ਔਰਤ ਬਰਮਿੰਘਮ ਯੂ.ਕੇ. ਦੀ ਜੰਪਲ ਪ੍ਰੀਤ ਕੌਰ ਗਿੱਲ ਲੇਬਰ ਪਾਰਟੀ ਵਲੋਂ ਐਮ.ਪੀ. ਬਣਨ ਵਿੱਚ ਕਾਮਯਾਬ ਹੋਈ ਹੈ। ਇਸੀ ਹੀ ਤਰਾਂ ਪਹਿੱਲੇ ਅੰਮ੍ਰਿਤਧਾਰੀ ਸਿੱਖ ਵਜੋਂ ਤਨਮਨਜੀਤ ਸਿੰਘ ਢੇਸੀ ਸਲਾਓ ਵਿਖੇ ਤਕਰੀਬਨ 17000 ਵੋਟਾਂ ਨਾਲ ਜਿੱਤ ਕੇ ਲੇਬਰ ਪਾਰਟੀ ਦੇ ਐਮ.ਪੀ. ਬਣੇ ਹਨ। ਲੈਸਟਰ ਦੇ ਪੰਜਾਬੀ ਲਿਸਨਰਜ ਕਲੱਬ ਦੇ ਸੰਚਾਲਕ ਸ.ਤਰਲੋਚਨ ਸਿੰਘ ਵਿਰਕ ਵਲੋਂ ਪ੍ਰੀਤ ਕੌਰ ਗਿੱਲ ਅਤੇ ਤਨਮਨਜੀਤ ਸਿੰਘ ਢੇਸੀ ਨੂੰ ਗੱਨਿਆਂ ਦੀ ਲੱਦੀ ਟਰਾਲੀ ਤੋਂ ਵੀ ਜਿਆਦਾ ਵਧਾਈਆਂ। ਸਾਡੀ ਵਾਹਿਗੁਰੂ ਜੀ ਅੱਗੇ ਇਹੀ ਅਰਦਾਸ ਹੈ ਕਿ ਤੁਸੀਂ ਹੋਰ ਵੀ ਜਿਆਦਾ ਤਰੱਕੀਆਂ ਹਾਸਲ ਕਰੋ ਅਤੇ ਸਿੱਖ ਕੌਮ ਦੀ ਸੇਵਾ ਕਰਦੇ ਰਹੋ।