ਸ਼੍ਰੋਮਣੀ ਕਮੇਟੀ ਵੱਲੋਂ ਹਾਕੀ ਅਕੈਡਮੀਆਂ ਲਈ ਖਿਡਾਰੀਆਂ ਦੀ ਚੋਣ ਲਈ ਟਰਾਇਲ

image ਅੰਮ੍ਰਿਤਸਰ, 14 ਜੂਨ (ਪੰਜਾਬ ਟਾਇਮਜ਼ ਬਿਊਰ)- ਪ੍ਰ. ਕਿਰਪਾਲ ਸਿੰਘ ਬਡੂੰਗਰ ਦੀ ਰਹਿਨੁਮਾਈ ਹੇਠ ਸ਼੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਚਲਾਈਆਂ ਜਾ ਰਹੀਆਂ ਵਖ-ਵਖ ਹਾਕੀ ਅਕਡਮੀਆਂ ਵਿਚ ਗੁਰਸਿਖ ਬਚਿਆਂ ਦੀ ਚਣ ਲਈ ਅਜ ਪੀ.ਏ.ਪੀ. ਹਾਕੀ ਸਟੇਡੀਅਮ ਜਲੰਧਰ ਵਿਖੇ ਟਰਾਇਲ ਲਏ ਗਏ।ਟਰਾਇਲ ਦੇਣ ਲਈ ਪੰਜਾਬ ਭਰ ’ਚੋਂ  267 ਬਚਿਆਂ ਨੇ ਹਿਸਾ ਲਿਆ, ਜਿਨ੍ਹਾਂ ਵਿਚ 224 ਲੜਕੇ ਅਤੇ 43 ਲੜਕੀਆਂ ਸਨ। ਇਨ੍ਹਾਂ ਵਿਚੋਂ 44 ਲੜਕੇ ਅਤੇ 6 ਲੜਕੀਆਂ ਦੀ ਚਣ ਕੀਤੀ ਗਈ, ਜਿਨ੍ਹਾਂ ਦੇ ਫਾਈਨਲ ਟਰਾਇਲ ਲਏ ਜਾਣਗੇ। ਖਿਡਾਰੀਆਂ ਦੀ ਚਣ ਲਈ ਸ. ਹਰਦੀਪ ਸਿੰਘ ਗਰੇਵਾਲ ਉਲੰਪੀਅਨ, ਸ੍ਰੀ ਗੁਣਦੀਪ ਕੁਮਾਰ ਉਲੰਪੀਅਨ ਇੰਚਾਰਜ ਪੰਜਾਬ ਐਂਡ ਸਿੰਧ ਬੈਂਕ ਹਾਕੀ ਅਕਡਮੀ, ਸ. ਬਲਦੇਵ ਸਿੰਘ ਉਲੰਪੀਅਨ ਦਰਣਾਚਰੀਆ ਐਵਾਰਡੀ, ਸ. ਸੁਖਬੀਰ ਸਿੰਘ ਗਰੇਵਾਲ ਡਾਇਰਕਟਰ ਸਪਰਟਸ ਟਰੇਨਿੰਗ ਪੰਜਾਬ ਸਟੇਟ ਇੰਸਟੀਚਿਊਟ ਆਫ ਸਪਰਟਸ,  ਸ. ਹਰਬੰਸ ਸਿੰਘ ਇੰਟਰਨਸ਼ਨਲ ਗਰੇਡ-1 ਅੰਪਾਇਰ ਸਾਬਕਾ ਜ਼ਿਲ੍ਹਾ ਖੇਡ ਅਫਸਰ ਨੇ ਮੁਖ ਭੂਮਿਕਾ ਨਿਭਾਈ। ਦਸਣਾ ਬਣਦਾ ਹ ਕਿ ਸ਼੍ਰਮਣੀ ਕਮੇਟੀ ਵਲੋਂ ਤਿੰਨ ਹਾਕੀ ਅਕਡਮੀਆਂ ਫ਼ਰੀਦਕਟ ਵਿਖੇ ਅੰਡਰ 14, ਸ੍ਰੀ ਫ਼ਤਹਿਗੜ੍ਹ ਸਾਹਿਬ ਅੰਡਰ 17 ਅਤੇ ਬਾਬਾ ਬਕਾਲਾ ਸਾਹਿਬ ਲਈ ਅੰਡਰ 19 ਵਿਚ ਸਾਬਤ ਸੂਰਤ ਲੜਕੇ, ਜਦਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਸ੍ਰੀ ਫ਼ਤਹਿਗੜ੍ਹ ਸਾਹਿਬ ਲਈ ਅੰਡਰ 14, 17 ਅਤੇ 19 ਕੇਵਲ ਲੜਕੀਆਂ ਦੀ ਚਣ ਕੀਤੀ ਜਾਣੀ ਹ। ਇਹ ਵੀ ਜ਼ਿਕਰਯਗ ਹ ਕਿ ਚੁਣੇ ਜਾਣ ਵਾਲੇ ਖਿਡਾਰਿਆਂ ਨੂੰ ਰਿਹਾਇਸ਼, ਖਾਣਾ, ਪੜ੍ਹਾਈ, ਟਰੇਨਿੰਗ, ਸਪਰਟਸ ਕਿਟਾਂ ਆਦਿ ਸਮਾਨ ਮੁਫ਼ਤ ਦਿਤਾ ਜਾਵੇਗਾ।ਟਰਾਇਲ ਲਏ ਜਾਣ ਸਮੇਂ ਸ਼੍ਰਮਣੀ ਕਮੇਟੀ ਦੇ ਐਡੀਸ਼ਨਲ ਸਕਤਰ ਸ. ਸੁਖਦੇਵ ਸਿੰਘ ਭੂਰਾ ਕਹਨਾ, ਮੀਤ ਸਕਤਰ ਸ. ਚਾਨਣ ਸਿੰਘ, ਡਾਇਰਕਟਰ ਸਪਰਟਸ ਬੀਬੀ ਪਰਮਿੰਦਰ ਕੌਰ ਰੰਧਾਵਾ, ਸ. ਸਤਿੰਦਰ ਸਿੰਘ ਮਨੇਜਰ ਗੁਰਦੁਅਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲਧੀ, ਸ. ਸਰਬਜੀਤ ਸਿੰਘ ਐਡੀਸ਼ਨਲ ਮਨੇਜਰ, ਸ. ਬਲਦੇਵ ਸਿੰਘ ਕਚ, ਸ. ਪ੍ਰੇਮ ਸਿੰਘ ਕਚ, ਸ. ਭੁਪਿੰਦਰ ਸਿੰਘ ਕਚ ਅਤੇ ਸ. ਪ੍ਰਕਾਸ਼ ਸਿੰਘ ਕਚ ਆਦਿ ਹਾਜ਼ਰ ਸਨ।

Send this to a friend