ਵਿਧਾਨ ਸਭਾ ’ਚ ਗਿੱਲ ਨੂੰ ਸ਼ਰਧਾਂਜਲੀ ਦੇ ਕੇ ਕਾਂਗਰਸ ਨੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ : ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ

image ਅੰਮ੍ਰਿਤਸਰ, 14 ਜੂਨ (ਕੁਲਦੀਪ ਧਰਦਿਉ)- ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਪੰਜਾਬ ਵਿਧਾਨ ਸਭਾ ਵਿਚ ਬਦਨਾਮ ਪੁਲੀਸ ਮੁਖੀ ਕੇ ਪੀ ਐਸ ਗਿਲ ਨੂੰ ਸ਼ਰਧਾਂਜਲੀ ਦੇਣ ਲਈ ਕਾਂਗਰਸ ਸਰਕਾਰ ਨੂੰ ਅੜੇ ਹਥੀਂ ਲੈਂਦਿਆਂ ਉਕਤ ਕਦਮ ਨੂੰ ਕਾਂਗਰਸ ਦਾ ਸਿਖ ਜਗਤ ਦੀਆਂ ਭਾਵਨਾਵਾਂ ਨੂੰ ਜਾਣਬੁਝ ਕੇ ਠੇਸ ਪਹੁੰਚਾਉਣ ਵਾਲਾ ਕਦਮ ਕਰਾਰ ਦਿੱਤਾ। ਦਮਦਮੀ ਟਕਸਾਲ ਜਥਾ ਭਿੰਡਰਾਂ ਦੇ ਮੁਖੀ ਨੇ ਕਿਹਾ ਕਿ ਪੰਜਾਬ ਕਾਂਗਰਸ ਨੇ ਅਜ ਇਹ ਫਿਰ ਸਾਬਤ ਕਰਦਿਤਾ ਹ ਕਿ ਉਹ ਗਾਂਧੀ ਪਰਿਵਾਰ ਨੂੰ ਖੁਸ਼ ਕਰਨ ਲਈ ਕਿਸੇ ਵੀ ਹਦ ਨੂੰ ਪਾਰ ਕਰ ਸਕਦੇ ਹਨ।ਗਾਂਧੀ ਪਰਿਵਾਰ ਦੀ ਸਿਖਾਂ ਪ੍ਰਤੀ ਸੌੜੀ ਸਚ ‘ਚ ਅਜ ਵੀ ਕਈ ਤਬਦੀਲੀ ਨਹੀਂ ਆਈ ਹ।  ਉਹਨਾਂ ਕਿਹਾ ਕਿ ਕਾਂਗਰਸ ਨੇ ਅਜਿਹਾ ਕਰ ਕੇ ਗਿਲ ਵਲੋਂ ਆਪਣੇ ਡੀ ਜੀ ਪੀ ਕਾਰਜਕਾਲ ਦੌਰਾਨ ਪੰਜਾਬ ਵਿਚ ਮਨੁਖੀ ਅਧਿਕਾਰਾਂ ਦੇ ਕੀਤੇ ਗਏ ਘਾਣ ਨੂੰ ਸਹੀ ਠਹਿਰਾਉਣ ਦੀ ਕਝੀ ਹਰਕਤ ਕੀਤੀ ਹ। ਉਹਨਾਂ ਕਿਹਾ ਕਿ ਪੰਜਾਬ ਵਿਚ ਝੁਲੀ ਹਨੇਰੀ ਦੌਰਾਨ ਗਿਲ ਦੀ ਅਗਵਾਈ ’ਚ ਸਰਕਾਰੀ ਮਸ਼ੀਨਰੀ ਵਲੋਂ ਹਜ਼ਾਰਾਂ ਬੇਗੁਨਾਹ ਸਿਖ ਨੌਜਵਾਨਾਂ ਨੂੰ ਲਾਪਤਾ ਕਰਦਿਤਾ ਗਿਆ, ਹਜ਼ਾਰਾਂ ਬੇਦਸ਼ਿਆਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਅਤੇ ਅਣਮਨੁਖੀ ਤਸੀਹਿਆਂ ਰਾਹੀਂ ਸ਼ਹੀਦ ਕਰ ਦਿੱਤੇ ਗਏ।ਉਨ੍ਹਾਂ ਕਿਹਾ ਕਿ ਗਿਲ ਦੇ ਅਜਿਹੇ ਜ਼ਾਲਮਾਨਾ ਭੂਮਿਕਾ ਨੂੰ ਸਲਾਮ ਕਰਕੇ ਕਾਂਗਰਸ ਨੇ ਗਿਲ ਦੇ ਅਤਿਆਚਾਰ ਦਾ ਸ਼ਿਕਾਰ ਹਏ ਪੀੜਤ ਪਰਿਵਾਰਾਂ ਦੇ ਜ਼ਖ਼ਮਾਂ ‘ਤੇ ਲੂਣ ਛਿੜਕਦਿਆਂ ਇਹ ਸਾਬਤ ਕਰ ਦਿੱਤਾ ਹ ਕਿ ਉਨ੍ਹਾਂ ਦੀਆਂ ਨਜ਼ਰਾਂ ਵਿਚ ਮਨੁੱਖੀ ਅਧਿਕਾਰਾਂ ਦੀ ਅਜ ਵੀ ਕਈ ਵੁੱਕਤ ਨਹੀਂ ਹ।ਸੰਤ ਹਰਨਾਮ ਸਿੰਘ ਖ਼ਾਲਸਾ ਜ ਕਿ ਸੰਤ ਸਮਾਜ ਦੇ ਵੀ ਮੁਖੀ ਹਨ ਨੇ ਕਿਹਾ ਕਿ ਪੰਜਾਬ ਹੀ ਨਹੀਂ ਦੇਸ਼ ਭਰ ਤੋਂ ਅਮਨ ਅਤੇ ਇਨਸਾਫ਼ ਪਸੰਦ ਸ਼ਹਿਰੀਆਂ ਵਲੋਂ ਗਿੱਲ ਦੀ ਮੌਤ ’ਤੇ ਉਨ੍ਹਾਂ ਦੀਆਂ ਅੰਤਿਮ ਰਸਮਾਂ ਵਿਚ ਸ਼ਾਮਿਲ ਨਾ ਹ ਕੇ ਗਿਲ ਵਿਰੁਧ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰ ਚੁਕੇ ਹਨ, ਅਜਿਹੇ ‘ਚ ਵਿਧਾਨਸਭਾ ਵਰਗੇ ਸਦਨ ਵਿਚ ਗਿਲ ਨੂੰ ਸ਼ਰਧਾਂਜਲੀ ਦੇਣੀ ਲਕ ਭਾਵਨਾਵਾਂ ਦੇ ਵੀ ਬਿਲਕੁਲ ਉਲਟ ਹਨ।ਜਿਸ ਦਾ ਕਾਂਗਰਸ ਨੇ ਖਿਆਲ ਰਖਣਾ ਵੀ ਜ਼ਰੂਰੀ ਨਹੀਂ ਸਮਝਿਆ। ਇਕ ਵਖਰੇ ਬਿਆਨ ਵਿਚ ਸੰਤ ਹਰਨਾਮ ਸਿੰਘ ਖ਼ਾਲਸਾ ਨੇ ਸ਼੍ਰਮਣੀ ਕਮੇਟੀ ਦੇ ਪ੍ਰਧਾਨ ਪ੍ਰ: ਕਿਰਪਾਲ ਸਿੰਘ ਬਡੂੰਗਰ ਵਲੋਂ ਅਕਾਲੀ ਦਲ ਦੇ ਧਰਨੇ ਵਿਚ ਸ਼ਾਮਿਲ ਹਣ ਨੂੰ ਜਾਇਜ਼ ਠਹਿਰਾਉਂਦਿਆਂ ਕਿਹਾ ਕਿ ਇਸ ਪ੍ਰਤੀ ਕਿਸੇ ਨੂੰ ਕਈ ਇਤਰਾਜ਼ ਨਹੀਂ ਹਣਾ ਚਾਹੀਦਾ।ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਮੀਰੀ ਪੀਰੀ ਸਿਧਾਂਤ ਦਾ ਕੇਂਦਰ ਹ ਅਤੇ ਪੰਥ ਵਿਰਧੀ ਤਾਕਤਾਂ ਉਕਤ ਸਿਧਾਂਤ ਨਾਲੋਂ ਪੰਥ ਨੂੰ ਤੜਨਾ ਚਾਹੁੰਦੀਆਂ ਹਨ, ਅਜਿਹੇ ਵਿਚ ਕਿਸੇ ਵੀ ਪੰਥਕ ਸ਼ਖਸੀਅਤ ਨੂੰ ਸਚ ਵਿਚਾਰ ਕਰਨ ਉਪਰੰਤ ਹੀ ਕਈ ਬਿਆਨ ਜਾਰੀ ਕਰਨਾ ਚਾਹੀਦਾ ਹ।  ਇਸ ਮੌਕੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਦੇ ਸਤਿਕਾਰਤ ਪਿਤਾ ਸ. ਪ੍ਰੀਤਮ ਸਿੰਘ ਦੇ ਅਕਾਲ ਚਲਾਣਾ ਕਰ ਜਾਣ ’ਤੇ ਸੰਤ ਹਰਨਾਮ ਸਿੰਘ ਖ਼ਾਲਸਾ ਨੇ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ।

Send this to a friend