ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਸਟੇਸ਼ਨ ਤੇ ਲੋੜੀਂਦੀਆਂ ਸਹੂਲਤਾਂ ਦੇਣ ਦਾ ਵੀ ਜ਼ਿਕਰ
ਵਾਸ਼ਿੰਗਟਨ ਡੀ.ਸੀ., 12 ਜੂਨ- ਪਾਕਿਸਤਾਨ ਸਿਖ ਕੌਂਸਲ ਦਾ ਡੈਲੀਗੇਟ ਡਾ. ਰਮੇਸ਼ ਸਿੰਘ ਖਾਲਸਾ ਚੀਫ ਪੈਟਰਨ ਦੀ ਅਗਵਾਈ ਵਿਚ ਜਵੇਦ ਅਨਵਰ ਚੀਫ ਅਗਜੈਕਟਿਵ ਅਫਸਰ ਅਤੇ ਸੀਨੀਅਰ ਜਨਰਲ ਮੈਨੇਜਰ ਪਾਕਿਸਤਾਨ ਰੇਲਵੇ ਬੋਰਡ ਨੂੰ ਮਿਲਿਆ। ਜਿਥੇ ਸਿਖਾਂ, ਹਿੰਦੂਆਂ ਅਤੇ ਖਾਸ ਕਰਕੇ ਘਟ ਗਿਣਤੀਆਂ ਨੂੰ ਆਉਂਦੀਆਂ ਮੁਸ਼ਕਲਾਂ ਸਬੰਧੀ ਵਿਚਾਰਾਂ ਹੋਈਆਂ। ਉਥੇ ਸਪੈਸ਼ਲ ਟਰੇਨ ਸਿਖ ਯਾਤਰੂਆਂ ਲਈ ਚਲਾਉਣ ਲਈ ਵੀ ਬੇਨਤੀ ਕੀਤੀ ਗਈ । ਸਿਖ ਸ਼ਰਧਾਲੂਆਂ ਨੂੰ ਪਾਕਿਸਤਾਨ ਸਟੇਸ਼ਨ ਤੇ ਲੋੜੀਂਦੀਆਂ ਸਹੂਲਤਾਂ ਦੇਣ ਦਾ ਵੀ ਜ਼ਿਕਰ ਕੀਤਾ ਗਿਆ।ਇਸ ਡੈਲੀਗੇਟ ਵਿਚ ਅਕਾਸ਼ ਸਿੰਘ, ਰਾਮ ਸਿੰਘ ਤੇ ਪਾਕਿਸਤਾਨ ਸਿਖ ਕੌਂਸਲ ਦੇ ਚੀਫ ਰਮੇਸ਼ ਸਿੰਘ ਖਾਲਸਾ ਨੇ ਸ਼ਿਰਕਤ ਕੀਤੀ, ਉਥੇ ਵਫਦ ਨੂੰ ਭਰੋਸਾ ਦਿਤਾ ਗਿਆ ਕਿ ਇਹ ਸਾਰੀਆਂ ਸੁਵਿਧਾਵਾਂ ਅਤੇ ਸਪੈਸ਼ਲ ਟਰੇਨ ਚਲਾਉਣ ਸਬੰਧੀ ਸਰਕਾਰ ਤੋਂ ਪ੍ਰਵਾਨਗੀ ਲੈ ਕੇ ਸ਼ੁਰੂ ਕੀਤੀਆਂ ਜਾਣਗੀਆਂ।ਬਹੁਤ ਹੀ ਵਧੀਆ ਮਾਹੌਲ ਵਿਚ ਹੋਈ ਮੀਟਿੰਗ ਦੇ ਨਤੀਜੇ ਬਹੁਤ ਸਾਰਥਕ ਨਿਕਲਣ ਦੀ ਉਮੀਦ ਕੀਤੀ ਜਾ ਰਹੀ ਹੈ।ਜਿਸ ਨੂੰ ਸਥਾਨਕ ਸੰਗਤਾਂ ਵੱਲੋਂ ਬਹੁਤ ਸਲਾਹਿਆ ਗਿਆ।ਰੇਲਵੇ ਮੈਨੇਜਰ ਅਤੇ ਪਾਕਿਸਤਾਨ ਸਿਖ ਕੌਂਸਲ ਵੱਲੋਂ ਜਾਇੰਟ ਤੌਰ ਤੇ ਕੰਮ ਕਰਨ ਨੂੰ ਵੀ ਪਹਿਲ ਕਦਮੀ ਵਜੋਂ ਵਿਚਰਨ ਦੀ ਗਲ ਕਹੀ ਗਈ। ਮੈਨੇਜਰ ਜਵੇਦ ਅਨਵਰ ਵੱਲੋਂ ਘਟ ਗਿਣਤੀਆਂ ਲਈ ਟਰੇਨਾਂ, ਸਟੇਸ਼ਨਾਂ ਵਿੱਚ ਖਾਸ ਸੁਵਿਧਾਵਾਂ ਦੇਣ ਦੀ ਤਸਲੀ ਦਿਤੀ ਗਈ ਅਤੇ ਜਲਦੀ ਸਪੈਸ਼ਲ ਟਰੇਨ ਸ਼ੁਰੂ ਕਰਨ ਦਾ ਭਰੋਸਾ ਦਿਤਾ ਗਿਆ ਹੈ। ਆਸ ਹੈ ਕਿ ਆਉਣ ਵਾਲੇ ਸਮੇਂ ਵਿਚ ਸ਼ਰਧਾਲੂਆਂ ਲਈ ਇਹ ਕਦਮ ਬਹੁਤ ਹੀ ਸਾਰਥਕ ਸਾਬਤ ਹੋਵੇਗਾ।