ਡਾ. ਉਭਾ ਵੱਲੋਂ ਪ੍ਰੋਫੈਸਰ ਡਾ. ਗੁਰਮੀਤ ਸਿੰਘ ਵੱਲੋਂ ਲਿਖੀ ਗਣਿਤ ਵਿਸ਼ੇ ਦੀ ਅਹਿਮ ਪਾਠ ਪੁਸਤਕ ਰਿਲੀਜ਼

image ਪਟਿਆਲਾ, 12 ਜੂਨ- ਖ਼ਾਲਸਾ ਕਾਲਜ, ਪਟਿਆਲਾ ਵਿਖੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉਭਾ ਵੱਲੋਂ ਗਣਿਤ ਵਿਭਾਗ ਦੇ ਪ੍ਰੋਫੈਸਰ ਡਾ. ਗੁਰਮੀਤ ਸਿੰਘ ਦੁਆਰਾ ਲਿਖੀ ਗਣਿਤ ਵਿਸ਼ੇ ਲਈ ਯੂ.ਜੀ.ਸੀ. ਸੀ.ਐਸ.ਆਈ. ਆਰ. ਆਦਿ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਪੁਸਤਕ ਰਿਲੀਜ਼ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਲੇਖਕ ਨੂੰ ਇਸ ਪੁਸਤਕ ਲਈ ਮੁਬਾਰਕਬਾਦ ਦਿੱਤੀ। ਪੁਸਤਕ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਡਾ. ਗੁਰਮੀਤ ਸਿੰਘ ਨੇ ਕਿਹਾ ਕਿ ਇਹ ਪੁਸਤਕ ਅਕਾਦਮਿਕਤਾ ਨਾਲ ਸਬੰਧਿਤ ਦੇਸ਼ ਦੀਆਂ ਪ੍ਰਮੁੱਖ ਸੰਸਥਾਵਾਂ ਵੱਲੋਂ ਲਏ ਜਾਂਦੇ ਸਹਾਇਕ ਪ੍ਰੋਫੈਸਰ ਦੀ ਯੋਗਤਾ ਦੇ ਇਮਤਿਹਾਨਾਂ ਲਈ ਗਣਿਤ ਵਿਸ਼ੇ ਦੇ ਵਿਦਿਆਰਥੀਆਂ ਵਾਸਤੇ ਲਾਹੇਵੰਦ ਹੋਵੇਗੀ। ਇਹ ਪੁਸਤਕ ਨਵੇਂ ਸਿਲੇਬਸ ਅਨੁਸਾਰ ਸੋਧੇ ਤੇ ਵਧੇ ਰੂਪ ਵਿੱਚ ਦੂਜੇ ਸੰਸਕਰਨ ਵਜੋਂ ਪ੍ਰਕਾਸ਼ਿਤ ਹੋਈ ਹੈ। ਇਸ ਮੌਕੇ ਡਿਪਟੀ ਪਿੰ੍ਰਸੀਪਲ ਡਾ. ਜਸਲੀਨ ਕੌਰ, ਕੰਟਰੋਲਰ ਪ੍ਰੀਖਿਆਵਾਂ ਡਾ. ਰਵਿੰਦਰਜੀਤ ਸਿੰਘ, ਮੁਖੀ ਗਣਿਤ ਵਿਭਾਗ ਪ੍ਰੋ. ਸੁਨੀਲ ਮਹਿਤਾ ਹਾਜ਼ਰ ਸਨ।

Send this to a friend