ਤਖਤ ਸ੍ਰੀ ਕੇਸਗੜ੍ਹ ਸਾਹਿਬ ਦਰਬਾਰ ਸਾਹਿਬ ਮੱਥਾ ਟੇਕਦੇ ਸ਼ਰਧਾਲੂ ਦਾ ਪਰਸ ਚੋਰੀ

ਸ੍ਰੀ ਅਨੰਦਪੁਰ ਸਾਹਿਬ, 12 ਜੂਨ (ਦਵਿੰਦਰਪਾਲ ਸਿੰਘ, ਅੰਕੁਸ਼)- ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਦੇ ਸਮੇਂ  ਇੱਕ ਵਿਅਕਤੀ ਦਾ ਇੱਕ ਛੋਟੇ ਬੱਚੇ ਵੱਲੋਂ ਪਰਸ ਚੋਰੀ ਕਰਕੇ ਰਫ਼ੂ-ਚੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਾਸਟਰ ਗੋਪਾਲ ਕ੍ਰਿਸ਼ਨ ਪੁੱਤਰ ਹਰਬੰਸ ਲਾਲ ਵਾਸੀ ਪਿੰਡ ਕੁਲਗਰਾਂ ਥਾਣਾ ਨੰਗਲ ਨੇ ਦੱਸਿਆ ਕਿ ਉਹ ਬੀਤੇ ਦਿਨ ਆਪਣੀਆਂ ਬੇਟੀਆਂ ਸਮੇਤ ਤਖਤ ਸ੍ਰੀ ਕੇਸਗੜ੍ਹ ਸਾਹਿਬ ਮੱਥਾ ਟੇਕਣ ਆਇਆ ਸੀ। ਜਦੋਂ ਉਹ ਸਾਮ 5.20 ਮਿੰਟ ਦੇ ਕਰੀਬ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਦਰਬਾਰ ਸਾਹਿਬ ਵਿਚ ਮੱਥਾ ਟੇਕਣ ਲੱਗੇ ਤਾਂ ਕਾਫੀ ਭੀੜ ਹੋਣ ਕਾਰਨ ਉਸਦਾ ਕਿਸੇ ਨੇ ਪਰਸ ਕੱਢ ਲਿਆ । ਇਸ ਦੌਰਾਨ ਉਸ ਨੇ ਪਿੱਛੇ ਖੜੇ ਇੱਕ ਨੌਜਵਾਨ ਤੇ ਸ਼ੱਕ ਕੀਤਾ। ਜਦੋਂ ਸੀ.ਸੀ.ਟੀ.ਵੀ ਕੈਮਰੇ ਚੈਕ ਕੀਤੇ ਤਾਂ ਜੇਬ ਚੋਂ ਪਰਸ ਚੋਰੀ ਕਰਨ ਵਾਲਾ ਇੱਕ ਛੋਟਾ ਬੱਚਾ ਨਿਕਲਿਆ ਜੋ ਬੜੀ ਤੇਜੀ ਨਾਲ ਪਰਸ ਲੈ ਕਿ ਹੇਠਾਂ ਵੱਲ ਭੱਜ ਗਿਆ। ਬੱਚੇ ਨੇ ਇੱਕ ਬਾਂਹ ਤੋਂ ਫੱਟੀ ਹੋਈ ਚੈਕਦਾਰ ਕਮੀਜ਼, ਹਰੇ ਰੰਗ ਦੀ ਨਿੱਕਰ ਪਾਈ ਹੋਈ ਸੀ ਅਤੇ ਸਿਰ ਉਪਰ ਰੁਮਾਲ ਬੰਨ੍ਹਿਆ ਹੋਇਆ ਸੀ। ਦੇਖਣ ਤੋਂ ਉਹ ਲੋਕਲ ਜਾਪ ਰਿਹਾ ਸੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੂੰ ਅਜਿਹੇ ਸ਼ੱਕੀ ਬੱਚਿਆਂ ਅਤੇ ਵਿਅਕਤੀਆਂ ਉਪਰ ਖਾਸ ਨਜ਼ਰ ਰੱਖਣੀ ਚਾਹੀਦੀ ਹੈ। ਸੀ.ਸੀ.ਟੀ.ਵੀ ਕੈਮਰੇ ਲੱਗੇ ਹੋਣ ਦੇ ਬਾਵਜੂਦ ਵੀ ਉਕਤ ਬੱਚਾ ਫੜ੍ਹ ਨਹੀਂ ਹੋਇਆ। ਜਦੋਂ ਮੈਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਟਾਫ ਨੂੰ ਉਕਤ ਪਰਸ ਕੱਢਣ ਵਾਲੇ ਬੱਚੇ ਦੀ ਸੀ.ਸੀ.ਟੀ.ਵੀ ਕੈਮਰੇ ਚੋਂ ਫੋਟੋ ਖਿੱਚ ਲੈਣ ਲਈ ਕਿਹਾ ਤਾਂ ਉਹਨਾਂ ਸਾਫ ਇਨਕਾਰ ਕਰਦੇ ਹੋਏ ਕਿਹਾ ਕਿ ਸਾਨੂੰ ਇਸ ਦੀ ਇਜਾਜ਼ਤ ਨਹੀਂ ਹੈ। ਸੀ.ਸੀ.ਟੀ.ਵੀ ਕੈਮਰੇ ਲੱਗੇ ਹੋਣ ਦੇ ਬਾਵਜੂਦ ਵੀ ਉਕਤ ਬੱਚਾ ਫੜ੍ਹ ਨਹੀਂ ਹੋਇਆ। ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਟਾਫ ਨੇ ਇੱਕ ਰਜਿਸਟਰ ਉਪਰ ਮੇਰਾ ਪਤਾ ਤੇ ਸਮਾਨ ਦਾ ਵੇਰਵਾ ਨੋਟ ਕਰ ਲਿਆ ਹੈ। ਉਨ੍ਹਾਂ ਦੱਸਿਆ ਮੇਰੇ ਕਾਲੇ ਰੰਗ ਦੇ ਬਟੂਏ ਵਿਚ ਡਰਾਈਵਿੰਗ ਲਾਈਸੈਂਸ, ਮੋਟਰ ਸਾਈਕਲ ਦੀ ਆਰ ਸੀ, ਦੋ ਏ.ਟੀ.ਐਮ. ਕਾਰਡ ਅਤੇ ਕਰੀਬ ਸੱਤ  ਹਜਾਰ ਰੁਪਏ ਨਗਦ ਸਨ। ਇਸ ਤੋਂ ਬਾਅਦ ਮੈਂ ਸ੍ਰੀ ਅਨੰਦਪੁਰ ਸਾਹਿਬ ਦੀ ਸਿਟੀ ਚੌਂਕੀ ਵਿਚ ਚੋਰੀ ਦੀ ਰਿਪੋਰਟ ਲਿਖਵਾਉਣ ਗਿਆ ਤਾਂ ਉਥੇ ਮੌਜੂਦ ਮੁਨਸ਼ੀ ਨੇ ਇੱਕ ਡਾਇਰੀ ਉਪਰ ਕੱਚੇ ਤੋਰ ਤੇ ਜਿਹੜਾ ਸਮਾਨ ਚੋਰੀ ਹੋਇਆ ਸੀ ਦਾ ਵੇਰਵਾ ਲਿਖ ਲਿਆ ਅਤੇ ਮੈਨੂੰ ਸੁਵਿਧਾ ਕੇਂਦਰ ਜਾ ਕਿ ਦਰਖਾਸਤ ਦੇਣ ਲਈ ਕਿਹਾ ਜਦੋਂ ਮੈਂ ਅੱਜ ਸੁਵਿਧਾ ਕੇਂਦਰ ਵਿਚ ਗਿਆ ਤਾਂ ਉਹਨਾਂ ਕਿਹਾ ਕਿ ਸਾਡੇ ਪਾਸ ਸਮਾਨ ਗੁੰਮਸੁਦਗੀ ਦੀ ਰਿਪੋਰਟ ਹੀ ਦਰਜ ਹੋਵੇਗੀ। ਚੋਰੀ ਦੀ ਰਿਪੋਰਟ ਥਾਣੇ ਦਰਜ ਹੋਵੇਗੀ।ਕੀ ਕਹਿਣੇ ਇਸ ਬਾਰੇ ਤਖਤ ਸਾਹਿਬ ਦੇ ਮੈਨੇਜਰ ਦਾ- ਇਸ ਸਬੰਧੀ ਜਦੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਰਣਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਐਤਵਾਰ ਵਾਲੇ ਦਿਨ ਸੰਗਤ ਦੀ ਆਮਦ ਜਿਆਦਾ ਹੁੰਦੀ ਹੈ। ਇਸ ਦੌਰਾਨ ਸੇਵਾਦਾਰਾਂ ਵੱਲੋਂ ਸਾਰਿਆਂ ਉਪਰ ਨਜ਼ਰ ਰੱਖਣੀ ਔਖੀ ਹੈ। ਇਸ ਲਈ ਸਾਡੇ ਵੱਲੋਂ ਸੀ.ਸੀ.ਟੀ.ਵੀ ਕੈਮਰੇ ਲਗਾਏ ਗਏ ਹਨ। ਜਾਂਚ ਲਈ ਅਸੀ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਦੇ ਸਕਦੇ ਹਾਂ।  ਜਲਦ ਜਾਂਚ ਕਰਾਂਗੇ, ਜੇਕਰ ਬੱਚਾ ਲੋਕਲ ਹੋਇਆ ਤਾਂ ਪੁਲਿਸ ਉਸ ਨੂੰ ਲੱਭ ਲਵੇਗੀ-: ਐਸ ੲੈਚ ਓ। ਇਸ ਸਬੰਧੀ ਜਦੋਂ ਥਾਣਾ ਸ੍ਰੀ ਅਨੰਦਪੁਰ ਸਾਹਿਬ ਦੇ ਐਸ.ਐਚ.ਓ ਹਰਕੀਰਤ ਸਿੰਘ ਸੈਣੀ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਇਸ ਸਬੰਧੀ ਉਹ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਲੈ ਕੇ ਬੱਚੇ ਬਾਰੇ ਜਾਂਚ ਕਰਵਾ ਲੈਂਦੇ ਹਨ। ਜੇਕਰ ਬੱਚਾ ਲੋਕਲ ਹੋਇਆ ਤਾਂ ਪੁਲਿਸ ਉਸ ਨੂੰ ਲੱਭ ਲਵੇਗੀ।

Send this to a friend