ਪਾਕਿਸਤਾਨ ਨੇ ਫਿਰ ਕੀਤਾ ਸੀਜ਼ਫਾਇਰ ਦਾ ਉਲੰਘਣ, ਗੋਲੀਬਾਰੀ

image ਸ੍ਰੀਨਗਰ, 11 ਜੂਨ (ਪੰਜਾਬ ਟਾਇਮਜ਼ ਬਿਊਰੋ)- ਪਾਕਿਸਤਾਨ ਨੇ ਇਕ ਵਾਰ ਫੇਰ ਸੀਜ਼ਫਾਇਰ ਦਾ ਉਲੰਘਣ ਕਰਦੇ ਹੋਏ ਐਲ.ਓ.ਸੀ. ਨਾਲ ਲਗਦੇ ਬਿੰਬਰ ਗਲੀ ਸੈਕਟਰ ’ਚ ਗੋਲੀਬਾਰੀ ਕਰਨੀ ਸ਼ੁਰੂ ਕਰ ਦਿਤੀ।ਅੱਜ ਸਵੇਰੇ 9:45 ਤੋਂ ਲਗਾਤਾਰ ਹੋ ਰਹੀ ਇਸ ਗੋਲੀਬਾਰੀ ਦਾ ਭਾਰਤੀ ਫੌਜ ਮੂੰਹ ਤੋੜ ਜਵਾਬ ਦੇ ਰਹੀ ਹੈ।ਫਿਲਹਾਲ ਇਲਾਕੇ ‘ਚ ਰੁਕ-ਰੁਕ ਕੇ ਗੋਲੀਬਾਰੀ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ ਕਲ੍ਹ ਰਾਤ 8:30 ਵਜੇ ਤੋਂ ਲੈ ਕੇ 10:10 ਤਕ ਜੰਮੂ-ਕਸ਼ਮੀਰ ਦੇ ਕੇ.ਜੀ. ਸੈਕਟਰ ‘ਚ ਭਾਰੀ ਗੋਲੀਬਾਰੀ ਕੀਤੀ।ਇਸ ਦੌਰਾਨ ਛੋਟੇ ਹਥਿਆਰਾਂ ਦੀ ਵਰਤੋਂ ਕਰਕੇ ਮੋਰਟਾਰ ਦਾਗੇ ਗਏ ਸਨ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਅਮਰਨਾਥ ਯਾਤਰਾ ਤੋਂ ਪਹਿਲਾਂ ਪਕਿਸਤਾਨ ਅੱਤਵਾਦੀਆਂ ਦੀ ਘੁਸਪੈਠ ਕਰਵਾਉਣ ਦੇ ਲਈ ਇਸ ਤਰ੍ਹਾਂ ਦੀਆਂ ਹਰਕਤਾਂ ਕਰ ਰਿਹਾ ਹੈ।

Send this to a friend