ਚੀਮਾਂ-ਸੁਨਾਮ ਰੋਡ ’ਤੇ ਭਿਆਨਕ ਹਾਦਸੇ ਚ ਦੋ ਦੀ ਮੌਤ ਅੱਠ ਜ਼ਖਮੀ

image ਚੀਮਾ ਮੰਡੀ, 11 ਜੁਲਾਈ (ਜਰਨੈਲ ਸਿੰਘ ਚੌਹਨ)- ਸੁਨਾਮ ਮਾਨਸਾ ਰੋਡ ਤੇ ਕਸਬਾ ਚੀਮਾ ਦੇ ਨਜਦੀਕ ਇਕ ਬਸ ਤੇ ਟਾਟਾ ਸੂਮੋ ਵਿਚ ਹੋਈ ਭਿਆਨਕ ਟਕਰ ਵਿਚ ਇਕ ਮਸੂਮ  ਬਚੀ ਅਤੇ ਔਰਤ ਸਮੇਤ ਦੋ ਦੀ ਮੌਤ ਹੋ ਜਾਣ ਅਤੇ ਅਠ ਜਖਮੀ ਹੋਣ ਦੀ ਦੁਖਦਇਕ ਖਬਰ ਹੈ।ਜਿਹਨਾਂ ਨੂੰ ਇਲਾਜ਼ ਲਈ ਸੁਨਾਮ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਇਹਨਾ ਵਿਚੋ ਚਾਰ ਦੀ ਹਾਲਤ ਗੰਭੀਰ ਦੇਖਦੇ ਹੋਏ ਡਾਕਟਰਾਂ ਨੇ ਉਹਨਾਣ ਨੂੰ ਪਟਿਆਲੇ ਰੈਫਰ ਕਰ ਦਿਤਾ।ਇਹ ਹਾਦਸੇ ਸਬੰਧੀ ਸਿਵਲ ਹਸਪਤਾਲ ਸੁਨਾਮ ਵਿਖੇ ਜਾਣਕਾਰੀ ਦਿੰਦੇ ਹੋਏ ਪੁਲਿਸ ਥਾਣ ਚੀਮਾ ਦੇ ਥਣੇਦਾਰ ਕਰਮ ਸਿੰਘ ਨੇ ਦਸਿਆ ਕਿ ਇਕ ਟਾਟਾ ਸੂਮੋ ਵਿਚ ਬੰਦਿਆਂ ਸਮੇਤ ਕਰੀਬ ਇਕ ਦਰਜਨ ਵਿਅਕਤੀ ਜਿਸ ਵਿਚ ਹਰਿਆਣੇ ਦੇ ਕਸਬਾ ਰੋੜੀਅਤੇ ਬਾਜ਼ੇਵਾਲਾ (ਮਾਨਸਾ) ਦੇ ਦੋਵੇ ਪਰਿਵਾਰ ਸਵਾਰ ਸਨ ।ਅਜ ਸਵੇਰੇ ਪਟਿਆਲੇ ਦੀ ਕਾਲੀ ਦੇਵੀ ਮੰਦਰ ਤੋ ਮਥਾ ਟੇਕ ਕੇ ਵਾਪਸ ਪਰਤ ਰਹੇ ਸਨ ਕਿ ਸਵੇਰੇ ਕਰੀਬ ਸਵਾ ਕੁ ਅਠ ਵਜੇ ਸੁਨਾਮ ਚੀਮਾ ਵਿਚਕਾਰ ਪੈਦੇ ਖੁਨੀ ਮੋੜ ਤੇ ਪੁਜੇ ਤਾਂ ਸਹਮਣੇ ਤੋਂ ਆ ਰਹੀ ਇਕ ਨਿਜੀ ਕੰਪਨੀ ਦੀ ਬਸ ਨਾਲ ਟੱਕਰ ਹੋ ਗਈ।ਜਿਸ ਕਾਰਨ ਟਾਟਾ ਸੂਮੋ ਗਡੀ ਦੇ ਸਵਾਰ ਤਕਰੀਬਨ ਸਾਰੇ ਸਵਾਰ ਜਖਮੀ ਹੋ ਗਏ।ਜਿਨ੍ਹਾਂ ਨੂੰ ਇਲਾਜ਼ ਲਈ ਸਿਵਲ਼ ਹਸਪਤਾਲ ਪਹੁਚਾਇਆ ਗਿਆ।ਇਹਨਾਂ ਚੋ ਵੀਰਮਤੀ(40) ਪਤਨੀ ਜਗਾ ਸਿੰਘ ਵਾਸੀ ਹਰਿਆਣਾ ਅਤੇ ਇਕ ਮਸੂਮ ਬਚੀ ਦੀ ਮੌਤ ਹੋ ਗਈ।ਜਦ ਕੇ ਟਾਟਾ ਸੂਮੋ ਦਾ ਡਰਾਇਵਰ ਦਰਸਨ ਸਿੰਘ ਪਿੰਡ ਰੋੜੀ ,ਕੁਲਵਿੰਦਰ ਕੌਰ, ਭੋਲਾ ਸਿੰਘ ਅਤੇ ਇਕ ਨਾਮਲੂਮ ਵਿਅਕਤੀ  ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਡਾਕਟਰਾ ਨੇ ਉਹਨਾ ਨੂੰ ਇਲਾਜ ਲਈ ਪਟਿਆਲਾ ਭੇਜ ਦਿੱਤਾ। ਜਦੋਂ ਕਿ ਮਾੜੀ ਪਤਨੀ ਨਿਕਾ ਸਿੰਘ, ਸਿਕੰਦਰ ਸਿੰਘ ਪੁਤਰ ਨਿਕਾ ਸਿੰਘ, ਰਾਜਵੀਰ ਕੌਰ ਪਤਨੀ ਰਣਜੀਤ ਸਿੰਘ, ਗੋਲੂ, ਖੁਸੀ, ਕਾਰਤਿਕਨਾਂ ਦੇ ਬਚਿਆਂ ਦਾ ਸੁਨਾਮ ਦੇ ਹਸਪਤਾਲ ਵਿਚ ਇਲਾਜ਼ ਚਲ ਰਿਹਾ ਹੈ। ਇਸ ਮੌਕੇ ਸਹਾਇਕ ਥਾਣੇਦਾਰ ਕਰਮ ਸਿੰਘ ਨੇ ਦਸਿਆ ਕਿ ਬਸ ਦੇ ਚਾਲਕ ਦੇ ਖਿਲਾਫ ਮਾਮਲਾ ਦਰਜ਼ ਕੀਤਾ ਜ ਰਿਹਾ ਹੈ।

Send this to a friend