ਸ. ਢੇਸੀ ਅਗਲੇ ਮਹੀਨੇ ਆਉਣਗੇ ਪੰਜਾਬ

image ਲੰਡਨ, 11 ਜੂਨ (ਪੰਜਾਬ ਟਾਇਮਜ਼ ਬਿਊਰੋ)- ਯੂ.ਕੇ ਚੋਣਾਂ ’ਚ ਸ਼ਾਨ ਨਾਲ ਜਿੱਤੇ ਪਹਿਲੇ ਅੰਮ੍ਰਿਤਧਾਰੀ ਸਿੱਖ  ਸੰਸਦ ਮੈਂਬਰ ਸ. ਤਨਮਨਜੀਤ ਸਿੰਘ ਢੇਸੀ ਦੀ ਜਿਤ ਉਨ੍ਹਾਂ ਦੀ ਸਿਖਿਆ ਅਤੇ ਕਈ ਭਾਸ਼ਾਵਾਂ ‘ਤੇ ਜ਼ਬਰਦਸਤ ਪਕੜ ਹੋਣ ਕਾਰਨ ਸੌਖੀ ਹੋਈ। ਉਹ ਵਧੇਰੇ ਕਰਕੇ ਭਾਸ਼ਣਾਂ ‘ਚ ਪੰਜਾਬੀ ਤੇ ਹਿੰਦੀ ਬੋਲਦੇ ਨਜ਼ਰ ਆਏ।ਸ. ਢੇਸੀ  ਨੂੰ ਉਨ੍ਹਾਂ ਦੇ ਘਰ ਦੇ ‘ਚੰਨੀ‘ ਕਹਿ ਕੇ ਅਤੇ ਸਲੋਹ ਦੇ ਲੋਕ ‘ਟੈਨ‘ ਕਹਿ ਕੇ ਬੁਲਾਉਂਦੇ ਹਨ। ਸ. ਢੇਸੀ ਨੇ ਦਸਿਆ ਕਿ ਉਨ੍ਹਾਂ ਦਾ ਮਕਸਦ ਆਪਣੇ ਹਲਕੇ ਦਾ ਵਿਕਾਸ ਕਰਨਾ ਤੇ ਭਾਰਤੀ ਮੂਲ ਦੇ ਲੋਕਾਂ ਦਾ ਸਿਰ ਮਾਣ ਨਾਲ ਉਚਾ ਕਰਨਾ ਹੀ ਸੀ। ਉਨ੍ਹਾਂ ਦੇ ਚਾਚਾ ਜੀ ਸ. ਪਰਮਜੀਤ ਸਿੰਘ ਰਾਏਪੁਰ ਨੇ ਦਸਿਆ ਕਿ ਉਨ੍ਹਾਂ ਦਾ ਪਰਿਵਾਰ ਹਰ ਸਾਲ ਜਲੰਧਰ ਵਿਖੇ ਕੀਰਤਨ ਦਰਬਾਰ ਕਰਵਾਉਂਦਾ ਹੈ ਅਤੇ ਇਸ ’ਚ ਸਾਰਾ ਪਰਿਵਾਰ ਸ਼ਾਮਲ ਹੁੰਦਾ ਹੈ। ਇਸ ਵਾਰ 15 ਜੁਲਾਈ ਨੂੰ ਕੀਰਤਨ ਦਰਬਾਰ ਸਜਾਇਆ ਜਾ ਰਿਹਾ ਹੈ।ਇਸ ਲਈ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਅਗਲੇ ਮਹੀਨੇ ਦੇ ਪਹਿਲੇ ਹਫਤੇ ਤਕ ਤਨਮਨਜੀਤ ਜਲੰਧਰ ਆ ਜਾਣਗੇ। ਸਾਰਾ ਪਿੰਡ ਉਨ੍ਹਾਂ ਦਾ ਇੰਤਜ਼ਾਰ ਕਰ ਰਿਹਾ ਹੈ ਅਤੇ ਸਵਾਗਤ ਲਈ ਤਿਆਰੀਆਂ ਸ਼ੁਰੂ ਹੋ ਗਈਆਂ ਹਨ।

Send this to a friend