June 20, 2026 10:14 am

ਪੰਜਾਬ ਸਰਕਾਰ ਵੱਲੋਂ 1428 ਅਧਿਆਪਕਾਂ ਦੀ ਭਰਤੀ ਦੀ ਪ੍ਰਕ੍ਰਿਆ ਸ਼ੁਰੂ : ਮਲੂਕਾ

ਚੰਡੀਗੜ੍ਹ  3 ਅਕਤੂਬਰ (ਪੀ.ਟੀ.)-ਪੰਜਾਬ ਸਰਕਾਰ ਵਲੋਂ ਸੁਬੇ ਦੇ ਸਰਕਾਰੀ ਸਕੂਲਾਂ ਵਿਚ ਸਿੱਖਿਆ ਦਾ ਮਿਆਰ ਉਚਾ ਚੁਕੱਣ ਅਤੇ ਅਧਿਆਪਕਾਂ ਦੀ ਕਮੀ ਨੂੰ ਪੂਰਾ ਕਰਨ ਲਈ ਮਾਡਲ, ਆਦਰਸ਼  ਅਤੇ ਰਮਸਾ ਤਹਿਤ ਸਕੂਲਾਂ ਵਿਚ  1428 ਅਧਿਆਪਕਾਂ ਦੀ ਭਰਤੀ ਲਈ ਅਧਿਆਪਕ ਭਰਤੀ ਬੋਰਡ ਵਲੋਂ ਪ੍ਰਕ੍ਰਿਆ ਸ਼ੁਰੂ ਕੀਤੀ ਗਈ ਹੈ।  ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਸਿੱਖਿਆ ਮੰਤਰੀ ਸ ਸਿਕੰਦਰ ਮਲੂਕਾ ਨੇ ਦੱਸਿਆ ਕਿ ਪੰਜਾਬ ਦੇ ਅਧਿਆਪਕ ਭਰਤੀ ਬੋਰਡ ਵਲੋਂ 1428 ਅਧਿਆਪਕਾਂ ਦੀ ਭਰਤੀ ਦੀ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ਵਿਚ ਰਮਸਾ ਤਹਿਤ 264 ਹੈਡ ਮਾਸਟਰ ਅਤੇ 764 ਵੱਖ-ਵਿੱਖ ਵਿਸ਼ਿਆ ਦੇ ਅਧਿਆਪਕ, ਮਾਡਲ ਸਕੂਲਾਂ ਵਿਚ 10 ਪਿੰ੍ਰਸੀਪਲ, 205 ਲੈਕਚਰਾਰ ਅਤੇ 127 ਵਿਸ਼ਾ ਅਧਿਆਪਕ ਅਤੇ ਆਦਰਸ਼ ਸਕੂਲਾਂ ਵਿਚ 58 ਲੈਕਚਰਜ਼ ਅਤੇ ਅਧਿਆਪਕਾਂ ਦੀ ਭਰਤੀ ਕੀਤੀ ਜਾਣੀ ਹੈ। ਸਿੱਖਿਆ ਮੰਤਰੀ ਨੇ ਅਧਿਆਪਕ ਭਰਤੀ ਬੋਰਡ ਦੇ ਕਮਾਂ ਦਾ ਜਾਇਜਾ ਲੈਂਦਿਆ ਦੱਸਿਆ ਕਿ ਚੰਗੀ ਪ੍ਰਤਿਭਾ ਵਾਲੇ ਅਤੇ ਪੇਸ਼ੇਵਾਰ ਅਤੇ ਮੈਰਿਟ ਦੇ ਅਧਾਰ ‘ਤੇ ਹੀ ਅਧਿਆਪਕ ਭਰਤੀ ਕੀਤੇ ਜਾਣਗੇ ਅਤੇ ਭਰਤੀ ਨੂੰ ਜਲਦ ਹੀ ਅੰਤਿਮ ਰੂਪ ਦੇ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਭਰਤੀ ਦੀ ਪ੍ਰਕ੍ਰਿਆ ਸਬੰਧੀ ਵਿਸਥਾਰ ਵਿਭਾਗ ਦੀ ਵੈਬਸਾਇਟ http://rmsa.ssapunjab.org ‘ਤੇ ਵੀ ਵੇਖਿਆ ਜਾ ਸਕਦਾ ਹੈ।

Send this to a friend