June 20, 2026 11:41 am

ਵਿਭਾਗ ਦਾ ਨੁਕਸਾਨ ਕਰਨ ਵਾਲਾ ਦੋਸ਼ੀ ਪੁਲਿਸ ਦੀ ਪਹੁੰਚ ਤੋਂ ਬਾਹਰ

ਸ਼ਹੀਦ ਭਗਤ ਸਿੰਘ ਨਗਰ, 3 ਸਤੰਬਰ (ਸਨਪ੍ਰੀਤ ਮਾਂਗਟ)-ਪਿਛਲੇ ਦਿਨੀ ਪੁਕਾਰ ਸਪਲਾਈ ਵਿਭਾਗ ਨੇ ਬੰਗਾ ਹਲਕੇ ‘ਚ ਕਣਕ ਦੇ ਹੋਏ ਜਿਲੇ ਦੇ ਵੱਡੇ ਗ਼ਬਨ ਮਾਮਲੇ ‘ਚ ਦਰਜ ਕੀਤੇ ਗਏ ਮੁਕੱਦਮੇ ਸਬੰਧੀ ਪੁਲਸ ਅਜੇ ਤੱਕ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਸਕੀ ਹੈ। ਜਿਕਰਯੋਗ ਹੈ ਕਿ ਜ਼ਿਲ੍ਹਾ ਕੰਟਰੋਲਰ ਖ਼ੁਰਾਕ ਸਿਵਲ ਸਪਲਾਈ ਡਾ. ਬਲਜਿੰਦਰ ਸਿੰਘ ਢਿੱਲੋਂ ਤੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਸੀ ਕਿ ਇੰਸਪੈਕਟਰ ਯਸ਼ਪਾਲ ਸਿੰਘ ਵਾਸੀ ਪਿੰਡ ਪਦਰਾਣਾ ਜ਼ਿਲ੍ਹਾ ਹੁਸ਼ਿਆਰਪੁਰ 2 ਜਨਵਰੀ 2009 ਤੋਂ ਹੁਣ ਤੱਕ ਪੀ. ਆਰ. ਦੇ ਕੰਮ ਲਈ ਤੈਨਾਤ ਰਿਹਾ ਹੈ, ਉਕਤ ਨਿਰੀਖਕ ਦੇ 7 ਫ਼ਰਵਰੀ 2013 ਮੈਸ ਮਹਾਂਵੀਰ ਰਾਈਸ ਮਿੱਲ ਹਕੀਮਪੁਰ ਦੇ ਕੇਸ ਵਿਚ ਮੁਅੱਤਲ ਹੋਣ ਤੋਂ ਬਾਅਦ ਇਸ ਦਾ ਚਾਰਜ ਦੁਸਰੇ ਮੁਲਾਜਮ ਨੂੰ ਨਹੀ ਦੇ ਰਿਹਾ ਸੀ ਤੇ ਚਾਰਜ ਦਿਵਾਉਣ ਲਈ ਦਫ਼ਤਰ ਵੱਲੋਂ ਉਪਰਾਲੇ ਕੀਤੇ ਗਏ ਤੇ ਵੱਖ-ਵੱਖ ਕਮੇਟੀਆਂ ਵੱਲੋਂ ਰਿਪੋਰਟ ਕੀਤੀ ਗਈ ਕਿ ਉਕਤ ਨਿਰੀਖਕ ਚਾਰਜ ਦੇਣ ਸਬੰਧੀ ਟਾਲ ਮਟੋਲ ਕਰ ਰਿਹਾ ਹੈ। ਜਿਸ ਉਪਰੰਤ ਮਿਤੀ 25/5/2013 ਨੂੰ ਕਮੇਟੀ ਬੰਗਾ ਕੇਂਦਰ ਦਾ ਚਾਰਜ ਦੇਣ ਸਮੇਂ ਸਾਹਮਣੇ ਆਇਆ ਕਿ ਬੰਗਾ ਕੇਂਦਰ ਤੇ ਕਣਕ ਦੀ ਬਹੁਤ ਘਾਟ ਹੈ ਜਿਸ ਤੇ ਰਿਪੋਰਟ ਕਮਿਸ਼ਨਰ ਖੁਰਾਕ ਸਿਵਲ ਸਪਲਾਈ ਨੂੰ ਕਾਰਵਾਈ ਹਿਤ ਭੇਜੀ ਗਈ। ਜਿਨ੍ਹਾਂ ਉਕਤ ਮਾਮਲੇ ‘ਚ ਡਿਪਟੀ ਡਾਇਰੈਕਟਰ ਫੀਲਡ ਰੂਪਨਗਰ ਕੇ.ਸੀ. ਕਾਜ਼ਲ ਨੂੰ ਜਾਂਂਚ ਅਧਿਕਾਰੀ ਨਿਯੁਕਤ ਕਰ ਸ਼ੁਰੂ ਕਰਵਾਈ। ਜਾਂਚ ਰਿਪੋਰਟ ਵਿੱਚ ਸਾਹਮਣੇ ਆਇਆ ਕਿ ਸਾਲ 2009-10 ਤੋਂ ਕਣਕ ਰਿਕਾਰਡ ਮੁਤਾਬਿਕ ਘੱਟ ਹੈ ਜਾਂਚ ਰਿਪੋਰਟ ਮੁਤਾਬਿਕ ਸਾਲ 2009-10 ਵਿਚ 35118 ਗੱਟੇ ਕਣਕ ਅਤੇ ਸਾਲ 2012-13 ਵਿਚ 171595 ਗੱਟੇ ਕਣਕ ਦੇ ਘੱਟ ਪਾਏ ਗਏ ਹਨ। ਜਦ ਕਿ ਸਾਲ 2012-13 ਅਤੇ 2013-14 ਦੇ ਪੀ ਆਰ 1 ਨੂੰ ਘੋਖਣ ਉਪਰੰਤ ਸਾਲ 2012-13 ਵਿਚ ਬੋਗਸ ਖਰੀਦ ਹੋਣ ਸਬੰਧੀ ਆੜ੍ਹਤੀਆਂ ਦੀ ਮਿਲੀ ਭੁਗਤ ਦਾ ਵੀ ਸ਼ੱਕ ਜ਼ਾਹਰ ਹੁੰਦਾ ਹੈ। ਇਸ ਤਰਾਂ ਨਿਰੀਖਕ ਆੜ੍ਹਤੀਆਂ ਅਤੇ ਨਾਮਾਲੂਮ ਵਿਅਕਤੀਆਂ ਵੱਲੋਂ ਸਰਕਾਰ ਨੂੰ 20,34,79,914 ਰੁਪਏ ਦਾ ਵਿੱਤੀ ਨੁਕਸਾਨ ਕੀਤਾ ਹੈ। ਜਿਸ ‘ਤੇ ਕਮਿਸ਼ਨਰ ਖ਼ੁਰਾਕ ਸਪਲਾਈਜ਼ ਨੇ ਹੁਕਮ ਜਾਰੀ ਕੀਤੇ ਕਿ ਸਬੰਧਿਤ ਕਸਟੋਡੀਅਨ, ਆੜ੍ਹਤੀਆਂ, ਟਰਾਂਸਪੋਰਟਰਾਂ ਤੇ ਹੋਰ ਅਣਪਛਾਤੇ ਵਿਅਕਤੀਆਂ ਜਿਨ੍ਹਾਂ ਦੀ ਇਸ ਗ਼ਬਨ ਵਿਚ ਮਿਲੀ ਭੁਗਤ ਹੋਵੇ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਜਾਵੇ। ਰਿਪੋਰਟ ਦੇ ਅਧਾਰ ਤੇ ਮੁਕੱਦਮਾ ਤਾਂ ਦਰਜ ਕਰਲਿਆ ਗਿਆ ਪਰ ਇਸ, ਮਾਮਲੇ ਵਿੱਚ ਸ਼ਾਮਿਲ ਦੋਸ਼ੀਆ ਨੂੰ ਗ੍ਰਿਫਤਾਰ ਕਰਨ ਵਿੱਚ ਜਿਲਾਂ ਪੁਲਸ ਨਾਕਾਮ ਰਹੀ ਹੈ। ਓਧਰ ਪੁਲਸ ਦਾ ਕਹਿਣਾ ਹੈ ਕਿ ਜਦੋਂ ਤੱਕ ਅਸਲ ਕਥਿਤ ਦੋਸ਼ੀ ਗ੍ਰਿਫ਼ਤਾਰ ਨਹੀਂ ਹੁੰਦਾ ਉਦੋਂ ਤੱਕ ਉਸ ਦੇ ਭਾਈਵਾਲਾਂ ਨੂੰ ਤਫ਼ਤੀਸ਼ ਤੋਂ ਬਿਨਾਂ ਉਕਤ ਮਾਮਲੇ ‘ਚ ਸ਼ਾਮਿਲ ਨਹੀਂ ਕੀਤਾ ਜਾ ਸਕਦਾ ਜਿਸ ਕਰਕੇ ਮਾਮਲਾ ਹਾਲੇ ਤੱਕ ਐਫ. ਆਈ. ਆਰ ਦਰਜ ਹੋਣ ਤੱਕ ਹੀ ਸੀਮਤ ਹੈ।

Send this to a friend