ਸਪੇਅਰ ਪਾਰਟਸ ਦੀ ਦੁਕਾਨ ਨੂੰ ਲੱਗੀ ਅੱਗ ਕਾਰਨ ਲੱਖਾਂ ਦਾ ਨੁਕਸਾਨ

image ਮਲੋਟ, 8 ਜੂਨ (ਜਗਦੀਪ ਧਵਨ)- ਸ਼ਹਿਰ ਦੇ ਕੌਮੀ ਸਾਹ ਮਾਰਗ ਤੇ ਸਥਿਤ ਛਾਬੜਾ ਮੋਟਰਜ਼ ਸਪੇਅਰ ਪਾਰਟਸ ਦੀ ਇਕ ਦੁਕਾਨ ਨੂੰ ਲੱਗੀ ਅਚਾਨਕ ਅੱਗ ਕਾਰਨ ਦੁਕਾਨ ਵਿਚ ਪਿਆ ਲੱਖਾਂ ਰੁਪਏ ਦਾ ਸਮਾਨ ਸੜ੍ਹ ਗਿਆ। ਅੱਗ ਬਿਜ਼ਲੀ ਦੀਆਂ ਤਾਰ੍ਹਾਂ ਕਾਰਨ ਹੋਏ ਸ਼ਾਰਟ ਸ਼ਰਕਟ ਕਾਰਨ ਲੱਗੀ। ਦੁਕਾਨ ਮਾਲਕ ਮਹੇਸ਼ ਕੁਮਾਰ ਛਾਬੜਾ ਨੇ ਦੱਸਿਆ ਕਿ ਉਸਦੀ ਦੁਕਾਨ ਦੀ ਉਪਰਲੇ ਹਿੱਸੇ ‘ਚ ਕਾਰਾਂ ਦੇ ਸਪੇਅਰ ਪਾਰਟਸ, ਬੰਪਰ ਆਦਿ ਪਏ ਹੋਏ ਸਨ ਜਿਸ ਨੂੰ ਬਿਜ਼ਲੀ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਅੱਗ ਲੱਗਣ ਦਾ ਪਤਾ ਉਨਾਂ ਨੂੰ ਉਸ ਵਕਤ ਚੱਲਿਆ ਜਦੋਂ ਉਨਾਂ ਨੇ ਉਪਰਲੇ ਹਿੱਸੇ ਵਾਲੇ ਰੋਸ਼ਨਦਾਨ ਵਿਚੋਂ ਅੱਗ ਦੀਆਂ ਲਪਟਾਂ ਨਿਕਦੀਆਂ ਦੇਖੀਆਂ ਤਾਂ ਉਨਾਂ ਨੇ ਤਰੰਤ ਇਸ ਦੀ ਸੂਚਨਾਂ ਫਾਇਰ ਬ੍ਰਿਗੇਡ ਦਫ਼ਤਰ ਨੂੰ ਦਿੱਤੀ ਸੂਚਨਾਂ ਮਿਲਦਿਆਂ ਸਾਰ ਹੀ ਫਾਇਰ ਅਫਸਰ ਸੁਰਜੀਤ ਸਿੰਘ ਦੀ ਅਗਵਾਈ ਵਿਚ ਦੋ ਗੱਡੀਆਂ ‘ਚ ਬਲਦੇਵ ਸਿੰਘ, ਪਿੱਪਲ ਸਿੰਘ, ਗੁਰਸ਼ਰਨ ਸਿੰਘ, ਦਵਿੰਦਰ ਸਿੰਘ, ਸੁਰਿੰਦਰ ਸਿੰਘ, ਸੁਖਚੈਨ ਸਿੰਘ, ਰਵਿੰਦਰ ਸਿੰਘ, ਸ਼ੇਰ ਸਿੰਘ ਅਤੇ ਗੁਰਪ੍ਰੀਤ ਸਿੰਘ ਆਦਿ ਫਾਇਰਮੈਨਾਂ ਵੱਲੋਂ ਕਾਫੀ ਜਦੋ ਜਹਿਦ ਤੋਂ ਬਾਅਦ ਅੱਗ ਤੇ ਕਾਬੂ ਪਾ ਲਿਆ ਗਿਆ। ਜੇਕਰ ਅੱਗ ਤੇ ਕਾਬੂ ਨਾ ਪਾਇਆ ਜਾਂਦਾ ਤਾਂ ਆਸ ਪਾਸ ਦੀਆਂ ਦੁਕਾਨਾਂ ਤੱਕ ਫੈਲ ਸਕਦੀ ਸੀ ਜਿਸ ਕਾਰਨ ਭਾਰੀ ਨੁਕਸਾਨ ਹੋ ਸਕਦਾ ਸੀ। ਦੁਕਾਨ ਮਾਲਕ ਮਹੇਸ਼ ਕੁਮਾਰ ਛਾਬੜਾ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਮਾਨ ਸੜ੍ਹ ਗਿਆ। ਪਰ ਫਾਇਰ ਬ੍ਰਿਗੇਡ ਦੀ ਮੁਸ਼ਤੈਦੀ ਕਾਰਨ ਭਾਰੀ ਨੁਕਸਾਨ ਤੋਂ ਬਚਾਅ ਹੋ ਗਿਆ।

Send this to a friend