ਦੇਸ਼ ਦੇ ਹਾਲਾਤ ਖਰਾਬ ਕਰਵਾ ਰਹੇ ਹਨ ਮੋਦੀ : ਬੀਬੀ ਕਾਂਗੜਾ
ਸੰਗਰੂਰ, 8 ਜੂਨ (ਸੰਜੀਵ ਸਿੰਗਲਾ)- ਪਿਛਲੇ ਦਿਨੀਂ ਮੱਧ ਪ੍ਰਦੇਸ਼ ’ਚ ਕਰਜ਼ਾ ਮਾਫੀ ਅਤੇ ਹੋਰ ਮੰਗਾਂ ਲਈ ਅੰਦੋਲਨ ਕਰ ਰਹੇ ਕਿਸਾਨਾਂ ਦੀ ਗੋਲੀ ਕਾਂਡ ਦੌਰਾਨ ਹੋਈ ਹੱਤਿਆ ਨੂੰ ਲੈ ਕੇ ਯੂਥ ਕਾਂਗਰਸ ਵੱਲੋਂ ਸੂਬਾ ਜਨਰਲ ਸਕੱਤਰ ਬੀਬੀ ਪੂਨਮ ਕਾਂਗੜਾ ਦੀ ਅਗਵਾਈ ਹੇਠ ਸਥਾਨਕ ਰੇਲਵੇ ਸ਼ਟੇਸ਼ਨ ਤੇ ਮੁਸਾਫਰ ਟ੍ਰੈਨ ਨੂੰ ਰੋਕ ਕੇ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਬੀਬੀ ਕਾਂਗੜਾ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣਾ ਸਿਆਸੀ ਲਾਹਾ ਲੈਣ ਲਈ ਦੇਸ਼ ਦੇ ਹਾਲਾਤ ਖਰਾਬ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਵੱਲੋਂ ਵੱਡੇ ਪੱਧਰ ਤੇ ਭੇਦ-ਭਾਵ ਕਰਦਿਆਂ ਸਿਆਸੀ ਲਾਹਾ ਲੈਣ ਲਈ ਸਿਰਫ ਉਤਰ ਪ੍ਰਦੇਸ਼ ਵਿੱਚ ਹੀ ਕਿਸਾਨਾਂ ਦੇ ਹੀ ਕੁਝ ਕਰਜ਼ੇ ਮਾਫ ਕਰਨ ਦਾ ਐਲਾਨ ਕੀਤਾ ਗਿਆ ਹੈ।ਜਦ ਕਿ ਮੱਧ ਪ੍ਰਦੇਸ਼ ਵਿਖੇ ਕਰਜ਼ਾ ਮਾਫੀ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ ਕਿਸਾਨਾਂ ਤੇ ਭਾਜਪਾ ਸਰਕਾਰ ਦੇ ਕਥਿੱਤ ਇਸ਼ਾਰੇ ਤੇ ਗੋਲੀਆਂ ਚਲਾਈਆਂ ਜਾ ਰਹੀਆਂ। ਜਿਸ ਦੌਰਾਨ ਕਈ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇਸ਼ ਵਿਰੋਧੀ ਪਾਰਟੀ ਹੈ। ਜਿਸ ਦਾ ਅੰਦਾਜ਼ਾ ਮੱਧ ਪ੍ਰਦੇਸ਼, ਮਹਾਰਾਸ਼ਟਰ, ਹਰਿਆਣਾ ਅਤੇ ਹੋਰ ਸੂਬਿਆ ਵਿੱਚ ਹੋ ਰਹੇ ਦੰਗਿਆਂ ਤੋਂ ਲਗਾਇਆ ਜਾ ਸਕਦਾ ਹੈ। ਬੀਬੀ ਕਾਂਗੜਾ ਨੇ ਸੂਬੇ ਅੰਦਰ ਆਪਣੀ ਕਾਂਗਰਸ ਸਰਕਾਰ ਦਾ ਪੱਖ ਰੱਖਦਿਆਂ ਕਿਹਾ ਕਿ ਦੇਸ਼ ਕੇਂਦਰ ਸਰਕਾਰ ਕਰਜ਼ਾਂ ਮਾਫੀ ਸੰਬੰਧੀ ਗਰਾਂਟ ਦੇਵੇ ਜਾਂ ਨਾ ਦੇਵੇ ਪੰਰਤੂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਸੂਬੇ ਦੇ ਸਾਰੇ ਕਿਸਾਨਾਂ ਦੇ ਕਰਜ਼ੇ ਮਾਫ ਕੀਤੇ ਜਾਣਗੇ। ਇਸ ਮੌਕੇ ਬੀਬੀ ਕਾਂਗੜਾ ਨੇ ਮੰਗ ਕੀਤੀ ਕਿ ਮੱਧ ਪ੍ਰਦੇਸ਼ ਸਰਕਾਰ ਦੇ ਨਾਲ-ਨਾਲ ਕੇਂਦਰ ਸਰਕਾਰ ਨੂੰ ਭੰਗ ਕਰਕੇ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ। ਗੌਰਤਲਬ ਹੈ ਕਿ ਰੇਲਵੇ ਸ਼ਟੇਸਨ ਤੇ ਤੈਨਾਤ ਭਾਰੀ ਗਿਣਤੀ ਵਿਚ ਤੈਨਾਤ ਜੀ.ਆਰ.ਪੀ., ਆਰ.ਪੀ.ਐਫ ਅਤੇ ਪੰਜਾਬ ਪੁਲਿਸੀਆਂ ਨੂੰ ਯੂਥ ਕਾਂਗਰਸੀਆਂ ਨੇ ਭਾਜੜਾ ਪਾਈ ਰੱਖੀਆਂ। ਇਸ ਮੌਕੇ ਸੂਬਾ ਸਕੱਤਰ ਲਖਵੀਰ ਸਿੰਘ ਸੇਖੋਂ, ਮਿੱਠੂ ਲੱਡਾ ਧੂਰੀ, ਮਨਦੀਪ ਕੌਰ, ਹਰਵਿੰਦਰ ਕੌਰ, ਮਨਜੀਤ ਕੌਰ, ਸ਼ਕਤੀਜੀਤ ਸਿੰਘ, ਪਰਮਜੀਤ ਪੰਮੀ, ਬੱਬੂ, ਜੈਲਾ ਸਿੰਘ, ਕੈਮੀ ਵਰਮਾ, ਰਾਜਪਾਲ ਰਾਜੂ, ਇੰਦਰਜੀਤ ਨੀਲੂ, ਜਸਪਾਲ ਵਲੇਚਾ, ਬਲਜੀਤ ਕੌਰ ਜੀਤੀ, ਜਸਪਾਲ ਸਿੰਘ ਪੰਜਗਰਾਈਆਂ, ਬੂਟਾ ਖਾਨ, ਜਸਵੀਰ ਛੰਨਾ, ਹਰਪ੍ਰੀਤ ਸਿੰਘ, ਦਰਸ਼ਨ ਸਿੰਘ ਕਾਂਗੜਾ, ਬਲਵੀਰ ਕੌਰ, ਜੋਗਿੰਦਰ ਸਿੰਘ ਤੋਂ ਇਲਾਵਾਂ ਭਾਰੀ ਗਿਣਤੀ ਯੂਥ ਕਾਂਗਰਸੀ ਹਾਜ਼ਰ ਸਨ।