Skip to content
Independent perspectives. Global stories.
BREAKING

ਇਰਾਕ ’ਚ ਫਸੇ 39 ਭਾਰਤੀਆਂ ’ਚੋਂ 25 ਦਾ ਸੁਰਾਗ ਮਿਲਿਆ, ਬੀਬਾ ਬਾਦਲ ਵੱਲੋਂ ਸੁਸ਼ਮਾ ਸਵਰਾਜ ਨਾਲ ਮੁਲਾਕਾਤ

Share this story

image ਨਵੀਂ ਦਿੱਲੀ/ਪੰਜਾਬ/ਇਰਾਕ, 8 ਜੂਨ (ਪੰਜਾਬ ਟਾਇਮਜ਼ ਬਿਊਰੋ)- ਇਥੋਂ ਦੇ ਮੋਸੂਲ ’ਚ ਫਸੇ 39 ਭਾਰਤੀਆਂ ’ਚੋਂ 25 ਭਾਰਤੀਆਂ ਦਾ ਸੁਰਾਗ ਮਿਲ ਗਿਆ ਹੈ। ਇਹ ਖੁਲਾਸਾ ਕੇਂਦਰ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪੀੜਤ ਪਰਿਵਾਰਾਂ ਨਾਲ ਨਵੀਂ ਦਿਲੀ ‘ਚ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਤੋਂ ਬਾਅਦ ਕੀਤਾ। ਵੀਰਵਾਰ ਨੂੰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਬਲਵੰਤ ਸਿੰਘ ਰਾਮੂਵਾਲੀਆ, ਮਨਜਿੰਦਰ ਸਿੰਘ ਸਿਰਸਾ ਅਤੇ ਵਿਦੇਸ਼ਾਂ ‘ਚ ਫਸੇ ਪਰਿਵਾਰ ਵਾਲਿਆਂ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਨਾਲ ਮੁਲਾਕਾਤ ਕੀਤੀ।ਸੁਸ਼ਮਾ ਸਵਰਾਜ ਨੇ ਉਨ੍ਹਾਂ ਨੂੰ ਭਰੋਸਾ ਦਿਤਾ ਕਿ ਵਿਦੇਸ਼ ਮੰਤਰਾਲੇ ਪੂਰੀ ਤਰ੍ਹਾਂ ਨਾਲ ਉਨ੍ਹਾਂ ਦੀ ਮਦਦ ਕਰੇਗਾ।ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਸ ਬਾਬਤ ਆਪਣੇ ਸਕਤਰ ਨੂੰ ਇਰਾਕ ਭੇਜ ਦਿਤਾ ਹੈ।ਜ਼ਿਕਰਯੋਗ ਹੈ ਕਿ ਸਾਲ 2013-14 ‘ਚ ਪੰਜਾਬ, ਹਰਿਆਣਾ, ਹਿਮਾਚਲ, ਬਿਹਾਰ ਤੋਂ 39 ਲੋਕ ਇਰਾਕ ਗਏ ਸਨ ਪਰ ਇਰਾਕ ਦੇ ਮੋਸੂਲ ‘ਚ ਇਨ੍ਹਾਂ ਲੋਕਾਂ ਨੂੰ ਅਗਵਾ ਕਰ ਲਿਆ ਗਿਆ। ਸੁਸ਼ਮਾ ਸਵਰਾਜ ਲਗਾਤਾਰ ਇਸ ਮਾਮਲੇ ‘ਤੇ ਨਜ਼ਰ ਬਣਾਏ ਹੋਏ ਹਨ ਅਤੇ ਇਰਾਕ ਤੋਂ ਮਿਲ ਰਹੀ ਜਾਣਕਾਰੀ ਪਰਿਵਾਰ ਨਾਲ ਸਾਂਝਾ ਕਰ ਰਹੀ ਹੈ। ਸੁਸ਼ਮਾ ਸਵਰਾਜ ਨੇ ਕਿਹਾ ਕਿ ਉਨ੍ਹਾਂ ਨੂੰ ਲਗਾਤਾਰ ਜਾਣਕਾਰੀ ਮਿਲੀ ਹੈ ਕਿ 25 ਲੋਕ ਸੁਰਖਿਅਤ ਹਨ ਅਤੇ ਜਲਦੀ ਹੀ ਭਾਰਤ ਲਿਆਂਦਾ ਜਾਵੇਗਾ।ਉਧਰ ਇਰਾਕ ਦੀ ਸਰਕਾਰ ਨੇ ਭਾਰਤੀਆਂ ਦੇ ਟਿਕਾਣੇ ਸੰਬੰਧੀ ਇਰਾਕੀ ਫੌਜ ਨੂੰ ਇਤਲਾਹ ਕਰਕੇ ਹਮਲਾ ਨਾ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਸ ਦੇ ਬਾਵਜੂਦ ਬਾਕੀ ਦੇ 14 ਭਾਰਤੀਆਂ ਬਾਰੇ ਅਜੇ ਤਕ ਕੋਈ ਸੁਰਾਗ ਨਹੀਂ ਮਿਲ ਸਕਿਆ ਹੈ।

WRITTEN BY