ਵਾਸ਼ਿੰਗਟਨ ਡੀ. ਸੀ., 8 ਜੂਨ- ਨਿਊਜਰਸੀ ਦੇ ਸੁਰਜੀਤ ਸਿੰਘ ਚੇਅਰਮੈਨ ਰਿਚਮੰਡ ਹਿਲ ਗੁਰਦੁਆਰਾ ਨਿਊਯਾਰਕ ਦੇ ਬੇਟੇ ਯਾਦਵੀਰ ਸਿੰਘ ਨਿਊਜਰਸੀ ਪੁਲਿਸ ਮਹਿਕਮੇ ਵਿਚ ਬਤੌਰ ਪੁਲਿਸ ਅਫਸਰ ਪ੍ਰਵੇਸ਼ ਕੀਤਾ ਹੈ। ਨਾਨਕ ਨਾਮ ਜਹਾਜ ਦੇ ਪ੍ਰਧਾਨ ਬਖਸ਼ੀਸ਼ ਸਿੰਘ ਮੂਧਲ ਨੇ ਯਾਦਵੀਰ ਸਿੰਘ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ। ਜ਼ਿਕਰਯੋਗ ਹੈ ਕਿ ਸਟੇਜ ਦੀ ਸੇਵਾ ਸੰਭਾਲਦੇ ਆਤਮਾ ਸਿੰਘ ਫਾਈਨਾਂਸ ਇੰਚਾਰਜ ਬੀ. ਜੇ. ਪੀ. ਨੇ ਦਸਿਆ ਕਿ ਲੰਬੇ ਸਮੇਂ ਤੋਂ ਸਿਖ ਅਤੇ ਸਾਬਤ ਸੂਰਤ ਬਚਿਆਂ ਨੂੰ ਪ੍ਰੇਰਿਆ ਗਿਆ ਸੀ ਕਿ ਉਹ ਪੁਲਿਸ ਵਿਚ ਸੇਵਾ ਨਿਭਾਉਣਾ, ਜਿਸ ਲਈ ਯਾਦਵੀਰ ਨੇ ਪਹਿਲ ਕਦਮੀ ਕਰਦੇ ਹੋਏ ਮੈਰਿਟ ਦੇ ਅਧਾਰ ਤੇ ਪੁਲਿਸ ਅਫਸਰ ਵਜੋਂ ਦਾਖਲਾ ਲਿਆ ਹੈ। ਇਸ ਸਬੰਧੀ ਸਿਖ ਭਾਈਚਾਰੇ ਵਿਚ ਕਾਫੀ ਖੁਸ਼ੀ ਹੈ ਅਤੇ ਆਸ ਹੈ ਕਿ ਦੂਜੀਆਂ ਕਮਿਊਨਿਟੀਆਂ ਦੇ ਨਾਲ-ਨਾਲ ਉਹ ਸਿੱਖ ਕਮਿਊਨਿਟੀ ਦੇ ਬਚਿਆਂ ਨੂੰ ਪ੍ਰੇਰਨਾ ਮਿਲੇਗੀ। ਭਵਿਖ ਵਿਚ ਇਸ ਪਹਿਲ ਕਦਮੀ ਨਾਲ ਹੋਰ ਪੁਲਿਸ ਪੰਜਾਬੀ ਅਫਸਰ ਬਣਨਗੇ।ਸੰਗਤਾਂ ਅਤੇ ਪੰਜਾਬੀ ਭਾਈਚਾਰੇ ਵਲੋਂ ਯਾਦਵੀਰ ਸਿੰਘ ਅਤੇ ਉਸਦੇ ਪਰਿਵਾਰ ਨੂੰ ਵਧਾਈਆਂ ਦਿਤੀਆਂ ਹਨ।