ਜੰਡਿਆਲਾ ਗੁਰੂ, 8 ਜੂਨ (ਵਰੁਣ ਸੋਨੀ)- ਅੰਦਰੋਂ ਸੁੱਖ ਸਾਂਤੀ ਸਭ ਖ਼ਤਮ ਕਰਨ ਵਿੱਚ ਸਹਾਈ ਹੁੰਦੀ ਤੇ ਮਨੁੱਖ ਹਰ ਕੰਮ ਨੂੰ ਵਹਿਮਾਂ ਭਰਮਾਂ ਦੀ ਨਜ਼ਰ ਨਾਲ ਨਾਲ ਦੇਖਣ ਲੱਗ ਪੈਂਦਾ ਹੈ ਤੇ ਇਹ ਬਿਮਾਰੀ ਫਿਰ ਸਾਰੀ ਉਮਰ ਮਨੁੱਖ ਦੇ ਨਾਲ ਹੀ ਮੜ੍ਹੀਆਂ ਤੱਕ ਜਾਂਦੀ ਹੈ।ਇਹ ਸ਼ਬਦ ਸਮਾਜ ਸੇਵੀ ਸੰਸਥਾਂ ਕ੍ਰਾਂਤੀਕਾਰੀ ਤਰਕਸ਼ੀਲ ਲੋਕ ਚੇਤਨਾ ਦੇ ਪ੍ਰਧਾਨ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਨੇ ਲਹਿਰ ਦੀ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੇਪ੍ਰਿੰਸੀਪਲ ਤਰਸਿੱਕਾ ਨੇ ਅੱਗੇ ਕਿਹਾ ਕਿ ਬਹੁਤ ਸਾਰੇ ਲੋਕਾਂ ਨੂੰ ਰੋੜ੍ਹੀਵਾਦੀ ਸੋਚ ਕਈ ਵਾਰ ਪੀੜ੍ਹੀ ਦਰ ਪੀੜ੍ਹੀ ਤੋਂ ਮਿਲਦੀ,ਕੁੱਝ ਲੋਕ ਵੇਖੋ ਵੇਖੋ, ਕੁੱਝ ਲੋਕ ਪਖੰਡੀ ਲੋਕਾਂ ਦੇ ਮੱਕੜ੍ਹ ਜਾਲ ਵਿੱਚ ਫਸ਼ਕੇ, ਆਪਣੇ ਗਿੱਟਿਆ, ਢੋਲਿਆਂ, ਗਲਾ ਵਿੱਚ ਕਾਲੇ ਧਾਗੇ ਪਈ ਫਿਰਦੇ ਜੋ ਰੂੜ੍ਹੀਵਾਦੀ ਤੇ ਫੁਕਰੀ ਸੋਚ ਵਾਲੇ ਲੋਕ ਹੋਣ ਦੀ ਪੁਸ਼ਟੀ ਕਰਦੀ ਹੈ ਤੇ ਚੰਗੇ ਤੇ ਸਿਹਤਮੰਦ ਸੋਚ ਵਾਲੇ ਲੋਕ ਅਜਿਹੇ ਲੋਕਾਂ ਨੂੰ ਮਾਨਸਿਕ ਰੋਗੀ ਮੰਨਦੇ ਹਨ।ਕੀ ਕਾਲੇ ਧਾਗੇ ਪਹਿਣਕੇ ਘਰਾਂ ਦੀ ਗਰੀਬੀ ਦੂਰ ਹੋ ਸਕਦੀ,ਕੀ ਕਾਲੇ ਧਾਗੇ ਪਾਉਣ ਨਾਲ ਮਨੁੱਖ ਬਿਮਾਰੀਆਂ, ਦੁੱਖਾਂ, ਕਸ਼ਟਾਂ ਆਦਿ ਤੋ- ਬੱਚ ਸਕਿਆ ਜੇ ਨਹੀਂ ਤਾਂ ਮਨੁੱਖ ਫਿਰ ਆਪਣੇ ਭੁੱਖੀ ਨੰਗੀ ਸੋਚ ਦਾ ਜ਼ਨਾਜਾਂ ਕਿਉਂ ਕੱਢਦਾ ਫਿਰਦਾ,ਅੱਜ ਲੋੜ੍ਹ ਹੈ ਚੰਗੀ ਸਿੱਖਿਆ ਗ੍ਰਹਿਣ ਕਰਨ ਦੀ ਤੇ ਤਰਕਵਾਦੀ ਬਣਨ ਦੀ ਤਾਂ ਕਿ ਮਨੁੱਖ ਮਿਹਨਤੀ ਬਣ ਸਕੇ ਤੇ ਤਰੱਕੀ ਦੇ ਰਾਹ ਚੱਲਦਾ ਹੋਇਆ ਬੁਲੰਦੀਆਂ ਸਰ ਕਰੇ। ਇਸ ਮੌਕੇ ਜਗਦੀਸ ਨੰਦਾ, ਬਾਬਾ ਗਰੀਬ ਸਿੰਘ, ਨੰਬਰਦਾਰ ਨਿਰਮਲ ਸਿੰਘ, ਬਲਵਿੰਦਰ ਸਿੰਘ ਸਾਧਪੁਰ, ਕੁਲਵੰਤ ਸਿੰਘ ਮਹਿਸਮਪੁਰ,ਦਲੇਰ ਸਿੰਘ ਸਾਧਪੁਰ, ਹਰਪ੍ਰੀਤ ਸਿੰਘ ਘਣਸ਼ਆਦਿ।