ਵਿਰੋਧੀਆਂ ਵੱਲੋਂ ਦਰਪੇਸ਼ ਚੁਣੌਤੀਆਂ ਨੂੰ ਦਮਦਮੀ ਟਕਸਾਲ ਚਟਾਨ ਬਣ ਕੇ ਰੋਕੇਗੀ : ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ

image ਚੌਕ ਮਹਿਤਾ/ਅੰਮ੍ਰਿਤਸਰ, 7 ਜੂਨ  (ਕੁਲਦੀਪ ਧਰਦਿਉ, ਗੁਰਪ੍ਰੀਤ ਮਾਨ)- ‘84 ਦੇ ਘਲੂਘਾਰੇ ਦੀ 33ਵੇਂ ਵਰ੍ਹੇਗੰਢ  ਮੌਕੇ ਮਹਿਤਾ ਚੌਕ ਵਿਖੇ ਮਨਾਏ ਗਏ ਸ਼ਹੀਦੀ ਸਮਾਗਮ ਦੀ ਅਪਾਰ ਸਫਲਤਾ ਉਪਰੰਤ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਪੰਥਕ ਰਾਜਨੀਤੀ ‘ਚ ਦਮਦਮੀ ਟਕਸਾਲ ਦਾ ਅਹਿਮ ਰੋਲ ਦੇਖਣ ਦੀ ਸੰਗਤ ਵਿਚ ਉਤਸੁਕਤਾ ਅਤੇ ਦਮਦਮੀ ਟਕਸਾਲ ਤੋਂ ਰਖੀਆਂ ਵਡੀਆਂ ਆਸਾਂ ਉਮੀਦਾਂ ਬਾਰੇ ਉਹ ਭਲੀ ਭਾਂਤ ਜਾਣੂ ਹਨ।ਉਹਨਾਂ ਐਲਾਨ ਕੀਤਾ ਕਿ ਪੰਥ ਪ੍ਰਤੀ ਕੁਝ ਅੰਦਰੂਨੀ ਅਤੇ ਬਾਹਰੀ ਸ਼ਕਤੀਆਂ ਵਲੋਂ ਖੜੀਆਂ ਕੀਤੀਆਂ ਜਾ ਰਹੀਆਂ ਚੁਨੌਤੀਆਂ ਨੂੰ ਦਮਦਮੀ ਟਕਸਾਲ ਚਟਾਨ ਬਣ ਕੇ ਰੋਕੇਗੀ। ਦਮਦਮੀ ਟਕਸਾਲ ਦੇ ਮੁਖੀ ਕਲ ਦੇ ਸ਼ਹੀਦੀ ਸਮਾਗਮ ਵਿਚ ਵਧ ਚੜ ਕੇ ਸੇਵਾਵਾਂ ਨਿਭਾਉਣ ਵਾਲਿਆਂ ਨੂੰ ਸਨਮਾਨਿਤ ਕਰ ਰਹੇ ਸਨ ਨੇ ਕਿਹਾ ਕਿ ਜਥੇਬੰਦੀ ਨੂੰ ਆਪਣੀ ਜ਼ਿੰਮੇਵਾਰੀ ਦਾ ਪੂਰਾ ਅਹਿਸਾਸ ਹੈ ਅਤੇ ਆਉਣ ਵਾਲੇ ਸਮੇਂ ’ਚ ਦਮਦਮੀ ਟਕਸਾਲ ਵੱਲੋਂ ਲੋੜ ਅਤੇ ਸਮਰਥਾ ਅਨੁਸਾਰ ਪੰਥਕ ਜ਼ਿੰਮੇਵਾਰੀਆਂ ਨਿਭਾਉਣ ‘ਚ ਅਹਿਮ ਰੋਲ ਅਦਾ ਕਰਨ ਦੇ ਨਾਲ ਨਾਲ ਧਰਮ ਪ੍ਰਚਾਰ ਦੀ ਮੁਹਿੰਮ ਨੂੰ ਤੇਜ ਕਰਨ, ਵਿਦਿਅਕ ਪਸਾਰ ਅਤੇ ਲੋਕ ਭਲਾਈ ਦੀਆਂ ਸਮਾਜਕ ਸੇਵਾਵਾਂ ਵਿਚ ਵੀ ਵਡਾ ਰੋਲ ਨਿਭਾਇਆ ਜਾਵੇਗਾ।  
ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਜੋ ਕਿ ਸੰਤ ਸਮਾਜ ਦੇ ਵੀ ਪ੍ਰਧਾਨ ਹਨ ਨੇ ਕਲ ਦੇ ਸ਼ਹੀਦੀ ਸਮਾਗਮ ਨੂੰ ਸਫਲ ਬਣਾਉਣ ਲਈ ਪਾਏ ਗਏ ਵਡਮੁਲੇ ਯੋਗਦਾਨ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ, ਜਥੇਦਾਰ ਗਿਆਨੀ ਗੁਰਬਚਨ ਸਿੰਘ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਦਿਲੀ ਕਮੇਟੀ ਦੇ ਪ੍ਰਧਾਨ ਸ: ਮਨਜੀਤ ਸਿੰਘ ਜੀ ਕੇ, ਪੰਥ ਦੀਆਂ ਮਹਾਨ ਸੰਪਰਦਾਵਾਂ ਸੰਤ ਬਾਬਾ ਬਲਜਿੰਦਰ ਸਿੰਘ ਮੁਖੀ ਰਾੜਾ ਸਾਹਿਬ, ਨਿਹੰਗ ਜਥੇਬੰਦੀਆਂ ਦੇ ਮੁਖੀ ਬਾਬਾ ਨਿਹਾਲ ਸਿੰਘ ਹਰੀਆਂ ਵੇਲਾ, ਬਾਬਾ ਜੋਗਿੰਦਰ ਸਿੰਘ ਰਕਬੇ ਵਾਲੇ, ਬਾਬਾ ਸਵਰਨਜੀਤ ਸਿੰਘ ਤਰਨਾ ਦਲ ਦੁਆਬਾ, ਬਾਬਾ ਤਰਲੋਕ ਸਿੰਘ ਖਿਆਲਾ, ਬਾਬਾ ਮਾਨ ਸਿੰਘ ਮੜੀਆਂਵਾਲੇ, ਨਾਨਕਸਰ ਸੰਪਰਦਾ ਦੇ ਬਾਬਾ ਲਖਾ ਸਿੰਘ, ਬਾਬਾ ਹਰਭਜਨ ਸਿੰਘ,ਬਾਬਾ ਸੁਖਦੇਵ ਸਿੰਘ ਭੁਚੋਵਾਲੇ, ਕਾਰਸੇਵਾ ਵਾਲੇ ਮਹਾਂਪੁਰਸ਼ਾਂ, ਨਿਰਮਲੇ ਉਦਾਸੀ ਅਤੇ ਸੇਵਾਪੰਥੀਆਂ ਸਮੇਤ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ, ਸਿਖ ਫੈਡਰੇਸ਼ਨਾਂ, ਸਿਖ ਜਥੇਬੰਦੀਆਂ ਅਤੇ ਸਮੁਚੀ ਸੰਗਤ ਦੇ ਸਹਿਯੋਗ ਲਈ ਉਹਨਾਂ ਦਾ ਧੰਨਵਾਦ ਕੀਤਾ ਹੈ।ਇਸ ਮੌਕੇ ਉਨ੍ਹਾਂ ਸ਼ਹੀਦੀ ਸਮਾਗਮ ਪ੍ਰਤੀ ਸੇਵਾ ‘ਚ ਅਹਿਮ ਯੋਗਦਾਨ ਲਈ ਸ: ਜਸਪਾਲ ਸਿੰਘ ਸਿਧੂ ਚੇਅਰਮੈਨ ਸੁਪਰੀਮ ਸਿਧੂ ਚੇਅਰਮੈਨ ਸੁਪਰੀਮ ਸਿਖ ਕੌਂਸਲ ਮੁੰਬਈ, ਲੰਗਰ ਸੇਵਾ ਲਈ ਜਥੇ ਬਾਬਾ ਅਜੀਤ ਸਿੰਘ ਹੋਲਾ ਮਹਲਾ ਕਮੇਟੀ ਚੌਕ ਮਹਿਤਾ, ਲੰਗਰ ਸੰਗਤ ਤਰਦੀਓ, ਆੜ੍ਹਤੀ ੲੈਸੋਸੀਏਸ਼ਨ ਮਹਿਤਾ ਚੌਕ, ਲੰਗਰ ਖਬੇਰਾਜਪੂਤਾਂ, ਲੰਗਰ ਬਾਬਾ ਸੁਰਿੰਦਰ ਸਿੰਘ ਅਚਲ ਸਾਹਿਬ ਅਤੇ ਛਬੀਲਾਂ ਲਈ ਅਕਾਲ ਜੋਤ ਸੇਵਕ ਸੰਸਥਾ ਮੁੰਬਈ, ਖ਼ਾਲਸਾ ਅਕੈਡਮੀ ਮਹਿਤਾ, ਸੰਤ ਕਰਤਾਰ ਸਿੰਘ ਸਪੋਰਟਸ ਕਲਬ ਉਦੋਨੰਗਲ, ਛਬੀਲ ਸੰਤ ਬਾਬਾ ਸਤਨਾਮ ਸਿੰਘ ਜ਼ਫਰਵਾਲ, ਭਾਈ ਗੁਰਦੇਵ ਸਿੰਘ ਬਡਿਆਣਾ, ਛਬੀਲ ਜਲ ਜੀਰਾ ਭਲਾਈ ਪੁਰ ਪੂਰਬਾਂ, ਬਾਬਾ ਅਮਰੀਕ ਸਿੰਘ ਕਾਰਸੇਵਾ, ਐਨ ਆਰ ਆਈ ਭਾਈ ਸਤਨਾਮ ਸਿੰਘ, ਭਾਈ ਹਰਗੋਪਾਲ ਸਿੰਘ, ਜੋੜਾ ਘਰ ਦੀਆਂ ਸੇਵਾਵਾਂ ਲਈ ਨਗਰ ਸੰਗਤ ਬੁਰੇ ਨੰਗਲ ਆਦਿ ਨੂੰ ਸਨਮਾਨਿਤ ਕੀਤਾ।

Send this to a friend