ਧੂਰੀ, 7 ਜੂਨ (ਸੰਜੀਵ ਸਿੰਗਲਾ)- ਬਿਤੇ ਦਿਨੀ ਧੂਰੀ ਪਿੰਡ ’ਚ ਆਈ.ਟੀ.ਸੀ. ਕੰਪਨੀ ਦੇ ਹੋਲ ਸੈਲਰ ਡੀਲਰ ਮਹੇਸ਼ ਐਂਡ ਕੰਪਨੀ ਦੇ ਗੋਦਾਮ ਨੂੰ ਅਚਾਨਕ ਅਗ ਲਗਣ ਨਾਲ ਲਗਭਗ 30-35 ਲਖ ਰੁਪਏ ਦਾ ਸਮਾਨ ਸੜ ਗਿਆ ਮਹੇਸ਼ ਐਂਡ ਕੰਪਨੀ ਦੇ ਮਾਲਕ ਮਹੇਸ਼ ਬਾਂਸਲ ਦੇ ਦਸਿਆ ਕਿ ਅਸੀਂ ਰਾਤ ਨੂੰ ਤਕਰੀਬਨ 8 ਵਜੇ ਰਾਤ ਨੁੰ ਆਪਣਾਂ ਗੁਦਾਮ ਜਿਥੋਂ ਕਿ ਅਸੀਂ ਹੋਲਸੇਲ ਚ ਸਮਾਨ ਦੁਕਾਨਾਂ ਤੇ ਸਪਲਾਈ ਕਰਦੇ ਹਾਂ ਬੰਦ ਕਰਕੇ ਘਰ ਚਲੇ ਗਏ ਸੀ ਤਾਂ ਸਾਨੂੰ ਥੋੜ੍ਹੇ ਸਮੇੰ ਬਾਦ ਸਾਡੇ ਗੁਦਾਮ ਦੇ ਨਜ਼ਦੀਕ ਰਹਿੰਦੇ ਲੋਕਾਂ ਨੇ ਆਕੇ ਦੱਸਿਆ ਕਿ ਤੁਹਾਡੇ ਗੁਦਾਮ ਵਿਚ ਅੱਗ ਲੱਗ ਗਈ ਹੈ ਅਸੀਂ ਫਾਇਰ-ਬ੍ਰਿਗੇਡ ਸੰਗਰੂਰੁ ਨੂੰ ਸੂਚਨਾਂ ਦੇ ਦਿਤੀ ਹੈ।ਅਸੀਂ ਜਾਕੇ ਗੁਦਾਮ ਦਾ ਸ਼ੂਟਰ ਖੋਲਿਆ ਤਾਂ ਦੇਖਿਆ ਕਿ ਦੁਕਾਨ ਚ ਪਇਆ ਸਮਾਨ ਦੂ-ਦੂ ਕਰਕੇ ਜਲ ਰਹੀਆਂ ਸੀ ਲੋਕਾਂ ਦੀ ਮਦਦ ਨਾਲ ਅਤੇ ਫਾਇਰ-ਬ੍ਰਿਗੇਡ ਜੋਕਿ ਸੂਚਨਾ ਦੇਣ ਤੋਂ ਘੰਟੇ ਬਾਅਦ ਸੰਗਰੂਰੁ ਤੋਂ ਆਇ ਨੇ ਆਕੇ ਅਗ ਬੁਜਾਈ।ਅਗ ਜਾਦਾ ਗਰਮੀ ਚ ਬਿਜਲੀ ਦੇ ਸੋਰਟ ਸਰਕਟ ਹੋਣ ਕਰਨ ਲਗੀ ਜਾਪਦੀ ਹੈ। ਮਹੇਸ਼ ਐਂਡ ਕੰਪਨੀ ਦੇ ਮਾਲਕ ਮਹੇਸ਼ ਬਾਂਸਲ ਨੇ ਦਸਿਆ ਕਿ ਅਸੀਂ ਆਈ.ਟੀ.ਸੀ ਕੰਪਨੀ ਦਾ ਸਾਮਾਨ ਜਿਸ ਵਿਚ ਸਿਗਰੇਟ,ਬੀੜੀ, ਸਾਬਣਾ, ਆਟਾ ਅਤੇ ਹੋਰ ਕਈ ਆਈਟਮਾਂ ਇਸ ਕੰਪਨੀ ਦੀਆਂ ਆਂਦੀਆਂ ਹਨ ਅਤੇ ਹੋਰ ਕਈ ਕੰਪਨੀਆਂ ਜਿਮੇ ਰਫਨ ਕੰਪਨੀ ਦੀ ਮੈਗੀ,ਮਕਰੋਨੀ, ਸ਼ਰਬਤ, ਦਲੀਆ ਅਤੇ ਗੁਰੂਜੀ ਤੇ ਰਾਜ ਫਲੇਬਰ ਕੰਪਨੀ ਦੇ ਸ਼ਰਬਤ ਬਗੈਰ ਸਮਾਨ ਹੋਲ ਸੇਲ ਰੈਟ ਤੇ ਦੁਕਾਨਦਾਰਾਂ ਨੂੰ ਸਪਲਾਈ ਕਦੇ ਹਾਂ ਜੋਕਿ ਜਲ ਕੇ ਖਤਮ ਹੋ ਗਿਆ। ਧੂਰੀ ਵਿਚ ਅਗ ਲਗਣ ਦੇ ਕਈ ਹਾਦਸੇ ਵਪਾਰ ਚੁਕੇ ਹਨ ਲੋਕਾਂ ਨੇ ਸੁਤੇ ਪਏ ਪ੍ਰਸ਼ਾਸ਼ਨ ਨੂੰ ਨੀਂਦ ਵ੍ਹੀਚੋ ਉਠ ਕੇ ਫਾਇਰ-ਬ੍ਰਿਗੇਡ ਧੂਰੀ ਸ਼ਹਿਰ ਨੂੰ ਦੇਣ ਦੀ ਜ਼ੋਰਦਾਰ ਮੰਗ ਕੀਤੀ ਤਾਂਕਿ ਜਲਦੀ ਮੌਕੇ ਤੇ ਫਾਇਰ-ਬ੍ਰਿਗੇਡ ਪਹੁੰਚ ਸਕੇ ਅਜਿਹੀ ਹੋਣ ਵਾਲੀ ਦੁਰਘਟਨਾ ਤੇ ਜਲਦੀ ਕਾਬੂ ਪਾਇਆ ਜਾ ਸਕੇ।