ਪਾਤੜਾਂ, 7 ਜੂਨ (ਹਰਭਜਨ ਸਿੰਘ ਮਹਿਰੋਕ)- ਕਾਫੀ ਲੰਬੇ ਸਮੇ ਤੋਂ ਪਾਤੜਾਂ ਅੰਦਰ ਐਨ. ਐਚ. 71 ਦਾ ਕੰਮ ਵਿਚ ਵਿਚਾਲੇ ਲਟਕਦਾ ਰਹਿਣ ਕਰਕੇ ਪਾਤੜਾਂ ਵਾਸੀਆਂ ਦਾ ਜੀਣਾ ਦੁਬਰ ਕੀਤਾ ਹੋਇਆ ਹੈ। ਜਗਾ-ਜਗਾ ਸੜਕ ਕਿਨਾਰੇ ਗਲਿਆਂ ਵਿਚ ਖੱਡੇ ਪੱਟ ਕੇ ਪਾਣੀ ਵਾਲੇ ਪਾਇਪ ਤੋੜ ਕੇ ਸਾਰੇ ਸ਼ਹਿਰ ਅੰਦਰ ਪਾਣੀ ਸਪਲਾਈ ਬੰਦ ਕਰਕੇ ਪਾਤੜਾਂ ਵਾਸੀਆਂ ਦਾ ਜੀਣਾਂ ਮੁਸ਼ਕਿਲ ਕੀਤਾ ਹੋਇਆ ਹੈ। ਇਸੇ ਸਿਲਸਲੇ ਦੇ ਚਲਦਿਆਂ ਬਿਜਲੀ ਬੋਰਡ ਵੀ ਪਿਛੇ ਨਹੀ ਰਹਿਣਾਂ ਚਾਹੁੰਦਾ ਪੰਜਾਬ ਰਾਜ ਬਿਜਲੀ ਬੋਰਡ ਦੇ ਸੜਕ ਅੰਦਰ ਲੱਗੇ ਬਿਜਲੀ ਦੇ ਖੰਬੇ ਅਤੇ ਮੀਟਰ ਵੀ ਨਹੀ ਹਟਾਏ ਜਾ ਰਹੇ। ਜਿਨਾਂ ਕਰਕੇ ਪਾਤੜਾਂ ਸਹਿਰ ਅੰਦਰ ਬਿਜਲੀ 24 ਘੰਟਿਆਂ ਚੋਂ ਸਿਰਫ 4 ਘੰਟੇ ਹੀ ਚਲਦੀ ਹੈ। ਕਦੇ ਟ੍ਰੈਫਿਕ ਟਕਰਾਉਣ ਨਾਲ ਖੰਬੇ ਤੇ ਟਰਾਂਸ ਫਾਰਮ ਸੜਕ ਵਿਚਾਲੇ ਗਿਰੇ ਨਜਰ ਅਉਂਦੇ ਹਨ, ਜਿਸ ਕਰਕੇ ਸ਼ਹਿਰ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਰਕੇ ਸ਼ਹਿਰ ਵਾਸੀਆਂ ਦੀ ਪਰਸ਼ਾਸਨ ਅਤੇ ਮੋਜੂਦਾ ਸਰਕਾਰ ਤੋਂ ਮੰਗ ਹੈ ਕਿ ਇਸ ਮੁਸ਼ਕਿਲ ਦੀ ਘੜੀ ਵਿਚ ਖਾਸ ਕਰਕੇ ਸ਼ਹਿਰ ਵੱਲ ਧਿਆਨ ਦਿਤਾ ਜਾਵੇ ਜਿਸ ਨਾਲ ਇਲਾਕੇ ਵਿਚ ਆ ਰਹਿਆਂ ਮੁਸ਼ਕਿਲਾਂ ਦੂਰ ਹੋ ਸਕਣ ਸਕਣ।