ਬੈਂਗਲੁਰੂ, 5 ਜੂਨ (ਪੰਜਾਬ ਟਾਇਮਜ਼ ਬਿਊਰੋ)- ਦੇਸ਼ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਰਾਕਟ ਜੀਐਸਐਲਵੀ ਮਾਰਕ-3 ਦਾਗ ਦਿੱਤਾ ਗਿਆ ਹੈ। ਇਸਰੋ ਨੇ ਇਸ ਨਾਲ ਇੱਕ ਵੱਡਾ ਇਤਿਹਾਸ ਰੱਚ ਦਿੱਤਾ ਹੈ। ਰਾਕਟ ਨੇ ਨਿਰਧਾਰਿਤ 5:28 ਮਿੰਟ ’ਤੇ ਉਡਾਨ ਭਰੀ ਅਤੇ ਸੰਚਾਰ ਉਪਗ੍ਰਹਿ ਜੀਸੈ¤ਟ-19 ਨੂੰ ਕਕਸ਼ਾ ਵਿੱਚ ਸਪਲਤਾਪੂਰਵਕ ਸਥਾਪਿਤ ਕਰ ਦਿੱਤਾ। ਇਸ ਵਿੱਚ ਦੇਸ਼ ਵਿੱਚ ਹੀ ਬਣਾਇਆ ਗਿਆ ਕਰਾਇਉਜੈਨਿਕ ਇੰਜਨ ਲੱਗਾ ਹੋਇਆ ਹੈ। ਇਸ ਰਾਕਟ ਦੀ ਕਾਮਯਾਬੀ ਨਾਲ ਹੁਣ ਭਵਿੱਖ ਵਿੱਚ ਪੁਲਾੜ ਅੰਦਰ ਮਨੁੱਖ ਨੂੰ ਭੇਜਣ ਲਈ ਭਾਰਤ ਦਾ ਰਾਹ ਸਾਫ ਹੋ ਗਿਆ ਹੈ। ਜੀਐਸਐਲਵੀ ਮਾਰਕ-3 ਨਾ ਕੇਵਲ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵਿਸ਼ਾਲ ਰਾਕਟ ਹੈ ਬਲਕਿ ਇਸ ਨਾਲ ਦਾਗਿਆ ਗਿਆ ਜੀਸੈ¤ਟ-19 ਸੰਚਾਰ ਦੇ ਲਿਹਾਜ਼ ਨਾਲ ਇੱਕ ਗੇਮ ਚੇਂਜਰ ਮੰਨਿਆ ਜਾਂਦਾ ਹੈ।