ਸੀ.ਆਰ.ਪੀ.ਐਫ. ਕੈਂਪ ’ਤੇ ਹਮਲਾ ਅਸਫਲ-4 ਅ¤ਤਵਾਦੀ ਢੇਰ
ਸ੍ਰੀਨਗਰ- ਉ¤ਤਰੀ ਕਸ਼ਮੀਰ ਦੇ ਸੁੰਬਲ ਬਾਂਦੀਪੋਰਾ ’ਚ ਸਥਿਤ ਸੀ.ਆਰ.ਪੀ.ਐਫ ਦੇ ਕੈਂਪ ’ਤੇ ਅ¤ਜ ਸਵੇਰੇ ਅ¤ਤਵਾਦੀਆਂ ਨੇ ਹਮਲਾ ਕਰ ਦਿੱਤਾ।ਹਮਲਾ ਸਵੇਰੇ 4 ਵਜੇ ਹੋਇਆ।ਇਹ ਕੈਂਪ ਉ¤ਤਰੀ-ਕਸ਼ਮੀਰ ’ਚ ਸੀ.ਆਰ.ਪੀ.ਐਫ. ਦੇ 45ਵੇਂ ਬਟਾਲੀਅਨ ਦਾ ਹੈਡਕੁਆਰਟਰ ਹੈ।ਸੂਤਰਾਂ ਦੇ ਮੁਤਾਬਕ ਸੀ.ਆਰ.ਪੀ.ਐਫ. ਅਤੇ ਪੁਲਸ ਦੁਆਰਾ ਕੀਤੀ ਗਈ ਜਵਾਬੀ ਕਾਰਵਾਈ ’ਚ ਚਾਰ ਅੱਤਵਾਦੀ ਢੇਰ ਹੋ ਗਏ।ਅ¤ਤਵਾਦੀਆਂ ਨੂੰ ਢੇਰ ਕਰਨ ਤੋਂ ਬਾਅਦ ਸੀ.ਆਰ.ਪੀ.ਐਫ. ਦੇ ਜਵਾਨਾਂ ਨੇ ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ ਲਗਾਏ।ਬਾਂਦੀਪੁਰ ਇਲਾਕੇ ਦੇ ਜਵਾਨਾਂ ਦੀ ਤਲਾਸ਼ੀ ਮੁਹਿੰਮ ਜਾਰੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਨੰਤਨਾਗ ਜ਼ਿਲ੍ਹੇ ’ਚ ਸ਼ਨੀਵਾਰ ਨੂੰ ਅ¤ਤਵਾਦੀਆਂ ਨੇ ਫੌਜ ਦੇ ਕਾਫਲੇ ’ਤੇ ਹਮਲਾ ਕੀਤਾ ਸੀਸ਼ ਕਾਫਿਲੇ ’ਤੇ ਫਾਇਰਿੰਗ ਜ਼ਿਲੇ ਦੇ ਕਾਜੀਗੁੰਡ ਇਲਾਕੇ ‘ਚ ਹੋਈ ਸੀ, ਜਿਸ ‘ਚ 2 ਜਵਾਨ ਸ਼ਹੀਦ ਹੋਏ ਸਨ ਅਤੇ 5 ਜ਼ਖ਼ਮੀ ਹੋ ਗਏ ਸਨ।