ਨਵੀਂ ਦਿੱਲੀ — ਅਮਰੀਕਾ ਵੱਲੋਂ ਪੈਰਿਸ ਜਲਵਾਯੂ ਸਮਝੌਤੇ ਤੋਂ ਵੱਖ ਹੋਣ ਦੀ ਘੋਸ਼ਣਾ ਤੋਂ ਬਾਅਦ ਵਾਤਾਵਰਣ ਮੰਤਰੀ ਹਰਸ਼ਵਰਧਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਪੈਰਿਸ ਕਰਾਰ ਲਈ ਵਚਨਬੱਧ ਹੈ, ਭਾਵੇਂ ਹੀ ਹੋਰ ਕਿਸੇ ਵੀ ਦੇਸ਼ ਦਾ ਕੁਝ ਵੀ ਪੱਖ ਹੋਵੇ। ਹਰਸ਼ਵਰਧਨ ਨੇ ਕਿਹਾ, ”ਸਾਡੀ ਸਰਕਾਰ ਵਚਨਬੱਧ ਹੈ, ਭਾਵੇਂ ਹੀ ਦੁਨੀਆ ‘ਚ ਕਿਤੇ ਵੀ, ਕਿਸੇ ਦਾ ਕੁਝ ਵੀ ਪੱਖ ਹੋਵੇ। ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੱਖ ਰਿਹਾ ਹੈ।” ਉਨ੍ਹਾਂ ਨੇ ਕਿਹਾ ਕਿ ਪੈਰਿਸ ਸੰਮੇਲਨ ‘ਚ ਮੋਦੀ ਨੇ ਅਗਵਾਈ ਦੀ ਭੂਮਿਕਾ ਅਦਾ ਕੀਤੀ ਸੀ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ”ਅਸੀਂ ਇਹ ਯਕੀਨਨ ਕਰਨ ਲਈ ਵਚਨਬੱਧ ਹਾਂ ਕਿ ਅਸੀਂ ਜਲਵਾਯੂ ਪਰਿਵਰਤਨ ਅਤੇ ਗਲੋਬਲ ਵਾਰਮਿੰਗ ਨਾਲ ਸਬੰਧਿਤ ਮੁੱਦਿਆਂ ‘ਤੇ ਧਿਆਨ ਦੇਣ ਲਈ ਸਖਤ ਯਤਨ ਕਰਾਂਗੇ।” ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਅਮਰੀਕਾ 2015 ਦੇ ਪੈਰਿਸ ਜਲਵਾਯੂ ਸਮਝੌਤੇ ਤੋਂ ਵੱਖ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਸਮਝੌਤਾ ਉਚਿਤ ਤਰੀਕੇ ਨਾਲ ਅਮਰੀਕਾ ਨੂੰ ਨੁਕਸਾਨ ਪਹੁੰਚਾਉਣ ਵਾਲਾ ਹੈ, ਪਰ ਭਾਰਤ ਅਤੇ ਚੀਨ ਜਿਹੇ ਦੇਸ਼ਾਂ ਨੂੰ ਫਾਈਦਾ ਪਹੁੰਚਾਉਣ ਵਾਲਾ ਹੈ। ਵਾਤਾਵਰਣ ਮੁਤਾਬਕ ਅਮਰੀਕਾ ਨੇ ਪਹਿਲੀ ਵਾਰ ਕਿਸੇ ਅੰਤਰ-ਰਾਸ਼ਟਰੀ ਜਲਵਾਯੂ ਕਰਾਰ ਤੋਂ ਵੱਖ ਨਹੀਂ ਹੋਏ ਹਨ, ਬਲਕਿ ਉਹ ਕਿਓਤੋ ਪ੍ਰੋਟੋਕਾਲ ਤੋਂ ਵੀ ਵੱਖ ਹੋ ਗਿਆ ਸੀ।