ਪੱਛਮੀ ਬੰਗਾਲ ਨਹੀਂ ਕਰੇਗਾ ਜੀ.ਐੱਸ.ਟੀ. ਦੇ ਵਰਤਮਾਨ ਸਰੂਪ ਦਾ ਸਮਰਥਨ : ਮਮਤਾ

2017_6image_19_19_401810000mamata-l-ll ਕੋਲਕਾਤਾ— ਇਕ ਜੁਲਾਈ ਤੋਂ ਜੀ.ਐੱਸ.ਟੀ. ਦੇ ਲਾਗੂ ਹੋਣ ਦੀ ਸੰਭਾਵਨਾ ਹੈ ਤੇ ਇਸ ਤੋਂ ਸਿਰਫ ਇਕ ਮਹੀਨਾ ਪਹਿਲਾਂ ਪੱਛਮੀ ਬੰਗਾਲ ਦੀ ਮੁੱਖ ਮੰੰਤਰੀ ਮਮਤਾ ਬੈਨਰਜੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਨਵੀਂ ਪ੍ਰਣਾਲੀ ਦਾ ਵਰਤਮਾਨ ਸਰੂਪ ‘ਚ ਸਮਰਥਨ ਨਹੀਂ ਕਰਦੀ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕੇਂਦਰੀ ਵਿੱਤ ਮੰਤਰੀ ਨੂੰ ਜੀ.ਐੱਸ.ਟੀ. ਨੂੰ ਸਮਾਜ ਦੇ ਸਾਰੇ ਵਰਗਾਂ ਲਈ ਅਨੁਕੂਲ ਬਣਾਉਣ ਦੇ ਲਈ ਜ਼ਰੂਰੀ ਬਦਲਾਅ ਦੇ ਲਈ ਪੱਤਰ ਵੀ ਲਿਖੇਗੀ। ਉਨ੍ਹਾਂ ਨੇ ਦੱਖਣੀ 24 ਪਰਗਨਾ ਜ਼ਿਲੇ ‘ਚ ਇਕ ਪ੍ਰਸ਼ਾਸਨਿਕ ਬੈਠਕ ‘ਚ ਕਿਹਾ, ”ਅਸੀਂ ਕੇਂਦਰੀ ਵਿੱਤ ਮੰਤਰੀ ਨੂੰ ਇਕ ਪੱਤਰ ਲਿਖਾਂਗੇ। ਅਸੀਂ ਜੀ.ਐੱਸ.ਟੀ. ਦਾ ਉਸ ਦੇ ਵਰਤਮਾਨ ਸਰੂਪ ‘ਚ ਸਮਰਥਨ ਨਹੀਂ ਕਰਾਂਰਗੇ। ਵਰਤਮਾਨ ਸਰੂਪ ‘ਚ ਇਹ ਹਰ ਵਰਗ ਖਾਸ ਕਰਕੇ ਅਸੰਗਠਿਤ ਇਲਾਕੇ ਦੇ ਲਈ ਉਪਯੋਗੀ ਨਹੀਂ ਹੈ। ਉਸ ਨੂੰ (ਕੇਂਦਰ ਨੂੰ) ਇਸ ਨੂੰ ਸੁਧਾਰਨਾ ਹੀ ਹੋਵੇਗਾ।” ਪੱਛਮੀ ਬੰਗਾਲ ਦੇ ਵਿੱਤ ਮੰਤਰੀ ਅਮਿਤ ਮਿਤਰਾ ਨੇ ਕੁਝ ਖਾਸ ਉਤਪਾਦਾਂ ‘ਤੇ ਜੀ.ਐੱਸ.ਟੀ. ਦੀਆਂ ਦਰਾਂ ਦਾ ਵਿਰੋਧ ਕੀਤਾ ਹੈ ਕਿਉਂਕਿ ਇਸ ਨਾਲ ਸੂਬੇ ਦੀ ਅਰਥਵਿਵਸਥਾ ਤੇ ਰੋਜ਼ਗਾਰ ‘ਤੇ ਨਾਕਾਰਾਤਮਕ ਅਸਰ ਪਵੇਗਾ।

Send this to a friend