ਪੁਣੇ, 2 ਜੂਨ-ਵਾਈਲਡ ਕਾਰਡ ਨਿਤਿਨ ਕੁਮਾਰ ਸਿਨਹਾ ਨੇ ਆਪਣੇ ਹਮਵਤਨੀ ਸਿਖ਼ਰਲੇ ਦਰਜੇ ਦੇ ਖਿਡਾਰੀ ਸਿਧਾਤ ਬੰਠੀਆ ਨੂੰ ਤਿੰਨ ਸੈੱਟਾਂ ਵਿੱਚ ਹਰਾ ਕੇ ਅੱਜ ਇੱਥੇ ਅੇੈਚਸੀਅੇੈੱਲ ਏਸ਼ਿਆਈ ਜੂਨੀਅਰ ਟੈਨਿਸ ਚੈਂਪੀਅਨਸ਼ਿਪ ਵਿੱਚ ਲਡ਼ਕਿਆਂ ਦੇ ਸਿੰਗਲਜ਼ ਵਰਗ ਦੇ ਫਾਈਨਲ ਵਿੱਚ ਥਾਂ ਬਣਾਈ। ਦੁਨੀਆਂ ਦੇ 294 ਨੰਬਰ ਦੇ ਖਿਡਾਰੀ ਸਿਨਹਾ ਨੇ 79ਵੇਂ ਨੰਬਰ ਦੇ ਬੰਠੀਆ ਨੂੰ ਸੈਮੀ ਫਾਈਨਲ ਵਿੱਚ ਦੋ ਘੰਟੇ 10 ਮਿੰਟ ਵਿੱਚ 6-1, 3- 6 ਅਤੇ 6- 4 ਨਾਲ ਹਰਾ ਦਿੱਤਾ । ਫਾਈਨਲ ਵਿੱਚ ਸਿਨਹਾ ਦੀ ਟੱਕਰ ਭਲਕੇ ਮਲੇਸ਼ੀਆ ਦੇ ਕ੍ਰਿਸਟੀਅਨ ਦਿਦਿਏਰ ਚਿਨ ਨਾਲ ਹੋਵੇਗੀ। ਚਿਨ ਨੇ ਮੇਘ ਭਾਰਗਵ ਪਟੇਲ ਨੂੰ 2-6, 6-4, 6-3 ਨਾਲ ਹਰਾਇਆ। ਬੰਠੀਆ ਜਾਪਾਨ ਦੇ ਜੇਮਜ ਕੈਂਟ ਟਰਾਟਰ ਦੇ ਨਾਲ ਮਿਲ ਕੇ ਡਬਲਜ਼ ਦਾ ਖਿਤਾਬ ਜਿੱਤ ਗਿਆ ਹੈ। ਇਸ ਜੋਡ਼ੀ ਨੇ ਫਿਲਪਾਈਨਜ਼ ਦੇ ਜਾਨ ਓਟੀਕੋ ਜਾਪਾਨ ਦੇ ਸੇਈਤਾਵਤਾਨਾਵੇ ਨੂੰ 7-6, 6-3 ਨਾਲ ਹਰਾ ਦਿੱਤਾ।
ਲਡ਼ਕੀਆਂ ਦੇ ਫਾਈਨਲ ਵਿੱਚ ਮਾਨਾਕਾਵਾਮੁਰਾ ਅਤੇ ਫੁਨਾ ਕੋਜਾਕੀ ਦੀ ਜਾਪਾਨ ਦੀ ਜੋਡ਼ੀ ਨੇ ਭਾਰਤ ਦੀ ਆਕਾਂਕਸ਼ਾ ਭਾਨ ਅਤੇ ਥਾਈਲੈਂਡ ਦੀ ਮਾਈ ਨਾਪਾਤ ਦੀ ਤੀਜਾ ਦਰਜਾ ਜੋਡ਼ੀ ਨੂੰ 7-6, 4-6 ਅਤੇ 10-4 ਨਾਲ ਉਲਟਫੇਰ ਦਾ ਸ਼ਿਕਾਰ ਬਣਾ ਕੇ ਖਿਤਾਬ ਆਪਣੇ ਨਾਂ ਕਰ ਲਿਆ।