ਸੰਗਰੂਰ 25 ਸਤੰਬਰ (ਹਰਿੰਦਰ ਖਾਲਸਾ/ਰਾਜ ਵਰਮਾ)-ਸ. ਮਨਦੀਪ ਸਿੰਘ ਸਿੱਧੂ ਸੀਨੀਅਰ ਕਪਤਾਨ ਪੁਲਿਸ ਸੰਗਰੂਰ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲਾ ਸੰਗਰੂਰ ਅੰਦਰ ਸਮਾਜ ਵਿਰੋਧੀ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਥਾਣਾ ਸਿਟੀ-1 ਮਾਲੇਰਕੋਟਲਾ ਪੁਲਿਸ ਵਲੋਂ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜ਼ੇ ਵਿੱਚੋਂ 2,52,000/- ਰੁਪਏ ਦੀ ਜਾਅਲੀ ਕਰੰਸੀ ਬਰਾਮਦ ਕਰਵਾ ਕੇ ਮੁਕੱਦਮਾ ਦਰਜ ਕਰਵਾਇਆ।

ਇੰਸਪੈਕਟਰ ਪਰਮਿੰਦਰ ਸਿੰਘ ਮੁੱਖ ਅਫਸਰ ਥਾਣਾ ਸਿਟੀ-1 ਮਾਲੇਰਕੋਟਲਾ ਨੇ ਸਮੇਤ ਪੁਲਿਸ ਪਾਰਟੀ ਮਿਤੀ 24/09/2013 ਨੂੰ ਦੌਰਾਨੇ ਨਾਕਾਬੰਦੀ ਮੁਖਬਰੀ ਪਰ ਮੁਕੱਦਮਾ ਨੰਬਰ 294 ਮਿਤੀ 24/09/2013 ਅ/ਧ 420/489ਬੀ, 489ਸੀ ਹਿੰ:ਡੰ: ਥਾਣਾ ਸਿਟੀ ਸੰਗਰੂਰ ਵਿਖੇ ਬਰਖਿਲਾਫ ਗੁਰਦਿਤ ਸਿੰਘ ਪੁੱਤਰ ਰਤਨ ਸਿੰਘ, ਰਾਜੀਵ ਪੁੱਤਰ ਰਮੇਸ਼ ਕੁਮਾਰ ਵਾਸੀਅਨ ਲਾਡ ਵਣਜਾਰਾ ਅਤੇ ਕ੍ਰਿਸ਼ਨ ਚੰਦ ਪੁੱਤਰ ਕਰੋੜੀ ਮੱਲ ਵਾਸੀ ਬ੍ਰਾਹਪੁਰ ਥਾਣਾ ਰਾਏਕੋਟ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ। ਤਫਤੀਸ਼ ਦੌਰਾਨ ਦੋ ਮੋਟਰਸਾਈਕਲ ਪੀ.ਬੀ. 13 ਕੇ 9880 ਤੇ ਪੀ.ਬੀ. 44 ਬੀ. 9570 ਸਮੇਤ ਗੁਰਦਿਤ ਸਿੰਘ ਪਾਸੋਂ 5,25,000/- ਰੁਪਏ ਬਰਾਮਦ ਕਰਕੇ ਤਿੰਨੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ।ਦੋਸ਼ੀਆਂ ਨੇ ਪੁੱਛ-ਗਿੱਛ ਦੌਰਾਨ ਦੱਸਿਆ ਕਿ ਉਹ ਪਿਛਲੇ ਡੇਢ ਸਾਲ ਤੋਂ ਜਾਅਲੀ ਕਰੰਸੀ ਸਪਲਾਈ ਕਰਨ ਦਾ ਧੰਦਾ ਕਰਦੇ ਆ ਰਹੇ ਹਨ ਅਤੇ ਕਰੀਬ 25 ਲੱਖ ਰੁਪਏ ਦੀ ਜਾਅਲੀ ਕਰੰਸੀ ਮਾਰਕੀਟ ਵਿੱਚ ਸਪਲਾਈ ਕਰ ਚੁੱਕੇ ਹਨ। ਇਹ ਕਰੰਸੀ ਬਿਹਾਰ ਤੋਂ ਚੰਦਨ ਮੰਡਲ ਨਾਮ ਦਾ ਵਿਅਕਤੀ ਦੇ ਕੇ ਜਾਂਦਾ ਸੀ। ਉਹ 70 ਹਜ਼ਾਰ ਰੁਪਏ ਦੇ ਬਦਲੇ ਇੱਕ ਲੱਖ ਰੁਪਏ ਦੀ ਜਾਅਲੀ ਕਰੰਸੀ ਦਿੰਦਾ ਸੀ। ਇਨ੍ਹਾਂ ਵਲੋਂ ਰਾਮ ਸਿੰਘ ਸੰਗਰੂਰ, ਜਿੰਮੀ ਪਟਿਆਲਾ ਨਾਮ ਦੇ ਵਿਅਕਤੀ ਨੂੰ ਵੀ ਕਰੰਸੀ ਦੇਣੀ ਪਾਈ ਗਈ ਹੈ। ਦੋਸ਼ੀ ਕ੍ਰਿਸ਼ਨ ਚੰਦ ਵਾਸੀ ਬ੍ਰਾਹਮਪੁਰ ਦੋਸ਼ੀ ਰਜੀਵ ਵਾਸੀ ਲਾਡਵਨਜਾਰਾ ਦਾ ਰਿਸ਼ਤੇਦਾਰੀ ਵਿਚ ਫੁੱਫੜ ਲੱਗਦਾ ਹੈ।