June 17, 2026 8:50 pm

ਕੰਗਾਲ ਭਾਜਪਾ ਸ਼ਹਿਰੀ ਲੋਕਾਂ ਦੇ ਹਿੱਤ ਸਾਧਣ ‘ਚ ਨਾਕਾਮ ਰਹੀ : ਬਾਜਵਾ

ਬਠਿੰਡਾ, 25 ਸਤੰਬਰ (ਅਵਤਾਰ ਸਿੰਘ, ਵੀਰ ਸਿੰਘ ਕਾਲਾ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਭਾਜਪਾ ਸੂਬੇ ‘ਚ ਆਪਣੀ ਹੌਂਦ ਖੋਹ ਕੇ ਪੂਰੀ ਤਰ੍ਹਾਂ ਕੰਗਾਲ ਬਣ ਚੁੱਕੀ ਹੈ। ਇਹ ਪਾਰਟੀ ਨਿਕਮੇ ਲੋਕਾ ਦਾ ਗਿਰੋਹ ਬਣ ਚੁੱਕੀ ਹੈ ਤੇ ਮੰਤਰੀਆਂ ਦੇ ਵਿਭਾਗ ਬਦਲਣ ਨਾਲ ਉਨ੍ਹਾਂ ਦੀ ਸੋਚ ਨਹੀਂ ਬਦਲਣ ਵਾਲੀ। ਬਠਿੰਡਾ ਸਿਟੀ ਦੀ ਵੀਰ ਕਲੋਨੀ, ਗਣਪਤੀ ਇਕੰਲੇਵ, ਲਾਲ ਬਸਤੀ ਤੇ ਏਨਟਿਕ ਪੈਲੇਸ ਵਿਖੇ ਪਬਲਿਕ ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋਏ ਬਾਜਵਾ ਨੇ ਕਿਹਾ ਕਿ ਭਾਜਪਾ ਸ਼ਹਿਰੀ ਲੋਕਾਂ ਦੇ ਹਿੱਤ ਸਾਧਣ ‘ਚ ਅਸਫਲ ਰਹੀ ਹੈ। ਜਿਸਨੇ ਆਪਣੀ ਸਾਂਝੇਦਾਰ ਅਕਾਲੀ ਦਲ ਵੱਲੋਂ ਸ਼ਹਿਰੀਆਂ ‘ਤੇ ਟੈਕਸ ਲਗਾਉਣ ਦਾ ਵਿਰੋਧ ਤੱਕ ਨਹੀਂ ਕੀਤਾ। ਅਕਾਲੀ ਭਾਜਪਾ ਸਰਕਾਰ ਨੇ ਸ਼ਹਿਰੀਆਂ ‘ਤੇ ਸਿੱਧੇ ਤੌਰ ‘ਤੇ 5000 ਕਰੋੜ ਰੁਪਏ ਦਾ ਬੋਝ ਪਾਇਆ ਹੈ, ਜਿਸ ‘ਚ 800 ਕਰੋੜ ਨਜਾਇਜ ਕਲੋਨੀਆਂ ਨੂੰ ਰੇਗੁਲਰ ਕਰਨ, 2000 ਕਰੋੜ ਪ੍ਰਾਪਰਟੀ ਟੈਕਸ ਤੇ 1000 ਕਰੋੜ ਪੈਟਰੋਲ ਤੇ ਡੀਜਲ ‘ਤੇ ਵਸੂਲੇ ਜਾਣ ਵਾਲੇ ਵੈਟ ਅਤੇ 1200 ਕਰੋੜ ਰੁਪਏ ਸ਼ਹਿਰੀ ਘਰੇਲੂ ਖਪਤਕਾਰਾਂ ਲਈ ਬਿਜਲੀ ਰੇਟਾਂ ‘ਚ ਕੀਤੇ ਗਏ ਸਲਾਨਾ ਵਾਧੇ ਦੇ ਹਨ।
bajwa
ਉਨ੍ਹਾਂ ਨੇ ਕਿਹਾ ਕਿ ਬੀਤੇ ਦਿਨ ਹੀ ਬਿਜਲੀ  ਰੇਟ ‘ਚ 9 ਪੈਸੇ ਪ੍ਰਤੀ ਯੂਨਿਟ ਦਾ ਵਾਧਾ ਕਰਨ  ਦਾ ਪਾਵਰਕਾਮ ਨੇ ਐਲਾਨ ਕੀਤਾ, ਮਗਰ  ਭਾਜਪਾ ਨੇ ਇਸ ਖਿਲਾਫ ਇਕ ਸ਼ਬਦ ਨਹੀਂ ਕਿਹਾ। ਪਿਛਲੇ ਛੇ ਸਾਲਾਂ ਦੌਰਾਨ ਅਕਾਲੀ ਭਾਜਪਾ ਸਰਕਾਰ ਲਗਾਤਾਰ ਬਿਜਲੀ ਰੇਟਾਂ ‘ਚ ਵਾਧਾ ਕਰ ਰਹੀ ਹੈ, ਜੋ 2002 ਤੋਂ 2007 ਵਿਚਾਲੇ ਕਾਂਗਰਸ ਸਰਕਾਰ ‘ਚ ਹੋਏ 22 ਪ੍ਰਤੀਸ਼ਤ ਦੇ ਵਾਧੇ ਦੇ ਮੁਕਾਬਲੇ 80 ਪ੍ਰਤੀਸ਼ਤ ਵੱਧ ਚੁੱਕੇ ਹਨ। ਬੱਸ ਕਿਰਾਇਆਂ ‘ਚ 24 ਪ੍ਰਤੀਸ਼ਤ ਤੋਂ ਜਿਆਦਾ ਦਾ ਵਾਧਾ ਕਰਕੇ ਲੋਕਾਂ ਦੀ ਜੇਬ੍ਹ ‘ਤੇ ਡਾਕਾ ਮਾਰਿਆ ਗਿਆ ਹੈ। ਬਾਜਵਾ ਨੇ ਕਿਹਾ ਕਿ ਵੱਡੇ ਤੇ ਛੋਟੇ ਸ਼ਹਿਰਾਂ ਦੇ ਲੋਕਾਂ ਨੂੰ ਵਾਧੂ ਟੈਕਸ ਦੇਣ ਦੇ ਬਾਵਜੂਦ ਸੁਵਿਧਾਵਾਂ ਨਹੀਂ ਮਿਲ ਰਹੀਆਂ। ਸਥਾਨਕ ਸਰਕਾਰ ਵਿਭਾਗ ਭਾਜਪਾ ਦੇ ਕੋਲ ਹੋਣ ਦੇ ਬਾਵਜੂਦ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਜਾਰੀ ਕਰਨ ਦਾ ਅਧਿਕਾਰ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਕੋਲ ਹੈ। ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਨਵਜੋਤ ਸਿੱਧੂ ਤੇ ਉਨ੍ਹਾਂ ਐਮ.ਐਲ.ਏ ਪਤਨੀ ਨੇ ਅਕਾਲੀ ਦਲ ਦੀ ਸ਼ਹਿਰੀ ਵਿਰੋਧੀ ਦਾ ਭਾਂਡਾਫੋੜ ਕੀਤਾ ਹੈ। ਅਕਾਲੀ ਦਲ ਤੇ ਭਾਜਪਾ ਨੇ ਸਿੱਧੂ ਦਾ ਸਿਆਸੀ ਤੌਰ ‘ਤੇ ਸਫਾਇਆ ਕਰਨ ਲਈ ਸਾਜਿਸ਼ ਰੱਚੀ ਹੈ, ਤਾਂ ਜੋ ਬਿਕ੍ਰਮ ਮਜੀਠੀਆ ਦੇ ਪਿਤਾ ਨੂੰ ਇਸ ‘ਤੇ ਖੜ੍ਹੀ ਕੀਤਾ ਜਾ ਸਕੇ। ਬਠਿੰਡਾ ਦੀ ਤਰ੍ਹਾਂ ਹੋਰਨਾਂ ਸ਼ਹਿਰਾਂ ‘ਚ ਮੁੱਢਲੀਆਂ ਸੁਵਿਧਾਵਾਂ ਦਾ ਮਾੜਾ ਹਾਲ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇ ਅਕਾਲੀ ਦਲ ਦੇ ਸ਼ਹਿਰੀ ਲੋਕਾਂ ਵਿਰੋਧੀ ਰਵੱਈਏ ਤੇ ਭਾਜਪਾ ਦੇ ਸ਼ਹਿਰਾਂ ‘ਚ ਵਿਕਾਸ ਕਰਨ ‘ਚ ਅਫਸਲ ਰਹਿਣ ਦਾ ਭਾਂਡਾਫੋਡ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਿੰਡਾਂ ਤੇ ਸ਼ਹਿਰਾਂ ‘ਚ ਬਰਾਬਰ ਵਿਕਾਸ ਕਰਨ ਦੇ ਪੱਖ ‘ਚ ਹੈ। ਉਨ੍ਹਾਂ ਨੇ ਕਿਹਾ ਕਿ ਸੰਗਤ ਦਰਸ਼ਨਾਂ ਰਾਹੀਂ ਪੇਂਡੂ ਇਲਾਕਿਆਂ ‘ਚ ਦਿੱਤੀ ਜਾ ਰਹੀ ਗ੍ਰਾਂਟ ਨੂੰ ਵੀ ਖਰਾਬ ਕੀਤਾ ਜਾ ਰਿਹਾ ਹੈ। ਜਿਸਦਾ ਕਾਰਨ ਪੈਸੇ ਦੀ ਦੁਰਵਰਤੋਂ, ਭ੍ਰਿਸ਼ਟਾਚਾਰ ਤੇ ਪੈਸੇ ਦਾ ਮਾੜਾ ਪ੍ਰਬੰਧ ਹੈ, ਜਿਸਨੇ ਸੂਬੇ ਦੀ ਅਰਥ ਵਿਵਸਥਾ ਦੀ ਹਾਲਤ ਬਿਗਾੜ ਦਿੱਤੀ ਹੈ।

ਬਾਜਵਾ ਨੇ ਕਿਹਾ ਕਿ ਸੁਖਬੀਰ ਨੇ ਪ੍ਰਮੁੱਖ ਸ਼ਹਿਰਾਂ ‘ਚ ਬੱਸ ਰੇਪਿਡ ਟਰਾਂਸਪੋਰਟ ਸਿਸਟਮ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਆਪਣੇ ਪਰਿਵਾਰ ਦਾ ਬਿਜਨੇਸ ਪ੍ਰਮੋਟ ਕਰਨ ਲਈ ਪੰਜਾਬ ਰੋਡਵੇਜ ਤੇ ਪੈਪਸੂ ਰੋਡਵੇਜ ਨੂੰ ਤਬਾਹ ਕਰ ਦਿੱਤਾ ਹੈ। ਅਜਿਹੇ ‘ਚ ਕੀ ਭਰੋਸਾ ਹੈ ਕਿ ਬਾਦਲ ਬੀ.ਆਰ.ਟੀ.ਐਸ ਸਿਸਟਮ ਨੂੰ ਇਮਾਨਦਾਰੀ ਨਾਲ ਲਾਗੂ ਕਰਨਗੇ। 2007 ‘ਚ ਸੁਖਬੀਰ ਨੇ ਚਾਰ ਮੈਟਰੋ ਸ਼ਹਿਰਾਂ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ ਤੇ ਪਟਿਆਲਾ ‘ਚ ਸਿਟੀ ਬੱਸ ਸਰਵਿਸ ਚਲਾਉਣ ਦਾ ਐਲਨ ਕੀਤਾ ਸੀ, ਮਗਰ ਹਾਲੇ ਤੱਕ ਇਸਦਾ ਕੁਝ ਪਤਾ ਨਹੀਂ ਹੈ। ਇਸ ਮੌਕੇ ਮੀਟਿੰਗਾਂ ਨੂੰ ਗ੍ਰਰਪ੍ਰੀਤ ਸਿੰਘ ਕਾਂਗੜ, ਪ੍ਰਦੇਸ਼ ਕਾਂਗਰਸ ਮੀਤ ਪ੍ਰਧਾਨ, ਹਰਮਿੰਦਰ ਸਿੰਘ ਜੱਸੀ, ਅਜੀਤ ਇੰਦਰ ਸਿੰਘ ਮੋਫਰ, ਅਜਾਇਬ ਸਿੰਘ ਭੱਟੀ, ਮੱਖਣ ਸਿੰਘ, ਚਿਰੰਜੀ ਲਾਲ ਗਰਗ, ਅਸ਼ੋਕ ਪ੍ਰਧਾਨ, ਕੁਲਬੀਰ ਸਿੱਧੂ, ਖੁਸ਼ਬਾਜ ਸਿੰਘ ਜਟਾਨਾ, ਗੁਰਮੀਤ ਸਿੰਘ ਖੁਦੀਆਂ, ਵਿਕ੍ਰਮ ਮੋਫਰ ਤੇ ਹਰਚਰਨ ਸਿੰਘ ਸਹੋਥਾ ਨੇ ਵੀ ਸੰਬੋਧਨ ਕੀਤਾ।