ਪੰਜਗਰਾਈਆਂ ਵਿਖੇ ਗੁਰਦੁਆਰਿਆਂ ਦੀ ਸੁਰੱਖਿਆ ਲਈ ਪੁਲਿਸ ਪਬਲਿਕ ਮੀਟਿੰਗ

image ਬਟਾਲਾ, 2 ਜੂਨ (ਅਰਵਿੰਦਰ ਸਿੰਘ ਮਠਾਰੂ, ਰਾਜੂ ਖੈਹਿਰਾ)-ਅਸੀਂ ਪੰਜਾਬ ਵਿੱਚ ਅਮਨ ਕਾਨੂੰਨ ਨੂੰ ਬਰਕਰਾਰ ਰੱਖਦਿਆਂ ਹੋਇਆ ਆਪ ਸਾਰਿਆਂ ਦੇ ਸਹਿਯੋਗ ਨਾਲ ਸਮਾਜਿਕ ਕੁਰੀਤੀਆਂ ਨੂੰ ਦੂਰ ਕਰੀਏ ਅਤੇ ਇਕ ਨਰੋਏ ਸਮਾਜ ਦੀ ਸਿਰਜਣਾਂ ਕਰਨ ਵਿੱਚ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾਈਏ। ਇਹ ਸ਼ਬਦ ਸ਼੍ਰੀ ਹਰੀ ਸ਼ਰਨ ਜੀ ਸ਼ਰਮਾ ਡੀ.ਐਸ.ਪੀ ਸ਼੍ਰੀ ਹਰਗੋਬਿੰਦਪੁਰ ਨੇ ਪੰਜਗਰਾਈਆਂ ਦੀ ਪੁਲਿਸ ਚੌਕੀ ਵਿੱਚ ਆਸ ਪਾਸ ਦੇ ਪਿੰਡਾਂ ਦੇ ਗ੍ਰੰਥੀ ਸਾਹਿਬਾਨਾਂ ਅਤੇ ਮੋਹਤਬਰਾਂ ਨੂੰ ਸੰਬੋਧਨ ਹੁੰਦਿਆ ਕਹੇ। ਉਨ੍ਹਾਂ ਕਿਹਾ ਕਿ ਹਰ ਗੁਰਦੁਆਰੇ ਦੇ ਅੰਦਰ ਬਾਹਰ ਸੀ ਸੀ ਟੀ ਵੀ ਕੈਮਰੇ ਹੋਏ ਜਰੂਰੀ ਹਨ ਔਰ ਬਾਹਰੋਂ ਆਏ ਹਰ ਵਿਅਕਤੀ ਤੇ ਨਜ਼ਰ ਰੱਖੀ ਜਾਵੇ। ਪਰਮਜੀਤ ਸਿੰਘ ਟੀਟਾ ਬਾਜਵਾਂ ਨੇ ਵੀ ਆਪਣੇ ਵਿਚਾਰ ਰੱਖੇ ਅਤੇ ਕਿਹਾ ਕਿ ਇਹ ਇਕੱਲੀ ਪੁਲਿਸ ਦੀ ਹੀ ਨਹੀਂ ਸਾਡੀ ਵੀ ਜ਼ਿੰਮੇਵਾਰੀ ਹੈ ਕਿ ਅਸੀਂ ਗੁਰੂ ਘਰਾਂ ਪ੍ਰਤੀ ਲਾਪਰਵਾਹੀ ਨਾ ਵਰਤੀਏ ਚੌਂਕੀ ਇੰਚਾਰਜ ਬਲਵਿੰਦਰ ਸਿੰਘ ਬਾਜਵਾ ਨੇ ਆਏ ਹੋਏ ਪਤਵੰਤਿਆਂ ਦਾ ਧੰਨਵਾਦ ਕੀਤਾ ਅਤੇ ਪੰਚਾਇਤਾਂ ਤੋਂ ਸਹਿਯੋਗ ਦੀ ਆਸ ਕੀਤੀ। ਇਸ ਮੌਕੇ ਹਰਜਿੰਦਰ ਸਿੰਘ ਪੰਚ, ਕਸ਼ਮੀਰ ਸਿੰਘ ਪੰਚ,ਅਮਰ ਸਿੰਘ, ਰਵੇਲ ਸਿੰਘ ਸਰਪੰਚ ,ਬਲਦੇਵ ਸਿੰਘ, ਕਲੇਰ, ਲਖਵਿੰਦਰ ਸਿੰਘ ਭੰਬੋਈ , ਪਾਲ ਸਿੰਘ ਸਰਪੰਚ ਭੰਬੋਈ, ਨਰਿੰਦਰ ਸਿੰਘ ਗ੍ਰੰਥੀ, ਕਰਨਾਮਾ, ਸੁਰਜੀਤ ਸਿੰਘ ਗ੍ਰੰਥੀ ਦਸ਼ਮੇਸ਼ ਦਰਬਾਰ, ਮਨਜੀਤ ਸਿੰਘ ਸਰਪੰਚ, ਪੀਰੋਵਾਲੀ , ਗੁਰਨਾਮ ਸਿੰਘ ਗ੍ਰੰਥੀ ਧੰਦੋਈ , ਜੁਗਰਾਜਬੀਰ ਸਿੰਘ ਪੰਜਗਰਾਈਆਂ, ਮੁਨਸ਼ੀ ਬਲਵਿੰਦਰ ਸਿੰਘ ਐਸ ਸੀ , ਕੁਲਦੀਪ ਸਿੰਘ ਐਸ ਸੀ ਰਾਜਿੰਦਰ ਸਿੰਘ, ਕੰਵਲਜੀਤ ਸਿੰਘ ਲੱਲੀ, ਲਖਬੀਰ ਸਿੰਘ ਹੇਅਰ , ਮੰਗਲ ਸਿੰਘ ਘੱਸ ਆਦਿ ਹਾਜਰ ਸਨ।

Send this to a friend