ਐੱਸ. ਐੱਸ. ਪੀ. ਪਟਿਆਲਾ ਵੱਲੋਂ ਦਿੱਤੇ ਸੁਰੱਖਿਆ ਦੇ ਦਿੱਤੇ ਨਿਰਦੇਸ਼ ’ਤੇ ਪਾਤੜਾਂ ਪੁਲਿਸ ਹੋਈ ਚੌਕਸ

image ਪਾਤੜਾਂ, 2 ਜੂਨ (ਹਰਭਜਨ ਸਿੰਘ ਮਹਰੋਕ)-6 ਜੂਨ 1984 ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਕੀਤੇ ਫੌਜੀ ਹਮਲੇ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਤੇ ਫੌਜ ਵੱਲੋਂ ਹਮਲਾ ਕਰ ਦਿਤਾ ਸੀ। ਸਾਕਾ ਨੀਲਾ ਤਾਰਾ ਵਜੋਂ ਜਾਣੇ ਜਾਂਦੇ ਇਸ ਫੌਜੀ ਹਮਲੇ ਨਾਲ ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਉੜੀ ਦਾ ਭਾਰੀ ਨੁਕਸਾਨ ਹੋਣ ਤੋ ਇਲਾਵਾ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਸਮੇਤ ਕਈ ਹੋਰ ਸਿੱਖ ਸ਼ਰਦਾਲੂ ਮਾਰੇ ਗਏ ਸਨ। ਇਨ੍ਹਾਂ ਸ਼ਹੀਦਾਂ ਦੀ ਯਾਦ ਵਿਚ ਹਰ ਸਾਲ ਦਰਬਾਰ ਸਾਹਿਬ ਵਿਖੇ ਘੱਲੂਘਾਰਾ ਦਿਵਸ ਮਨਾਇਆ ਜਾਂਦਾ ਹੈ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਛਬੀਲ ਤੋਂ ਜਥੇਦਾਰ ਸਿੱਖ ਕੌਮ ਨੂੰ ਸੰਬੋਧਨ ਕਰਦੇ ਹਨ ਪਰ ਬਰਗਾੜੀ ਤੇ ਹੋਰ ਵਾਪਰੀਆਂ ਘਟਨਾਵਾਂ ਕਾਰਨ ਗਰਮ ਖਿਆਲੀ ਸਿੱਖ ਸੰਗਠਨਾ ਦੇ ਆਗੂਆਂ ਅਤੇ ਸ਼੍ਰੋਮਣੀ ਕਮੇਟੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵਿਰੁੱਧ ਰੋਹ ਤੇ ਟਕਰਾਅ ਦੀ ਸਥਿਤੀ ਅਜੇ ਵੀ ਬਣੀ ਹੈ। ਜਿਸ ਦੇ ਚਲਦਿਆ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਪੂਰੀ ਤਰਾਂ ਚੌਕਸ ਨਜਰ ਆ ਰਿਹਾ ਹੈ। ਇਸ ਸਬੰਧੀ ਪਾਤੜਾਂ ਥਾਣਾ ਮੁੱਖੀ ਅਮਨਪਾਲ ਸਿੰਘ ਵਿਰਕ ਨੇ ਪੱਤਰਕਾਰਾਂ ਨੁੂੰ ਜਾਣਕਾਰੀ ਦਿੰਦੇ ਹੋਏ ਕਿਹਾ ਡਵੀਜਨ ਅੰਦਰ ਚੱਪੇ-ਚੱਪੇ ਤੇ ਛਾਣਬੀਣ ਕੀਤੀ ਜਾ ਰਹੀ ਜਿਸ ਦੇ ਚਲਦਿਆਂ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ ਇਸ ਲਈ ਪੁਲਿਸ ਵੱਲੋਂ ਹਰ ਪਹਿਲੁ ਤੇ ਨਜਰ ਰਖੀ  ਹੋਈ ਹੈ। ਦਲ ਖਾਲਸਾ ਨੇ 6 ਜੂਨ ਨੂੰ ਬੰਦ ਦਾ ਸੱਦਾ ਦਿੱਤਾ ਹੈ, ਜਿਸ ਦੇ ਪੂਰਨ ਰੂਪ ਵਿਚ ਬੰਦ ਹੋਣ ਦੇ ਆਸਾਰ ਨਜਰ ਆ ਰਹੇ ਹਨ। ਜਾਣਕਾਰੀ ਮੁਤਾਬਕ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਪੰਥਕ ਆਗੂਆਂ ਨੇ ਸੁਝਾਅ ਦਿਤਾ ਹੈ ਕਿ ਗੁਰਦੁਆਰਾ ਮੰਜੀ ਸਹਿਬ ਵਿਖੇ 6 ਜੂਨ ਦਾ ਦਿਹਾੜਾ ਮਨਾਇਆ ਜਾਣਾ ਚਾਹੀਦਾ ਹੈ ਅਤੇ ਵੱਖ-ਵੱਖ ਸੰਗਠਨਾ ਦੇ ਇਕ ਪ੍ਰਤੀਨਿਧੀ ਨੂੰ ਸੰਬੋਧਨ ਕਰਨ ਦਾ ਮੌਕਾ ਮਿਲਣਾ ਚਾਹੀਦਾ ਹੈ।

Send this to a friend