Skip to content
Independent perspectives. Global stories.
BREAKING

‘ਬੇਵਾਚ’ ਤੋਂ ਬਾਅਦ ਇਨ੍ਹਾਂ ਦੋ ਹਾਲੀਵੁੱਡ ਫਿਲਮਾਂ ‘ਚ ਨਜ਼ਰ ਆਵੇਗੀ ਪ੍ਰਿਅੰਕਾ!

Share this story

2017_5image_17_57_027540000priyanka-ll ਲਾਸ ਏਂਜਲਸ— ਅਭਿਨੇਤਰੀ ਪ੍ਰਿਅੰਕਾ ਚੋਪੜਾ ਦੀ ਪਹਿਲੀ ਹਾਲੀਵੁੱਡ ਫਿਲਮ ‘ਬੇਵਾਚ’ ਭਾਰਤ ‘ਚ ਅਜੇ ਰਿਲੀਜ਼ ਹੋਣੀ ਬਾਕੀ ਹੈ। ਇਸ ਵਿਚਾਲੇ ਪ੍ਰਿਅੰਕਾ ਨਾਲ ਦੋ ਹੋਰ ਹਾਲੀਵੁੱਡ ਫਿਲਮਾਂ ‘ਏ ਕਿਡ ਲਾਈਕ ਜੇਕ’ ਤੇ ‘ਇਜ਼ੰਟ ਇਟ ਰੋਮਾਂਟਿਕ’ ‘ਚ ਕੰਮ ਕਰਨ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ।
ਵੈੱਬਸਾਈਟ ‘ਵੈਰਾਇਟੀ ਡਾਟ ਕਾਮ’ ਮੁਤਾਬਕ ਪ੍ਰਿਅੰਕਾ ਜੂਨ ‘ਚ ਫਿਲਮ ‘ਏ ਕਿਡ ਲਾਈਕ ਜੇਕ’ ਦੀ ਸ਼ੂਟਿੰਗ ਸ਼ੁਰੂ ਕਰੇਗੀ ਤੇ ਫਿਰ ਟੀ. ਵੀ. ਸੀਰੀਜ਼ ‘ਕਵਾਂਟੀਕੋ’ ਦੀ ਸ਼ੂਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਤੁਰੰਤ ਬਾਅਦ ਹੀ ‘ਇਜ਼ੰਟ ਇਟ ਰੋਮਾਂਟਿਕ’ ਦੀ ਸ਼ੂਟਿੰਗ ਸ਼ੁਰੂ ਕਰ ਦੇਵੇਗੀ। ਪ੍ਰਿਅੰਕਾ ਨੇ ਅਮਰੀਕੀ ਟੀ. ਵੀ. ਸੀਰੀਜ਼ ‘ਕਵਾਂਟੀਕੋ’ ਨਾਲ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਸਿੱਧੀ ਹਾਸਲ ਕੀਤੀ ਹੈ।

WRITTEN BY