ਵਜੀਲੈਂਸ ਵੱਲੋਂ ਪਟਵਾਰੀ ਰਿਸ਼ਵਤ ਲੈਂਦਾ ਕਾਬੂ

ਚੰਡੀਗਡ੍ਹ, 25 ਮਈ (ਪੰਜਾਬ ਟਾਇਮਜ਼ ਬਿਊਰੋ)- ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਚਲ ਰਹੀ ਮੁਹਿੰਮ ਦੌਰਾਨ ਅੱਜ ਲਾਧੁਵਾਲਾ, ਜਲਾਲਾਬਾਦ ਵਿਖੇ ਇਕ ਪਟਵਾਰੀ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦਸਿਆ ਕਿ ਪਟਵਾਰੀ ਬਸਤੀ ਰਾਮ, ਮਾਲ ਹਲਕਾ ਲਾਧੁਵਾਲਾ, ਜਲਾਲਾਬਾਦ , ਫਾਜਿਲਕਾ ਨੂੰ ਗੁਰਬੀਰ ਸਿੰਘ, ਵਾਸੀ ਪਿੰਡ ਪੱਕਾ ਕਾਲੇਵਾਲ ਜਿਲਾ ਫਾਜਿਲਕਾ ਦੀ ਸ਼ਿਕਾਇਤ ਉ¤ਤੇ ਵਿਜੀਲੈਂਸ ਬਿਓਰੇ ਦੇ ਉਡਨ ਦਸਤੇ-1 ਐਸ.ਏ.ਐਸ.  ਨਗਰ ਵਿਚ ਤਾਇਨਾਤ ਇੰਸਪੈਕਟਰ ਸਤਵੰਤ ਸਿੰਘ ਵਲੋਂ ਰੰਗੇ ਹੱਕੀ ਕਾਬੂ ਕੀਤਾ ਗਿਆ ਹੈ।

Send this to a friend