ਐਸ.ਏ.ਐਸ. ਨਗਰ, 25 ਮਈ (ਧੱਮੀ ਸ਼ਰਮਾ)- ਪੰਜਾਬ ਸਰਕਾਰ ਵੱਲੋਂ ਵਾਹਨਾਂ ਦੇ ਨੰਬਰਾਂ ਦੀ ਨਿਲਾਮੀ ਆਨ ਲਾਈਨ ਕਰਨ ਕਰਕੇ ਇਸ ਕੰਮ ਪਾਰਦਰਸ਼ਤਾ ਆਈ ਹੈ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ‘ਚ ਪੀ.ਬੀ.65 ਏ ਕੇ ਨੰਬਰਾਂ ਦੀ ਨਵੀਂ ਸੀਰੀਜ਼ ਦੀ 15 ਮਈ 2017 ਤੋਂ 21 ਮਈ 2017 ਤੱਕ 46 ਨੰਬਰਾਂ ਦੀ ਹੋਈ ਆਨ ਲਾਈਨ ਨਿਲਾਮੀ ‘ਚ ਸਰਕਾਰ ਨੂੰ 29 ਲੱਖ 56 ਹਜਾਰ 500 ਰੁਪਏ ਦਾ ਮਾਲੀਆ ਇਕੱਤਰ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਜ਼ਿਲ੍ਹਾ ਟਰਾਂਸਪੋਰਟ ਅਫਸਰ ਸ੍ਰੀ ਸਿਮਰਨ ਸਿੰਘ ਸਰਾਂ ਨੇ ਦੱਸਿਆ ਕਿ ਆਨਲਾਈਨ ਨਿਲਾਮੀ ਰਾਂਹੀ ਪੀ.ਬੀ.65 ਏ ਕੇ 0047 ਨੰਬਰ ਜੋ ਕਿ ਰਣਦੀਪ ਸਿੰਘ ਨੇ 07 ਲੱਖ 38 ਹਜ਼ਾਰ 500 ਰੁਪਏ ਲਿਆ ਹੈ ਅਤੇ ਇਸ ਦੀ ਰਿਜਰਵ ਕੀਮਤ 25 ਹਜ਼ਾਰ ਸੀ।ਏ ਡੀ ਟੀ ਓ ਨੇ ਦੱਸਿਆ ਕਿ ਆਨ ਲਾਈਨ ਨਿਲਾਮੀ ਰਾਂਹੀ ਪੀ.ਬੀ.65 ਏ ਕੇ 0001 ਨੰਬਰ 05 ਲੱਖ 500 ਰੁਪਏ ਦਾ ਨਿਲਾਮ ਹੋਇਆ ਜਦਕਿ ਇਸ ਨੰਬਰ ਦੀ ਰਿਜਰਵ ਕੀਮਤ 5 ਲੱਖ ਰੁਪਏ ਸੀ। ਇਸੇ ਤਰ੍ਹਾਂ ਪੀ ਬੀ 65 ਏ 0009 ਨੰਬਰ 3 ਲੱਖ 49 ਹਜਾਰ ਰੁਪਏ ਦਾ, ਜਿਸਦੀ ਰਿਜਰਵ ਕੀਮਤ 50 ਹਜਾਰ ਰੁਪਏ ਸੀ ਦਾ ਨਿਲਾਮ ਹੋਇਆ। ਉਨ੍ਹਾਂ ਦੱਸਿਆ ਕਿ ਪੀ ਬੀ 65 ਏ ਕੇ 0005 ਨੰਬਰ 02 ਲੱਖ 45 ਹਜਾਰ, ਪੀ ਬੀ 65 ਏ ਕੇ 0007 ਨੰਬਰ 01 ਲੱਖ 12 ਹਜਾਰ, ਪੀ ਬੀ 65 ਏ ਕੇ 0003 ਨੰਬਰ 81 ਹਜਾਰ 500, ਪੀ ਬੀ 65 ਏ ਕੇ 0002 ਨੰਬਰ 55 ਹਜਾਰ 500 ਰੁਪਏ ਦਾ ਨਿਲਾਮ ਹੋਇਆ। ਉਨ੍ਹਾਂ ਦੱਸਿਆ ਕਿ ਪੀ ਬੀ 65 ਏ ਕੇ 1111 ਨੰਬਰ 84 ਹਜਾਰ 500, ਪੀ ਬੀ 65 ਏ ਕੇ 3333 ਨੰਬਰ 25 ਹਜਾਰ, ਪੀ ਬੀ 65 ਏ ਕੇ 5555 ਨੰਬਰ 26 ਹਜ਼ਾਰ, ਪੀ ਬੀ 65 ਏ ਕੇ 7777 ਨੰਬਰ 26 ਹਜਾਰ, ਪੀ ਬੀ 65 ਏ ਕੇ 8888 ਨੰਬਰ 25 ਹਜਾਰ 500, ਪੀ ਬੀ 65 ਏ ਕੇ 9999 ਨੰਬਰ 25 ਹਜਾਰ ਰੁਪਏ ਦਾ ਨਿਲਾਮ ਹੋਇਆ ਅਤੇ ਇਨ੍ਹਾਂ ਦੀ ਰਿਜਰਵ ਕੀਮਤ 25-25 ਹਜਾਰ ਰੁਪਏ ਪ੍ਰਤੀ ਨੰਬਰ ਸੀ।ਏ ਡੀ ਟੀ ਓ ਨੇ ਦੱਸਿਆ ਕਿ ਪੀ ਬੀ 65 ਏ ਕੇ 0010 ਨੰਬਰ 25 ਹਜਾਰ 500 ਰੁਪਏ, ਪੀ ਬੀ 65 ਏ ਕੇ 0011 ਨੰਬਰ 25 ਹਜਾਰ, ਪੀ ਬੀ 65 ਏ ਕੇ 0013 ਨੰਬਰ 28 ਹਜਾਰ 500, ਪੀ ਬੀ 65 ਏ ਕੇ 0019 ਨੰਬਰ 25 ਹਜਾਰ 500, ਪੀ ਬੀ 65 ਏ ਕੇ 0021 ਨੰਬਰ 25 ਹਜਾਰ, ਪੀ ਬੀ 65 ਏ ਕੇ 0027 ਨੰਬਰ 25 ਹਜਾਰ, ਪੀ ਬੀ 65 ਏ ਕੇ 0056 ਨੰਬਰ 25 ਹਜਾਰ, ਪੀ ਬੀ 65 ਏ ਕੇ 0065 ਨੰਬਰ 30 ਹਜਾਰ 500, ਪੀ ਬੀ 65 ਏ ਕੇ 0074, ਪੀ ਬੀ 65 ਏ ਕੇ 0075, ਪੀ ਬੀ 65 ਏ ਕੇ 0082, ਪੀ ਬੀ 65 ਏ ਕੇ 0084, ਪੀ ਬੀ 65 ਏ ਕੇ 0099, ਪੀ ਬੀ 65 ਏ ਕੇ 0100, ਪੀ ਬੀ 65 ਏ ਕੇ 0101, ਪੀ ਬੀ 65 ਏ ਕੇ 0999, ਪੀ ਬੀ 65 ਏ ਕੇ 2000 ਨੰਬਰ 25-25 ਹਜਾਰ ਪ੍ਰਤੀ ਨੰਬਰ ਦੇ ਹਿਸਾਬ ਨਾਲ ਨਿਲਾਮ ਹੋਏ। ਇਸੇ ਤਰ੍ਹਾਂ ਪੀ ਬੀ 65 ਏ ਕੇ 0786 ਨੰਬਰ 51 ਹਜਾਰ ਰੁਪਏ, ਪੀ ਬੀ 65 ਏ ਕੇ 1234 ਨੰਬਰ 10 ਹਜਾਰ 500 ਰੁਪਏ, ਪੀ ਬੀ 65 ਏ ਕੇ 1313 ਨੰਬਰ 22 ਹਜਾਰ ਰੁਪਏ ਅਤੇ ਪੀ ਬੀ 65 ਏ ਕੇ 1717, ਪੀ ਬੀ 65 ਏ ਕੇ 1919, ਪੀ ਬੀ 65 ਏ ਕੇ 2020, ਪੀ ਬੀ 65 ਏ ਕੇ 2323, ਪੀ ਬੀ 65 ਏ ਕੇ 6767, ਪੀ ਬੀ 65 ਏ ਕੇ 6789 ਨੰਬਰ 10-10 ਹਜਾਰ ਪ੍ਰਤੀ ਨੰਬਰ ਨਿਲਾਮ ਹੋਇਆ।