ਪਰਜਾਪਤ ਸਮਾਜ ਮਹਾਂਸੰਘ ਨੇ ਵਿਧਾਇਕ ਭੱਟੀ ਨੂੰ ਦਿੱਤਾ ਮੰਗ ਪੱਤਰ

image ਮਲੋਟ, 22 ਮਈ (ਜਗਦੀਪ ਧਵਨ)- ਵਿਧਾਇਕ ਅਜਾਇਬ ਸਿੰਘ ਭੱਟੀ ਨੂੰ ਸਥਾਨਕ ਪਰਜਾਪਤੀ ਧਰਮਸ਼ਾਲਾ ਵਿਚ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨਾਂ ਦਾ ਹੱਲ ਕਰਨ ਲਈ ਵਿਸ਼ਵਾਸ਼ ਦੁਆਇਆ। ਇਸ ਮੌਕੇ ਪਰਜਾਪਤੀ (ਕੁੰਮਹਾਰ) ਮਹਾਂਸੰਘ ਪੰਜਾਬ ਦਾ ਵਫ਼ਦ ਮਹਾਂਸੰਘ ਦੇ ਪ੍ਰਧਾਨ ਕਰਨ ਚੰਦ ਪੱਪੀ ਦੀ ਅਗਵਾਈ ਵਿਚ ਪਰਜਾਪਤੀ ਸਮਾਜ ਦੀਆਂ ¦ਮੇ ਸਮੇਂ ਤੋਂ ਲਟਕਦੀਆ ਆ ਰਹੀਆਂ ਮੰਗਾਂ ਦੇ ਹੱਲ ਲਈ ਮੰਗ ਪੱਤਰ ਦਿੱਤਾ।  ਇਸ ਮੌਕੇ ਸੂਬਾ ਚੀਫ਼ ਜਰਨਲ ਸਕੱਤਰ ਪਵਨ ਪਰਜਾਪਤੀ ਅਤੇ ਯੂਥ ਪ੍ਰਧਾਨ ਗੁਰਮੀਤ ਸਿੰਘ ਪਰਜਾਪਤੀ ਨੇ ਪਰਜਾਪਤੀ ਸਮਾਜ ਦੀਆਂ ਮੰਗਾਂ ਦੱਸਦੇ ਹੋਏ ਕਿਹਾ ਕਿ ਪੰਜਾਬ ਵਿਚ ਪਰਜਾਪਤੀ ਭਲਾਈ ਬੋਰਡ ਦਾ ਨੋਟੀਫ਼ਿਕੇਸ਼ਨ ਜਾਰੀ ਕੀਤਾ ਜਾਵੇ ਅਤੇ ਇਸ ਦਾ ਚੇਅਰਮੈਨ ਵੀ ਪਰਜਾਪਤੀ (ਕੁੰਮਹਾਰ) ਮਹਾਂਸੰਘ ਰਜਿ. ਪੰਜਾਬ ਵਿਚੋਂ ਹੀ ਨਿਯੁਕਤ ਕੀਤਾ ਜਾਵੇ ਅਤੇ ਪਰਜਾਪਤੀ ਸਮਾਜ ਨੂੰ ਅਨੁਸੂਚਿਤ ਜਾਤੀ ਵਿਚ ਸ਼ਾਮਲ ਕੀਤਾ ਜਾਵੇ। ਇਸ ਮੌਕੇ ਵਿਧਾਇਕ ਭੱਟੀ ਨੂੰ ਪਰਜਾਪਤੀ ਮਹਾਂਸੰਘ ਦੇ ਅਹੁਦੇਦਾਰਾਂ ਵੱਲੋਂ ਸਨਮਾਨ ਚਿਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਓਮ ਪ੍ਰਕਾਸ਼ ਮੀਤ ਪ੍ਰਧਾਨ ਪੰਜਾਬ,ਅਮਰ ਕੁਮਾਰ ਮੀਤ ਪ੍ਰਧਾਨ ਪੰਜਾਬ ਯੂਥ ਵਿੰਗ,ਰਾਜ ਕੁਮਾਰ,ਸੰਦੀਪ ਕੁਮਾਰ ਸੰਜੂ ਪ੍ਰੈਸ ਸਕੱਤਰ,ਚਾਨਣ ਰਾਮ ਪਰਜਾਪਤ ਪ੍ਰਧਾਨ ਮਲੋਟ,ਬਾਬੂ ਲਾਲ ਸੰਗਠਨ ਸਕੱਤਰ ਜੈਤੋ,ਬਾਬੂ ਰਾਮ ਪ੍ਰਧਾਨ ਗਿੱਦੜਬਾਹਾ,ਸੁਖਦੇਵ ਰਾਮ,ਸ਼ੁੱਭਦੀਪ ਸਿੰਘ ਬਿੱਟੂ,ਹਰਜੀਤ ਸਿੰਘ ਮਾਨ, ਭੋਲਾ ਰਾਮ ਸਾਧਕ, ਕ੍ਰਿਸ਼ਨ ਕੁਮਾਰ ਪੱਪੂ,ਮਾੜੂ ਰਾਮ ਆਦਿ ਹਾਜ਼ਰ ਸਨ। ਇਸ ਮੌਕੇ ’ਤੇ ਪੰਜਾਬ ਪ੍ਰਧਾਨ ਕਰਨ ਚੰਦ ਪੱਪੀ ਵੱਲੋਂ ਨਵੇਂ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਵੀ ਦਿੱਤੇ ਗਏ।

Send this to a friend