ਰੂਪਨਗਰ ਦੀ ਸ਼ਰੂਤੀ ਵੋਹਰਾ ਰਹੀ ਪਹਿਲੇ ਸਥਾਨ ’ਤੇ
ਐਸ.ਏ.ਐਸ. ਨਗਰ/ਮੁਹਾਲੀ/ ਚੰਡੀਗੜ੍ਹ, 22 ਮਈ (ਬਲਜੀਤ ਸਿੰਘ ਬਰਾੜ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ 10ਵੀਂ ਕਲਾਸ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ। 10ਵੀਂ ਦੀ ਪ੍ਰੀਖਿਆ ਮਾਰਚ 2017 ਵਿੱਚ ਲਈ ਗਈ ਸੀ, ਜਿਸ ਵਿੱਚ 3,30437 ਵਿਦਿਆਰਥੀ ਬੈਠੇ ਸਨ। ਦਸਵੀਂ ਦੇ ਅਕਾਦਮਿਕ ਨਤੀਜਿਆਂ ਵਿ¤ਚ ਇਸ ਵਾਰ ਪਹਿਲਾ ਸਥਾਨ ਡੀਏਵੀ ਪਬਲਿਕ ਸੀ.ਸੈ. ਸਕੂਲ ਰੂਪਨਗਰ ਦੀ ਸ਼ਰੂਤੀ ਵੋਹਰਾ ਨੇ 98.77 ਫੀਸਦ ਅੰਕਾਂ ਨਾਲ ਹਾਸਲ ਕੀਤਾ ਹੈ।ਦੂਜੇ ਸਥਾਨ ’ਤੇ ਲੁਧਿਆਣਾ ਦੇ ਸਾਈਂ ਪਬਲਿਕ ਸੀ.ਸੈ. ਸਕੂਲ ਦੇ ਅਮਿਤ ਯਾਦਵ ਨੇ 98.62 ਫੀਸਦੀ ਅੰਕਾਂ ਨਾਲ ਜਦਿਕ ਤੀਜਾ ਸਥਾਨ ਵੀ ਲੁਧਿਆਣਾ ਦੇ ਹੀ ਸਾਈਂ ਪਬਲਿਕ ਸੀ.ਸੈ. ਸਕੂਲ ਦੀ ਸਿੱਮੀ ਕੁਮਾਰੀ ਨੇ 98.31 ਫੀਸਦ ਅੰਕਾਂ ਨਾਲ ਹਾਸਲ ਕਰ ਲਿਆ ਹੈ।ਦਸਵੀਂ ਪ੍ਰੀਖਿਆ ਸਪੋਰਟਸ ਵਿ¤ਚ ਵੀ ਪਹਿਲਾ ਸਥਾਨ ਲੁਧਿਆਣਾ ਦੇ ਬੀਸੀਐਮ ਸੀ.ਸੈ. ਸਕੂਲ ਦੇ ਅਮਨਦੀਪ ਵਰਮਾ ਨੇ 99.08 ਫੀਸਦ ਅੰਕਾਂ ਨਾਲ ਹਾਸਲ ਕੀਤਾ ਹੈ। ਦੂਜੇ ਸਥਾਨ ’ਤੇ ਵੀ ਬੀਸੀਐਮ ਸੀ.ਸੈ. ਸਕੂਲ ਦੀ ਵਿਦਿਆਰਥਣ ਜੋਤੀ ਪਨਵਾਰ 98.62 ਫੀਸਦ ਅੰਕਾਂ ਨਾਲ ਕਾਬਜ਼ ਰਹੀ ਜਦਕਿ ਤੀਜੇ ਸਥਾਨ ’ਤੇ ਪਟਿਆਲਾ ਦੇ ਪਲੇਵੇਜ਼ ਸੀਨੀ. ਸੈਕੰ. ਸਕੂਲ ਦੀ ਨੈਂਨਸੀ ਨੇ 98.31 ਫੀਸਦ ਅੰਕ ਹਾਸਲ ਕੀਤੇ ਹਨ। ਲੁਧਿਆਣਾ ਦੇ 113 ਵਿਦਿਆਰਥੀਆਂ ਨੇ ਮੈਰਿਟ ਲਿਸਟ ਵਿੱਚ ਜਗ੍ਹਾ ਬਣਾਈ ਹੈ, ਜਦਕਿ ਮੋਹਾਲੀ ਦੇ ਕੇਵਲ ਦੋ ਵਿਦਿਆਰਥੀ ਮੈਰਿਟ ਸੂਚੀ ਵਿੱਚ ਹਨ। ਜ਼ਿਲ੍ਹਾ ਅੰਮ੍ਰਿਤਸਰ ਦੀ ਪਾਸ ਪ੍ਰਤੀਸ਼ਤ 83.12 ਰਹੀ, ਜੋ ਲੁਧਿਆਣਾ ਤੋਂ ਦੂਸਰੇ ਸਥਾਨ ’ਤੇ ਰਿਹਾ। ਜ਼ਿਲ੍ਹਾ ਮੁਕਤਸਰ ਦੀ ਪਾਸ ਪ੍ਰਤੀਸ਼ਤ 47.06 ਰਹੀ ਅਤੇ ਜ਼ਿਲ੍ਹੇ ਦੇ 4 ਵਿਦਿਆਰਥੀ ਮੈਰਿਟ ਸੂਚੀ ਵਿੱਚ ਸ਼ਾਮਿਲ ਹੋਏ। ਪ੍ਰੀਖਿਆਰਥੀ ਆਪਣਾ ਨਤੀਜਾ ਬੋਰਡ ਦੀ ਵੈਬਸਾਈਟ ਾ.ਪਸੲਬ.ੳਚ.ਨਿ ’ਤੇ ਦੇਖ ਸਕਦੇ ਹਨ। ਬੋਰਡ ਵੱਲੋਂ ਜਿਨ੍ਹਾਂ ਵਿਦਿਆਰਥੀਆਂ ਦੀ ਇਕ ਜਾਂ ਦੋ ਵਿਸ਼ਿਆਂ ਵਿੱਚ ਕੰਪਾਰਟਮੈਂਟ ਆਈ ਹੈ, ਉਨ੍ਹਾਂ ਦੀਆਂ 24 ਜੂਨ ਤੋਂ ਰੀਅਪੀਅਰ ਪ੍ਰੀਖਿਆਵਾਂ ਸ਼ੁਰੂ ਹੋਣਗੀਆਂ ਅਤੇ 31 ਜੁਲਾਈ ਤੱਕ ਨਤੀਜਾ ਐਲਾਨਿਆ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰੀਅਪੀਅਰ ਪ੍ਰੀਖਿਆਵਾਂ ਅਗਸਤ-ਸਤੰਬਰ ਵਿੱਚ ਹੁੰਦੀਆਂ ਹਨ।