ਤਰਨ ਤਾਰਨ, 22 ਮਈ (ਆਹਲੂਵਾਲੀਆ, ਸੁਖਵੰਤ ਧਾਮੀ)-ਕਾਂਗਰਸ ਨੇ ਜ਼ੋ ਵੀ ਚੋਣਾ ’ਚ ਵਾਅਦੇ ਕੀਤੇ ਸਨ ਉਨ੍ਹਾਂ ਨੂੰ ਹਰ ਹਾਲ ’ਚ ਪੂਰਾ ਕੀਤਾ ਜਾਵੇਗਾ, ਅੱਜੇ ਸਿਰਫ ਕਾਂਗਰਸ ਦੀ ਸਰਕਾਰ ਬਣਿਆ 3 ਮਹੀਨੇ ਵੀ ਨਹੀ ਹੋਏ ਤੇ 10 ਸਾਲ ਰਾਜ ਕਰਨ ਵਾਲੇ ਅਕਾਲੀ- ਭਾਜਪਾ ਸਾਨੂੰ ਪੁੱਛ ਰਹੇ ਕੀ ਕੀਤਾ ਜੇ। ਪੰਜਾਬ ਦੇ ਨੌਜਵਾਨਾਂ ਦਾ ਡਾ: ਧਰਮਬੀਰ ਅਗਨੀਹੋਤਰੀ ਐੈਮ.ਐਲ ਨੇ ਪੱਤਰਕਾਰਾਂ ਨੂੰ ਇੱਕ ਪ੍ਰੈ¤ਸ ਮਿਲਣੀ ਦੌਰਾਨ ਸਵਾਲ ਦਾ ਜੁਆਬ ਦਿੰਦਿਆਂ ਕਿਹਾ ਕਿ ਕਾਂਗਰਸ ਸਰਕਾਰ ਕੁਝ ਸਮੇਂ ’ਚ ਹੀ ਕੈਪਟਨ ਸਾਹਿਬ ਵੱਲੋ ਕੀਤੇ ਵਆਦੇ ਮੁਤਾਕਿਬ ਹਰ ਘਰ ’ਚ ਨੌਕਰੀ ਦੇਣ ਜਾ ਰਹੀ ਹੈ, ਉਨ੍ਹਾਂ ਕਿਹਾ ਕਿ ਅਕਾਲੀ- ਭਾਜਪਾ ਜਿੰਨੇ ਪੰਜਾਬ ਦੇ ਲੋਕਾਂ ਨੂੰ 10 ਸਾਲ ਲੁੱਟਿਆ ਤੇ ਕੁੱਟਿਆ ਖਜ਼ਾਨਾ ਖਾਲੀ ਕਰ ਦਿੱਤਾ, ਪੂਰੇ ਬਾਦਲ ਖਾਨਦਾਨ ਨੇ ਹਰ ਚੀਜ ਨੂੰ ਗਰੀਬ ਲੋਕਾ ਦੀ ਪਹੁੰਚ ਤੋ ਦੂਰ ਕਰ ਦਿੱਤਾ ਉਹ ਸਾਡੀ ਸਰਕਾਰ ਨੂੰ ਪੁਛੇ ਰਹੇ ਹਨ ਜਦਕਿ ਇਨਾਂ ਅਕਾਲੀਆ ਨੇ ਸਿਰਫ ਆਪਣੀਆ ਤਿਜੋਰੀਆ ਭਰੀਆ ਬੇਰੁਜਗਾਰੀ, ਨਸ਼ੇ ਰੇਤਾ ਮਾਫੀਆ ’ਚ ਕਈ ਗੁਣਾ ਵਾਧਾ ਕਰ ਦਿੱਤਾ, ਡਾ: ਅਗਨੀਹੋਤਰੀ ਨੇ ਕਿਹਾ ਕਿ ਅਸੀ ਜ਼ੋ ਵੀ ਲੋਕਾ ਨਾਲ ਵਆਦੇ ਕੀਤੇ ਹਨ ਉਹ ਜਲਦੀ ਹੀ ਪੂਰੇ ਕੀਤੇ ਜਾਣਗੇ।