ਮਹਿਲ ਕਲਾਂ, 21 ਮਈ (ਨਿਰਮਲ ਸਿੰਘ ਪੰਡੋਰੀ)- ਮਹਿਲ ਕਲਾਂ ਬਰਨਾਲਾ ਮੁੱਖ ਮਾਰਗ ਤੇ ਪੈਂਦੇ ਟੋਲ ਪਲਾਜੇ ਦੇ ਕੋਲ ਖੜੇ ਇੱਕ ਟਰੱਕ ਦੇ ਪਿੱਛੇ ਛੋਟੇ ਹਾਥੀ ਦੇ ਟਕਰਾ ਜਾਣ ਨਾਲ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ। ਜਿਸ ਦੀ ਪਹਿਚਾਣ ਮੇਜਰ ਸਿੰਘ (65) ਪੁੱਤਰ ਅਜਮੇਰ ਸਿੰਘ ਵਾਸੀ ਬੀਹਲਾ ਖੁਰਦ ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਮਹਿਲ ਕਲਾਂ ਦੇ ਏ ਐਸ ਆਈ ਮੁਖਤਿਆਰ ਸਿੰਘ ਨੇ ਦੱਸਿਆ ਕਿ ਪਿੰਡ ਬੀਹਲਾ ਖੁਰਦ ਤੋ ਛੋਟਾ ਹਾਥੀ ਵਿੱਚ ਸਵਾਰ ਹੋ ਕਿ ਸੰਗਤ ਪਿੰਡ ਜੌਹਲਾ ਵਿਖੇ ਇੱਕ ਧਾਰਮਿਕ ਸਮਾਗਮ ਵਿੱਚ ਜਾ ਰਹੀ ਸੀ ਤਾਂ ਉਹਨਾਂ ਦਾ ਟੈਂਪੂ ਅੱਗੇ ਖੜੇ ਟਰੱਕ ਨਾਲ ਟਕਰਾ ਗਿਆ ਜਿਸ ਚ ਸਵਾਰ ਮੇਜਰ ਸਿੰਘ ਦੀ ਮੌਤ ਹੋ ਗਈ । ਜਿਸ ਸਬੰਧੀ ਪੁਲਿਸ ਥਾਣਾ ਮਹਿਲ ਕਲਾਂ ਨੇ ਮ੍ਰਿਤਕ ਦੇ ਬੇਟੇ ਸੁਖਪਾਲ ਸਿੰਘ ਦੇ ਬਿਆਨਾ ਦੇ ਅਧਾਰ ਤੇ 174 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ।