ਪਾਕਿਸਤਾਨ ਨਾ ਬਦਲਿਆ ਤਾਂ ਅਸੀਂ ਉਸ ਨੂੰ ਬਦਲਾਂਗੇ
ਪੇਲਿੰਗ (ਸਿੱਕਿਮ), 21 ਮਈ (ਪੰਜਾਬ ਟਾਇਮਜ਼ ਬਿਊਰੋ)- ਜੰਮੂ ਅਤੇ ਕਸ਼ਮੀਰ ਵਿਚ ਚੱਲ ਰਹੀ ਗੜਬੜ ਦੇ ਦਰਮਿਆਨ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨੇ ਐਤਵਾਰ ਨੂੰ ਦਾਅਵਾ ਕੀਤਾ ਹੈ ਕਿ ਐਨ.ਡੀ.ਏ. ਸਰਕਾਰ ਕਸ਼ਮੀਰ ਮੁੱਦੇ ਦਾ ਸਥਾਈ ਹੱਲ ਲੱਭੇਗੀ। ਉਂਝ ਉਨ੍ਹਾਂ ਨੇ ਇਸ ਸਬੰਧ ਵਿੱਚ ਹੋਰ ਕੋਈ ਵੇਰਵਾ ਜਾਰੀ ਨਹੀਂ ਕੀਤਾ।
ਛੋਟੇ ਜਿਹੇ ਹਿਮਾਲੀਅਨ ਰਾਜ ਦੇ ਇਸ ਪੱਛਮੀ ਹਿੱਸੇ ਵਿਚ ਇਕ ਜਨਤਕ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਗ੍ਰਹਿ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਕਸ਼ਮੀਰ ਦੇ ਮਸਲੇ ਨੂੰ ਉਕਸਾ ਕੇ ਭਾਰਤ ਨੂੰ ਅਸਥਿਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਠਪਰ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਸਾਡੀ ਸਰਕਾਰ ਕਸ਼ਮੀਰ ਮੁੱਦੇ ਦਾ ਸਥਾਈ ਹੱਲ ਲੱਭੇਗੀ।’’ ਕੇਂਦਰੀ ਗ੍ਰਹਿ ਮੰਤਰੀ ਦੇ ਇਸ ਬਿਆਨ ਨੂੰ ਕਾਫੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਕਿਉਂਕਿ ਇਕ ਸਮੇਂ 9 ਅਪਰੈਲ ਤੋਂ ਜਦੋਂ ਕਸ਼ਮੀਰ ਘਾਟੀ ਦੇ ਸ੍ਰੀਨਗਰ ਲੋਕ ਸਭਾ ਹਲਕੇ ਲਈ ਜਿਮਨੀ ਚੋਣ ਹੋਈ ਸੀ ਤਦ ਤੋ ਲੈ ਕੇ ਹੁਣ ਤੱਕ ਉਥੇ ਬਹੁਤ ਹੀ ਜ਼ਿਆਦਾ ਬੇਚੈਨੀ ਵਾਲੇ ਹਾਲਾਤ ਬਣ ਗਏ ਹਨ। ਚੋਣਾਂ ਵਾਲੇ ਦਿਨ ਸੁਰੱਖਿਆ ਬਲਾਂ ਨਾਲ ਟਕਰਾਅ ’ਚ ਅੱਠ ਨਾਗਰਿਕ ਗੋਲੀਬਾਰੀ ਵਿੱਚ ਮਾਰੇ ਗਏ ਸਨ ਅਤੇ ਇਸ ਦੌਰਾਨ ਉਥੇ ਸਿਰਫ 7.14 ਫੀਸਦੀ ਵੋਟਾਂ ਪਈਆਂ ਸਨ। ਇਸ ਅਤਿ ਭਿਆਨਕ ਹਾਲਾਤਾਂ ਦੇ ਮੱਦੇਨਜ਼ਰ ਹੀ ਚੋਣ ਕਮਿਸ਼ਨ ਨੇ ਅਨੰਤਨਾਗ ਲੋਕ ਸਭਾ ਸੀਟ ਲਈ 12 ਅਪ੍ਰੈਲ ਨੂੰ ਹੋਣ ਵਾਲੀ ਚੋਣ ਮੁਲਤਵੀ ਕਰ ਦਿੱਤੀ। ਜੰਮੂ-ਕਸ਼ਮੀਰ ਵਿੱਚ ਵੱਡੀ ਗਿਣਤੀ ’ਚ ਵਿਦਿਆਰਥੀ ਸੜਕਾਂ ’ਤੇ ਆ ਕੇ ਕਥਿਤ ਅੱਤਿਆਚਾਰਾਂ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਨ। ਕੇਂਦਰੀ ਗ੍ਰਹਿ ਮੰਤਰੀ ਨੇ ਇਸ ਸੰਦਰਭ ਵਿੱਚ ਆਪਣੇ ਭਾਸ਼ਨ ’ਚ ਆਖਿਆ ਹੈ ਕਿ ਠਕਸ਼ਮੀਰ ਸਾਡਾ ਹੈ, ਕਸ਼ਮੀਰੀ ਸਾਡੇ ਹਨ ਅਤੇ ਕਸ਼ਮੀਰੀਅਤ ਵੀ ਸਾਡੀ ਹੈ। ਅਸੀਂ ਕਸ਼ਮੀਰ ਦਾ ਸਥਾਈ ਹੱਲ ਲੱਭਾਂਗੇ।’’ ਮੋਦੀ ਸਰਕਾਰ ਦੇ 2014 ਦੇ ਸਹੁੰ ਚੁੱਕ ਸਮਾਗਮ ਦਾ ਹਵਾਲਾ ਦਿੰਦਿਆਂ ਗ੍ਰਹਿ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਸਮੇਤ ਸਾਰੇ ਗੁਆਂਢੀ ਦੇਸ਼ਾਂ ਦੇ ਨੇਤਾਵਾਂ ਨੂੰ ਇਹ ਦਿਖਾਉਣ ਲਈ ਸੱਦਾ ਦਿੱਤਾ ਗਿਆ ਸੀ ਕਿ ਨਵੀਂ ਸਰਕਾਰ ਸਾਰੇ ਦੇਸ਼ਾਂ ਨਾਲ ਦੋਸਤਾਨਾ ਸੰਬੰਧ ਰੱਖਣਾ ਚਾਹੁੰਦੀ ਹੈ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਭਾਰਤ ਪ੍ਰਤੀ ਪਾਕਿਸਤਾਨ ਦਾ ਰਵੱਈਆ ਬਦਲਿਆ ਨਹੀਂ ਹੈ ਅਤੇ ਉਹ ਭਾਰਤ ਨੂੰ ਅਸਥਿਰ ਕਰਨਾ ਚਾਹੁੰਦਾ ਹੈ। ਠਅਸੀਂ ਆਸ ਕਰਦੇ ਹਾਂ ਕਿ ਪਾਕਿਸਤਾਨ ਬਦਲ ਜਾਵੇਗਾ. ਜੇ ਉਹ ਬਦਲਦਾ ਨਹੀਂ ਹੈ, ਤਾਂ ਸਾਨੂੰ ਉਨ੍ਹਾਂ ਨੂੰ ਬਦਲਣਾ ਹੋਵੇਗਾ. ਵਿਸ਼ਵੀਕਰਨ ਦੇ ਬਾਅਦ ਇਕ ਦੇਸ਼ ਦੂਜੇ ਦੇਸ਼ ਨੂੰ ਅਸਥਿਰ ਨਹੀਂ ਕਰ ਸਕਦਾ ਕਿਉਂਕਿ ਕੌਮਾਂਤਰੀ ਭਾਈਚਾਰਾ ਇਸ ਨੂੰ ਮੁਆਫ ਨਹੀਂ ਕਰੇਗਾ। ਕੇਂਦਰੀ ਗ੍ਰਹਿ ਮੰਤਰੀ ਸਿੱਕਮ ਦੀ ਤਿੰਨ ਰੋਜ਼ਾ ਯਾਤਰਾ ‘ਤੇ ਹਨ, ਜਿਸ ਦੌਰਾਨ ਉਨ੍ਹਾਂ ਨੇ ਹਿਮਾਲਿਆ ਦੇ ਰਾਜਾਂ ਦੀ ਇਕ ਕਾਨਫਰੰਸ ਵਿਚ ਹਿੱਸਾ ਲੈਣ ਲਈ ਚੀਨ-ਭਾਰਤੀ ਸਰਹੱਦ ਨਾਲ ਸੁਰੱਖਿਆ ਦੀ ਸਥਿਤੀ ਅਤੇ ਵਿਕਾਸ ਦੀਆਂ ਗਤੀਵਿਧੀਆਂ ਦੀ ਸਮੀਖਿਆ ਕੀਤੀ। ਉਹ ਨਾਥੂ ਲਾ ਸਰਹੱਦੀ ਚੌਂਕ ’ਤੇ ਵੀ ਗਏ ਸਨ, ਨਾਲ ਹੀ ਚੀਨ ਅਤੇ ਭਾਰਤ ਨਾਲ ਲਗਦੀ ਸਰਹੱਦ ’ਤੇ ਕਾਇਮ ਇੰਡੋ-ਤਿੱਬਤੀ ਬਾਰਡਰ ਪੁਲਿਸ ਅਤੇ ਐਸਐਸਬੀ ਦੀਆਂ ਪੋਸਟਾਂ ’ਤੇ ਵੀ ਗਏ ਸਨ।