ਤਲਵੰਡੀ ਸਾਬੋ, 20 ਮਈ (ਰਾਮ ਰੇਸ਼ਮ ਨਥੇਹਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀ ਪਿਛਲੀ ਕਾਂਗਰਸ ਸਰਕਾਰ ਦੇ ਕਾਰਜਕਾਲ ਸਮੇਂ ਆਪਣੇ ਪਿਤਾ ਮਹਾਰਾਜਾ ਯਾਦਵਿੰਦਰ ਸਿੰਘ ਦੀ ਯਾਦ ਵਿੱਚ ਬਣਾਏ ਗਏ ਯਾਦਵਿੰਦਰਾ ਕਾਲਜ ਆਫ ਇੰਜਨੀਅਰਿੰਗ ਐਂਡ ਟੈਕਨੌਲਜੀ ਵੱਲੋਂ ਵਿੱਦਿਅਕ ਖੇਤਰ ਵਿੱਚ ਮਾਰੀਆਂ ਜਾ ਰਹੀਆਂ ਮੱਲਾਂ ਨੂੰ ਲੈ ਕੇ ਦੂਰਦਰਸ਼ਨ ਜਲੰਧਰ ਦੇ ਚੈਨਲ ਡੀ.ਡੀ ਪੰਜਾਬੀ ਤੇ ਇੱਕ ਵਿਸ਼ੇਸ ਰਿਪੋਰਟ ਅੱਜ 21 ਮਈ ਨੂੰ ਸ਼ਾਮ 5:45 ਵਜੇ ਦਿਖਾਈ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਮੁਖੀ ਡਾ.ਹਜੂਰ ਸਿੰਘ ਨੇ ਦੱਸਿਆ ਕਿ ਬੀਤੇ ਸਮੇਂ ਵਿੱਚ ਕਾਲਜ ਦੇ ਵਿਦਿਆਰਥੀਆਂ ਨੇ ਨਾ ਕੇਵਲ ਵਿੱਦਿਅਕ ਸਗੋਂ ਵੱਖ ਵੱਖ ਖੇਤਰਾਂ ਵਿੱਚ ਮੱਲਾਂ ਮਾਰੀਆਂ ਗਈਆਂ ਹਨ ਜਿਸਨੂੰ ਲੈ ਕੇ ਡੀ.ਡੀ ਪੰਜਾਬੀ ਵੱਲੋਂ ਦਿਖਾਏ ਜਾਂਦੇ ‘ਦਿਸ਼ਾ’ ਪ੍ਰੋਗਰਾਮ ਵਿੱਚ 21 ਮਈ ਨੂੰ ਇਸ ਕਾਲਜ ਦੀਆਂ ਪ੍ਰਾਪਤੀਆਂ ਤੇ ਖਾਸ ਕਰਕੇ ਹੋਣਹਾਰ ਪ੍ਰੰਤੂ ਆਰਥਿਕ ਤੌਰ ਤੇ ਕਮਜੋਰ ਵਿਦਿਆਰਥੀਆਂ ਲਈ ਚਲਾਈ ਜਾ ਰਹੀ ‘ਗੋਲਡਨ ਹਾਰਟਜ ਸਕਾਲਰਸ਼ਿਪ ਸਕੀਮ’ ਸਮੇਤ ਹੋਰਨਾਂ ਕੋਰਸਾਂ ਨੂੰ ਦੂਰ ਨੇੜੇ ਰਹਿੰਦੇ ਲੋਕਾਂ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਾਲਜ ਦੇ ਸਮੁੱਚੇ ਸਟਾਫ ਤੇ ਵਿਦਿਆਰਥੀਆਂ ਲਈ ਮਾਣ ਵਾਲੀ ਗੱਲ ਹੈ ਕਿ ਕਾਲਜ ਸਬੰਧੀ ਇੱਕ ਵਿਸ਼ੇਸ ਪ੍ਰੋਗਰਾਮ ਡੀ.ਡੀ. ਪੰਜਾਬੀ ਦੇ ਦਿਖਾਇਆ ਜਾ ਰਿਹਾ ਹੈ।