ਬੁਲਟ ’ਤੇ ਪਟਾਕੇ ਵਜਾਉਣ ਵਾਲੇ ਬਖਸ਼ੇ ਨਹੀਂ ਜਾਣਗੇ : ਐਸਐਚਓ

image ਮੂਨਕ, 20 ਮਈ (ਕੁਲਵੰਤ ਦੇਹਲਾ)- ਐਸਐਚਓ ਸ. ਹਰਵਿੰਦਰ ਸਿੰਘ ਥਾਣਾ ਮੂਨਕ ਵਿਖੇ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਦੇ ਸ਼ਹਿਰ ਦੇ ਸਮਾਜ ਸੇਵੀ, ਦੁਕਾਨਦਾਰਾਂ, ਸੈਲਰ, ਆੜ੍ਹਤੀ, ਕੱਪੜਾ, ਕਰਿਆਨਾ ਸਟੋਰ, ਕੈਮਿਸਟਾਂ ਅਤੇ ਪੱਤਰਕਾਰਾਂ ਨਾਲ ਮੀਟਿੰਗ ਕੀਤੀ ਗਈ, ਜਿਸ ਵਿੱਚ ਉਨ੍ਹਾਂ ਕਿਹਾ ਕਿ ਸ਼ਹਿਰ ਦੀ ਸੁਰੱਖਿਆ ਤੋਂ ਹੋਰ ਸਮੱਸਿਆਵਾਂਦੇ ਮੱਦੇਨਜ਼ਰ ਸੀਸੀਟੀਵੀ ਕੈਮਰੇ ਦੀ ਦਰੁਸਤ ਕਰਨਾ, ਚੌਕੀਦਾਰ ਰੱਖਣਾ, ਰਾਤ ਸਮੇਂ ਆਪਣੀਆਂ ਦੁਕਾਨਾਂ ਅੱਗੇ ਲਾਇਟਾਂ ਲਗਾਉਣਾ ਤੇ ਬਿਜਲੀ ਦਾ ਪ੍ਰਬੰਧ ਕਰਨ ਲਈ ਅਪੀਲ ਕੀਤੀ, ਉਨ੍ਹਾਂ ਕਿਹਾ ਕਿ ਜੋ ਨੌਜਵਾਨ ਆਪਣੇ ਬੁਲੇਟ ਮੋਟਰਸਾਇਕਲਾਂ ’ਤੇ ਪਟਾਕੇ ਚਲਾਉਣਗੇ ਜਾਂ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨੂੰ ਨਹੀਂ ਬਖਸ਼ਿਆ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਸਪੈਸ਼ਲ ਦੌਰਾਨ ਔਵਰ ਸਪੀਡ, ਔਵਰ ਲੌਡਿੰਗ, ਦੜਾ ਸੱਟਾ, ਨਸ਼ੇ ਦੇ ਸੌਦਾਗਰਾਂ ਨੂੰ ਵੀ ਨਹੀਂ ਬਖਸ਼ਿਆ ਜਾਵੇਗਾ।

Send this to a friend