Skip to content
Independent perspectives. Global stories.
BREAKING

ਸ਼ਾਹਰੁਖ ਦੀ ਜ਼ਿੰਦਗੀ ਦਾ ਇੱਕ ਦੁਖਦ ਰਾਜ਼

Share this story

14 ਸਾਲ ਦੀ ਉਮਰ ਵਿੱਚ ਜਦੋਂ ਪਿਤਾ ਦੀ ਲਾਸ਼ ਖੁਦ ਕਾਰ ’ਚ ਰੱਖ ਕੇ ਲਿਆਉਣੀ ਪਈ
image ਮੁੰਬਈ, 13 ਮਈ (ਪੰਜਾਬ ਟਾਇਮਜ਼ ਬਿਊਰੋ)- ਸ਼ਾਹਰੁਖ ਖਾਨ ਅੱਜ ਬੇਸ਼ੱਕ ਬਾਲੀਵੂਡ ਦੇ ਸੂਪਰ ਸਟਾਰ ਹਨ ਅਤੇ ਮੰਨਤ ਵਿੱਚ ਉਨ੍ਹਾਂ ਦੀ ਜੰਨਤ ਹੈ, ਪਰ ਹਮੇਸ਼ਾ ਅਜਿਹਾ ਨਹੀਂ ਸੀ। ਇੱਕ ਅਜਿਹਾ ਵਕਤ ਸੀ ਜਦੋਂ ਕਿੰਗ ਖਾਨ ਨੂੰ ਆਪਣੇ ਪਿਤਾ ਦੀ ਲਾਸ਼ ਨੂੰ ਖੁਦ ਹੀ ਘਰ ਲੈ ਕੇ ਜਾਣਾ ਪਿਆ। ਕਿਉਂਕਿ ਡਰਾਇਵਰ ਨੂੰ ਟਿੱਪ ਮਿਲਣ ਦੀ ਉਮੀਦ ਨਹੀਂ ਸੀ। ਸ਼ਾਹਰੁਖ ਨੇ ਆਪਣੀ ਜ਼ਿੰਦਗੀ ਦੇ ਇਸ ਦੁਖਦ ਰਾਜ਼ ਦਾ ਹਾਲ ਵਿੱਚ ਹੀ ਹੋਈ ‘ਟੈੱਡ ਟਾਕ’ ਵਿੱਚ ਖੋਲ੍ਹਿਆ ਹੈ। ਸ਼ਾਹਰੁਖ ਨੇ ਕਿਹਾ ਕਿ ‘‘ਮੈਨੂੰ ਯਾਦ ਹੈ ਉਹ ਰਾਤ ਜਦੋਂ ਮੇਰੇ ਪਿਤਾ ਜੀ ਦੀ ਮੌਤ ਹੋਈ ਸੀ ਅਤੇ ਮੈਨੂੰ ਯਾਦ ਹੈ ਗਵਾਂਢੀਆਂ ਦਾ ਉਹ ਡਰਾਇਵਰ ਜੋ ਸਾਨੂੰ ਹਸਪਤਾਲ ਲੈ ਕੇ ਜਾ ਰਿਹਾ ਸੀ। ਬੜਬੜਾਉਂਦੇ ਹੋਏ ਉਹ ਬੋਲਿਆ ਮਰੇ ਹੋਏ ਲੋਕ ਟਿੱਪ ਵੀ ਨਹੀਂ ਅੱਛੀ ਦੇ ਸਕਦੇ ਅਤੇ ਹਨੇਰੇ ਵਿੱਚ ਗੁੰਮ ਹੋ ਗਿਆ।
ਮੈਂ ਉਸ ਸਮੇਂ ਸਿਰਫ 14 ਸਾਲ ਦਾ ਸੀ ਅਤੇ ਮੈਂ ਆਪਣੇ ਪਿਤਾ ਦੀ ਲਾਸ਼ ਨੂੰ ਕਾਰ ਦੀ ਪਿਛਲੀ ਸੀਟ ’ਤੇ ਰੱਖਿਆ। ਮੇਰੀ ਮਾਂ ਮੇਰੇ ਨਾਲ ਬੈਠੀ। ਮੈਂ ਹਸਪਤਾਲ ਤੋਂ ਘਰ ਦੀ ਤਰਫ ਕਾਰ ਚਲਾਉਣੀ ਸ਼ੁਰੂ ਕਰ ਦਿੱਤੀ। ਮਾਂ ਨੇ ਸਿਸਕਦੇ ਹੋਏ ਮੇਰੀ ਤਰਫ ਦੇਖ ਕੇ ਕਿਹਾ ‘ਬੇਟਾ, ਤੂੰ ਗੱਡੀ ਚਲਾਉਣੀ ਕਦੋਂ ਸਿੱਖੀ? ’ ਮੈਂ ਉਸ ਬਾਰੇ ਸੋਚਿਆ ਅਤੇ ਅਹਿਸਾਸ ਹੋਇਆ ਮੈਂ ਮਾਂ ਨੂੰ ਕਿਹਾ ‘ਬੱਸ, ਹੁਣੇ ਹੀ ਮਾਂ’।’ ਸ਼ਾਹਰੁਖ ਖਾਨ ਦੇ ਪਿਤਾ ਮੀਰਤਾਜ ਮੁਹੰਮਦ ਖਾਨ ਮੌਜੂਦਾ ਪਾਕਿਸਤਾਨ ਦੇ ਪੇਸ਼ਾਵਰ ਵਿੱਚ ਫ੍ਰੀਡਮ ਫਾਈਟਰ ਸਨ। ਵੰਡ ਤੋਂ ਬਾਅਦ ਉਹ ਦਿੱਲੀ ਆ ਗਏ ਸਨ ਅਤੇ ਰੈਸਟੋਰੈਂਟ ਦਾ ਕਾਰੋਬਾਰ ਸ਼ੁਰੂ ਕੀਤਾ। ਸ਼ਾਹਰੁਖ ਖਾਨ ਦਾ ਪਾਲਨ ਪੋਸ਼ਣ ਮੱਧ ਵਰਗੀ ਮਾਹੌਲ ਵਿੱਚ ਹੋਇਆ। ‘ਟੈੱਡ ਟਾਕ’ ਵਿੱਚ ਆਪਣੀ ਗੱਲ ਨੂੰ ਅੱਗੇ ਵਧਾਉਂਦੇ ਹੋਏ ਸ਼ਾਹਰੁਖ ਖਾਨ ਨੇ ਕਿਹਾ ਕਿ ਉਸ ਰਾਤ ਤੋਂ ਬਾਅਦ ਮਾਨਵਤਾ ਦੀ ਕਿਸ਼ੋਰ ਅਵਸਥਾ ਦੀ ਤਰ੍ਹਾਂ ਮੈਂ ਜੀਣ ਦੇ ਰੁੱਖੇ ਤਰੀਕੇ ਸਿੱਖ ਲਏ ਅਤੇ ਸੱਚ ਕਹਾਂ ਤਾਂ ਉਸ ਸਮੇਂ ਜੀਣ ਦਾ ਅੰਦਾਜ਼ ਬਹੁਤ ਹੀ ਸਾਧਾਰਨ ਸੀ। ਆਪਾਂ ਨੂੰ ਜੋ ਮਿਲਦਾ ਸੀ ਉਹ ਖਾ ਲੈਂਦੇ ਸਾਂ ਅਤੇ ਜੋ ਕਿਹਾ ਜਾਂਦਾ ਸੀ ਕਰ ਲੈਂਦੇ ਸਾਂ। ਮੈਂ ‘ਸਿਲਿਏਕ’ ਨੂੰ ਇੱਕ ਸਬਜ਼ੀ ਸਮਝਦਾ ਸੀ ਅਤੇ ਬੈਂਗਨ ਤਾਂ ਜ਼ਰੂਰੀ ਹੀ ਸਟਾਰ ਟਰੈਕ ਦੇ ਮਿਸਟਰ ਸਪਾਕ ਦਾ ਵਿੱਛੜਿਆ ਹੋਇਆ ਯਾਰ ਸੀ।

WRITTEN BY