ਬਰਨਾਲਾ, 12 ਮਈ (ਨਿਰਮਲ ਪੰਡੋਰੀ)- ਤਪਾ ਮੰਡੀ ਵਿਖੇ ਅੰਦਰਲਾ ਡੇਰਾ ਪਰਮਾਨੰਦ ਵਿਖੇ ਡੇਰੇ ਦੇ ਕਬਜੇ ਨੂੰ ਲੈ ਕੇ ਅੱਜ ਸਵੇਰ ਚੜ੍ਹਦੇ ਦਿਨ ਹੀ ਦੋ ਗੁੱਟਾ ਵਿਚਕਾਰ ਹੋਈ ਝੜੱਪ ਵਿਚ ਗੋਲੀ ਲੱਗਣ ਕਰਕੇ ਇਕ ਧੜੇ ਦੇ ਦੋ ਵਿਅਕਤੀਆਂ ਦੀ ਮੋਤ ਤੇ ਕਈ ਜਣਿਆਂ ਦੇ ਗੰਭੀਰ ਜਖਮੀ ਹੋਣ ਦਾ ਸਮਾਚਾਰ ਹੈ । ਮਿਲੀ ਜਾਣਕਾਰੀ ਮੁਤਾਬਿਕ ਅੰਦਰਲਾ ਡੇਰਾ ਪਰਮਾਨੰਦ ਵਿਖੇ ਜਿਉ ਹੀ ਗੋਪਾਲ ਦਾਸ ਮਹੰਤ ਦਾ ਧੜਾ ਡੇਰੇ ਅੰਦਰ ਕਬਜਾ ਕਰਨ ਲਈ ਅੰਦਰ ਗਏ ਤਾਂ ਡੇਰੇ ਦੇ ਮੌਜੂਦਾ ਕਾਬਜ ਧਿਰ ਮਹੰਤ ਰਮੇਸ਼ਵਰ ਦਾਸ ਦੇ ਭਤੀਜੇ ਪੁਜਾਰੀ ਭੁਵਨੇਸ਼ਵਰ ਦਾਸ ਸੁਦਾਮਾ ਅਤੇ ਹੇਮੰਤ ਦਾਸ ਮਾਧੋ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ ਕੀਤੀ ਅਤੇ ਦੋਨੋ ਧਿਰਾਂ ਆਪਸ ਵਿਚ ਗੁਥਮ -ਗੁਥਾ ਹੋ ਗਏ। ਇਸ ਦੋਰਾਨ ਇੱਟਾ, ਰੋੜੇ ਅਤੇ ਫਾਇੰਿਰਗ ਵੀ ਹੋਈ ਜਿਸ ਨਾਲ ਮਹੰਤ ਗੋਪਾਲ ਦਾਸ ਦੇ ਭਰਾ ਲਕਸ਼ਮੀ ਨਰਾਇਣ ਅਤੇ ਗੁਲਾਬ ਦਾਸ ਦੀ ਗੋਲੀਆ ਲੱਗਣ ਨਾਲ ਮੌਤ ਹੋ ਗਈ । ਇਸ ਦਾ ਪਤਾ ਲੱਗਦੇ ਹੀ ਚਾਰੇ ਪਾਸੋ ਰੌਲਾ ਪੈ ਗਿਆ । ਇਸ ਨੂੰ ਵੇਖਦਿਆਂ ਹੋਇਆ ਮਹੰਤ ਗੋਪਾਲ ਦਾਸ ਨਾਲ ਆਏ ਕੋਠੇ ਤੇ ਖੜੇ ਵੱਡੀ ਗਿਣਤੀ ’ਚ ਹਮਾਇਤੀਆਂ ਨੇ ਛੱਤ ਉਪਰੋ ਇੱਟਾ ਰੋੜੇ ਵਰਾਂ ਦਿੱਤੇ । ਜਿਸ ਵਿਚ ਡੇਰੇ ਤੇ ਕਾਬਜ ਕਈ ਵਿਅਕਤੀ ਜਖਮੀ ਹੋ ਗਏ । ਘਟਨਾ ਦਾ ਪਤਾ ਲੱਗਦੇ ਹੀ ਥਾਣਾ ਇੰਚਾਰਜ ਸੰਜੀਵ ਸਿੰਗਲਾ ਪੁਲਿਸ ਪਾਰਟੀ ਨਾਲ ਘਟਨਾ ਵਾਲੀ ਥਾਂ ਤੇ ਪਹੁੰਚਕੇ ਮਾਹੌਲ ਨੂੰ ਸਾਂਤ ਕਰਵਾਇਆ ਅਤੇ ਜਖਮੀਆਂ ਨੂੰ ਸਰਕਾਰੀ ਹਸਪਤਾਲ ਵਿਖੇ ਭਰਤੀ ਕਰਵਾਇਆ । ਜਿਉ ਹੀ ਖਬਰ ਇਲਾਕੇ ਵਿਚ ਅੱਗ ਵਾਂਗ ਫੈਲੀ ਤਾ ਉਸ ਨੂੰ ਵੇਖਦਿਆ ਹੋਇਆ ਡੇਰੇ ਨੂੰ ਪੁਲਿਸ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ ਅਤੇ ਡੀ.ਆਈ.ਜੀ ਸੁਖਚੈਨ ਸਿੰਘ ਗਿੱਲ, ਐਸ ਐਸ ਪੀ ਬਲਤੋਜ ਸਿੰਘ ਰਾਠੋਰ, ਐਸ.ਪੀ(ਐਚ) ਸੁਰਿੰਦਰਪਾਲ ਸਿੰਘ, ਐਸ.ਪੀ ਸਵਰਨ ਖੰਨਾ, ਐਸ.ਡੀ.ਐਮ ਵਰਿੰਦਰ ਸਿੰਘ ਤਪਾ, ਡੀ.ਐਸ.ਪੀ ਤਪਾ ਏ ਆਰ ਸ਼ਰਮਾ ਅਤੇ ਵੱਡੀ ਗਿਣਤੀ ਵਿਚ ਪੁਲਿਸ ਦੇ ਜਵਾਨ ਘਟਨਾ ਵਾਲੀ ਥਾ ਤੇ ਆਏ । ਇਸ ਮੌਕੇ ਪੁਲਿਸ ਕਪਤਾਨ ਸਵਰਨ ਖੰਨਾ ਦੀ ਅਗਵਾਈ ਵਿਚ ਡੀ.ਐਸ.ਪੀ ਕੁਲਦੀਪ ਸਿੰਘ ਵਿਰਕ ਅਤੇ ਡੀ.ਐਸ.ਪੀ ਏ ਆਰ ਸ਼ਰਮਾ ਵੱਲੋ ਮ੍ਰਿਤਕ ਦੇ ਭਰਾ ਵੱਲੋਂ ਦਿੱਤੇ ਬਿਆਨਾ ਤੇ ਪੁਲਿਸ ਨੇ ਮਹੰਤ ਰਮੇਸ਼ਵਰ ਦਾਸ, ਰਘੂੰਨਦਨ ਲਾਲ, ਰਮੇਸ਼ ਕੁਮਾਰ, ਹੇਮੰਤ ਕੁਮਾਰ ਮਾਧੋ, ਭੁਵਨੇਸ਼ਵਰ ਦਾਸ ਸੁਦਾਮਾ, ਮਹੰਤ ਦਿਆਲ ਦਾਸ , ਵਰਿੰਦਰ ਕੁਮਾਰ, ਗੋਬਿੰਦ ਦਾਸ, ਕਪਿਲ ਕੁਮਾਰ ਖਿਲਾਫ ਭਾਰਤੀ ਦੰਡਵਾਲੀ ਕਾਨੂੰਨ ਦੀ ਧਾਰਾ 302, 307, 25 , 27, 54 , 59, 148, 149, 450, 295 ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਗਈ ਹੈ।
ਪਰ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀ ਕੀਤੀ ਗਈ। ਡੇਰੇ ਵਿਚ ਲੱਗੇ ਸੀਸੀਟੀਵੀ ਕੈਮਰਿਆ ਦੀ ਫੁਟੇਜ ਪੁਲਿਸ ਨੇ ਆਪਣੇ ਕਬਜੇ ਵਿਚ ਲੈ ਲਈ ਹੈ। ਇਸ ਮੌਕੇ ਪੁਲਿਸ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਥਾਣਾ ਇੰਚਾਰਜ ਸੰਜੀਵ ਕੁਮਾਰ ਨੂੰ ਲਾਇਨ ਹਾਜਰ ਕਰ ਦਿੱਤਾ ਗਿਆ ਹੈ , ਦੱਸਣਯੋਗ ਹੈ ਕਿ ਵਿਰੋਧੀ ਧਿਰ ਨੇ ਥਾਣਾ ਮੁਖੀ ਤੇ ਡੇਰੇ ਦੀ ਮੌਜੂਦਾ ਧਿਰ ਨਾਲ ਮਿਲੇ ਹੋਣ ਦੇ ਵੀ ਦੋਸ ਲਗਾਏ ਹਨ । ਜਿਸ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ ਗਈ ਹੈ । ਮਹੰਤ ਗੋਪਾਲ ਤੇ ਉਨ੍ਹਾਂ ਨਾਲ ਆਏ ਸਰਧਾਲੂਆਂ ਨੇ ਮ੍ਹਿਤਕ ਦੀ ਲਾਸ ਨੂੰ ਡੇਰੇ ਵਿਚ ਲਿਆਉਣ ਤੋ ਬਾਅਦ ਬਰਨਾਲਾ ਲਈ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ । ਇਥੇ ਦੱਸਣਯੋਗ ਹੈ ਕਿ ਕਾਫੀ ਸਮੇ ਤੋ ਇਸ ਡੇਰੇ ਦੀ ਮਹੰਤੀ ਨੂੰ ਲੈਕੇ ਦੋਨੋ ਧਿਰਾਂ ਵਿਚਕਾਰ ਅਦਾਲਤੀ ਕੇਸ ਵੀ ਚਲ ਰਹੇ ਸਨ।
ਤਪਾ ਦੇ ਅੰਦਰਲਾ ਡੇਰਾ ’ਚ ਖੂਨੀ ਟਕਰਾਅ ’ਚ ਦੋ ਮੌਤਾਂ-ਅੱਧਾ ਦਰਜਨ ਜ਼ਖਮੀ



