ਸ੍ਰੀ ਅਨੰਦਪੁਰ ਸਾਹਿਬ, 13 ਮਈ (ਦਵਿੰਦਰਪਾਲ ਸਿੰਘ, ਅੰਕੁਸ਼)- ਡਾਕਟਰ ਦਿਆਲ ਸਿੰਘ ਮੈਮੋਰੀਅਲ ਸਕੂਲ ਆਫ ਨਰਸਿੰਗ ਸ਼੍ਰੀ ਅਨੰਦਪੁਰ ਸਾਹਿਬ ਵਿਖੇ 7 ਮਈ ਤੋਂ 12 ਮਈ ਤੱਕ ਮਾਡਰਨ ਨਰਸਿੰਗ ਕਿੱਤੇ ਦੀ ਜਨਮਦਾਤਾ ਫਲੋਰੈਂਸ ਨਾਇਟਿੰਗੇਲ ਦਾ ਜਨਮ ਦਿਵਸ ਬੜੀ ਹੀ ਧੂਮ ਧਾਮ ਨਾਲ ਮਨਾਇਆ ਗਿਆ। ਜਿਸ ਦੇ ਅਖੀਰਲੇ ਦਿਨ ਇੱਕ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਦੀ ਸ਼ੁਰੂਆਤ ਸੰਸਥਾ ਦੇ ਚੇਅਰਮੈਨ ਸ: ਚਰਨਜੀਤ ਸਿੰਘ ਵਾਲੀਆ ਅਤੇ ਸਰਦਾਰਨੀ ਜਸਵਿੰਦਰ ਕੌਰ ਵਾਲੀਆ ਚੇਅਰਮੈਨ ਡਾ. ਦਿਆਲ ਸਿੰਘ ਮੈਮੋਰੀਅਲ ਸਕੂਲ ਆਫ ਨਰਸਿੰਗ, ਸ਼੍ਰੀ ਅਨੰਦਪੁਰ ਸਾਹਿਬ ਨੇ ਸ਼ਮਂਾ ਰੌਸ਼ਨ ਕਰਕੇ ਕੀਤੀ। ਸਮੂਹ ਸਟਾਫ ਅਤੇ ਸਿਖਿਆਰਥਣਾਂ ਵਲੋਂ ਫਲੋਰੈਂਸ ਨਾਇਟਿੰਗੇਲ ਦੇ ਜਨਮ ਦਿਨ ਦਾ ਕੇਕ ਕੱਟ ਕੇ ਸਿਖਿਆਰਥਣਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।
ਮੈਡਮ ਪ੍ਰਿੰਸੀਪਲ ਕ੍ਰਿਸ਼ਨਾ ਬਾਹਰੀ ਨੇ ਫਲੋਰੈਂਸ ਨਾਇਟਿੰਗੇਲ ਦੀ ਜੀਵਨੀ ਉਤੇ ਸਿਖਿਆਰਥਣਾਂ ਨੂੰ ਚਾਣਨਾ ਪਾਇਆ ਅਤੇ ਨਰਸਿੰਗ ਕਿੱਤੇ ਦੇ ਪ੍ਰਤੀ ਇਮਾਨਦਾਰੀ ਅਤੇ ਵਫਾਦਾਰੀ ਨਾਲ ਨਿਭਾਉਣ ਦੀ ਪ੍ਰੇਰਣਾ ਦਿੱਤੀ। ਨਰਸਿੰਗ ਸਪਤਾਹ ਵਿੱਚ ਲੜੀਵਾਰ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਯੋਗਤਾਵਾਂ ਕੀਤੀਆ ਗਈਆ ਜਿਵੇਂ ਕਿ ਨਰਸਿੰਗ ਪੈਨਲ ਡਿਸਕਸ਼ਨ, ਰੁਲਥ ਐਜੂਕੇਸ਼ਨ, ਸਕੈੱਚ, ਰੰਗੋਲੀ, ਚਾਰਟ ਮੇਕਿੰਗ, ਡਾਂਸ, ਗਿੱਧਾ ਤੇ ਸਕਿੱਟ ਮੁਕਾਬਲੇ ਆਯੋਜਿਤ ਕੀਤੇ ਗਏ ਅਤੇ ਜੇਤੂਆਂ ਨੂੰ ਪੁਸਰਕਾਰ ਤੇ ਯਾਦਗਾਰ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਨਾਮਵੰਡ ਸਮਾਰੋਹ ਵਿੱਚ ਚੇਅਰਮੈਨ ਸਰਦਾਰ ਚਰਨਜੀਤ ਸਿੰਘ ਵਾਲੀਆ, ਸਰਦਾਰ ਤੇਗਬੀਰ ਸਿੰਘ ਵਾਲੀਆ ਅਤੇ ਸਰਦਾਰਨੀ ਜਸਵਿੰਦਰ ਕੌਰ ਵਾਲੀਆ ਵਲੋਂ ਇਨਾਮ ਦਿੱਤੇ ਗਏ । ਇਸ ਮੌਕੇ ਰਾਜਵੰਤ ਕੌਰ (ਜੀਐਨਐਮ ਭਾਗ ਦੂਜਾ) ਅਤੇ ਸਰਬਜੀਤ ਕੌਰ (ਏ. ਐਨਐਮ ਭਾਗ ਪਹਿਲਾ) ਪੰਜਾਬ ਭਰ ਵਿੱਚ ਤੀਜਾ ਸਥਾਨ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਗਿਆਰਾਂ- ਗਿਆਰਾਂ ਹਜਾਰ ਦੀ ਰਾਸੀ ਦੇ ਚੈੱਕ ਅਤੇ ਟਰੋਫੀ ਦੇ ਕੇ ਸਨਮਾਨਿਤ ਕੀਤਾ ਗਿਆ। ਕੁਇਜ ਮੁਕਾਬਲੇ ਵਿੱਚ ਸੁਨੰਦਾ ਰਾਣੀ, ਗਿਤੀਕਾ,ਵੰਦਨਾ,ਗਗਨਪ੍ਰੀਤ ਵਿਦਿਆਰਥਣਾਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਸਕੈਚ ਮੁਕਾਬਲੇ ਵਿੱਚ ਪਹਿਲਾ ਸਥਾਨ ਫਲੋਰੈਂਸ ਨਾਇਟਿੰਗੇਲ ਦਾ ਸਕੈਚ ਬਣਾਕੇ ਗੁਰਲੀਨ ਅਤੇ ਨਿਸਾ (ਜੀਐਨਐਮ ਅਤੇ ਏ. ਐਨਐਮ) ਦੀਆਂ ਵਿਦਿਆਰਥਣਾਂ ਨੇ ਪ੍ਰਾਪਤ ਕੀਤਾ ਅਤੇ ਚਾਰਟ ਮੇਕਿੰਗ ਮੁਕਾਬਲੇ ਵਿੱਚ ਪਹਿਲਾ ਸਥਾਨ ਅਨੀਤਾ (ਜੀਐਨਐਮ ਭਾਗ ਤੀਜਾ) ਦੀ ਵਿਦਿਆਰਥਣ ਨੇ ਪ੍ਰਾਪਤ ਕੀਤਾ। ਸਟੇਜ ਦੀ ਭੂਮਿਕਾ ਮਿਸ ਸ਼ਗੁਨ ਅਤੇ ਪ੍ਰ੍ਰਿਅੰਕਾ ਨੇ ਮੈਡਮ ਮਨੀਸਾ ਐਸ.ਐੱਨ.ਏ ਅਡਵਾਇਜਰ ਦੀ ਦੇਖਰੇਖ ਥੱਲੇ ਖੂਬ ਨਿਬਾਈ। ਪ੍ਰੋਗਰਾਮ ਦੇ ਅੰਤ ਵਿੱਚ ਸੰਸਥਾ ਦੇ ਚੇਅਰਮੈਨ ਸਰਦਾਰ ਚਰਨਜੀਤ ਸਿੰਘ ਵਾਲੀਆ ਜੀਐਨਐਮ ਇੰਨਟਰਨਜ ਦੀਆਂ ਪਾਸ ਹੋਣ ਵਾਲੀਆਂ ਵਿਦਿਆਰਥਣਾਂ ਨੂੰ ਖੁਸ਼ ਹੋ ਕੇ ਮਿਤੀ 17/05/2017 ਨੂੰ ਫਨਸਿਟੀ ਚੰਡੀਗੜ੍ਹ ਵਿਖੇ ਆਪਣੇ ਕੋਲੋ ਟੂਰ ਆਯੋਜਿਤ ਕਰਨ ਦੀ ਘੋਸ਼ਣਾ ਕੀਤੀ।
ਡਾਕਟਰ ਦਿਆਲ ਸਿੰਘ ਮੈਮੋਰੀਅਲ ਸਕੂਲ ਆਫ ਨਰਸਿੰਗ ਵਿੱਖੇ ਮਨਾਇਆ ਗਿਆ ‘ਕੌਮਾਂਤਰੀ ਨਰਸਿੰਗ ਦਿਹਾੜਾ’



