Skip to content
Independent perspectives. Global stories.
BREAKING

ਠੇਕਾ ਚੁਕਾਉਣ ਲਈ ਲੋਕਾਂ ਨੇ ਕੀਤਾ ਚੱਕਾ ਜਾਮ, ਠੇਕੇ ਨੂੰ ਲਾਇਆ ਜਿੰਦਰਾ

Share this story

image ਮਹਿਲ ਕਲਾਂ, 12 ਮਈ (ਗੁਰਪ੍ਰੀਤ ਸੋਨੀ)- ਮਹਿਲ ਕਲਾਂ ਤੋ ਪਿੰਡ ਖਿਆਲੀ ਨੂੰ  ਜਾਂਦੀ ਲਿੰਕ ਸੜਕ ਤੇ ਚੱਲ ਰਹੇ ਸਰਾਬ ਦੇ ਠੇਕੇ ਨੂੰ ਚੁਕਾਉਣ ਲਈ  ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੰਬਰਦਾਰ ਮਹਿੰਦਰ ਸਿੰਘ ਢੀਂਡਸਾ  ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਵੱਲੋਂ ਬਰਨਾਲਾ ਲੁਧਿਆਣਾ ਮੁੱਖ ਮਾਰਗ ਤੇ ਬੱਸ ਸਟੈਂਡ ਮਹਿਲ ਕਲਾਂ ਵਿਖੇ ਧਰਨਾ ਲਗਾ ਕੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਆਗੂ ਗਗਨ ਸਰਾਂ, ਪੰਚ ਮਹਿੰਦਰ ਸਿੰਘ, ਸਾਬਕਾ ਸਰਪੰਚ ਅਮਰਜੀਤ ਕੌਰ ਨੇ ਕਿਹਾ ਕਿ ਸਰਾਬ ਦਾ ਇਹ ਠੇਕਾ ਘਰਾਂ ਦੇ ਨਜ਼ਦੀਕ ਹੋਣ ਕਰਕੇ ਇੱਥੋਂ ਦੀ ਲੰਘਣ ਵਾਲੀਆ ਔਰਤਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਦਾ ਹੈ।  ਸ਼ਾਮ ਦੇ ਟਾਈਮ ਤਾਂ ਇਸ ਸੜਕ ਤੋ ਸ਼ਰਾਬੀਆਂ ਦੀ ਭੀੜ ਜਮਾਂ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਕਈ ਵਾਰ ਇਸ ਠੇਕੇ ਨੂੰ ਚੁਕਾਉਣ ਸਬੰਧੀ ਪ੍ਰਸ਼ਾਸਨ ਨੂੰ ਮਿਲ ਚੁੱਕੇ ਹਾਂ ਪਰ ਸਾਡੀ ਕੋਈ ਸੁਣਵਾਈ ਨਾ ਹੋਣ ਕਰਕੇ ਸਾਨੂੰ ਇਹ ਸੰਘਰਸ਼ ਵਿੱਢਣ ਲਈ ਮਜਬੂਰ ਹੋਣਾ ਪਿਆ। ਧਰਨਾਕਾਰੀਆਂ ਵੱਲੋਂ 12 ਵਜੇ ਤੱਕ ਦਾ ਅਲਟੀਮੇਟਮ ਦਿੱਤਾ ਸੀ ਪਰ ਜਦੋਂ ਕੋਈ ਸੀਨੀਅਰ ਅਧਿਕਾਰੀ ਧਰਨਾਕਾਰੀਆਂ ਨਾਲ ਗੱਲਬਾਤ ਕਰਨ ਲਈ ਨਾ ਆਇਆ ਤਾਂ ਗੁੱਸੇ ਵਿੱਚ ਆਏ ਲੋਕਾਂ ਨੇ ਸ਼ਰਾਬ ਦੇ ਠੇਕੇ ਨੂੰ ਜਿੰਦਾ ਲਗਾ ਦਿੱਤਾ। ਲੋਕਾਂ ਦੇ ਰੋਹ ਨੂੰ ਦੇਖਦਿਆਂ ਨਾਇਬ ਤਹਿਸੀਲਦਾਰ ਹਰਪਾਲ ਸਿੰਘ , ਐਸਐਚਓ ਸ਼ਸ਼ੀ ਕਪੂਰ ਨੇ ਠੇਕੇ ਦੇ ਮਾਲਕਾਂ ਅਤੇ ਇਸ ਸੰਘਰਸ਼ ਦੀ ਅਗਵਾਈ ਕਰਦੇ ਆਗੂਆਂ ਨਾਲ ਜਲਦੀ ਮੀਟਿੰਗ ਕਰਕੇ ਕੋਈ ਹੱਲ ਕੱਢਣ ਦਾ ਭਰੋਸਾ ਦਿੱਤਾ ਜਿਸ ਤੋਂ ਬਾਅਦ ਧਰਨਾਕਾਰੀ ਨੇ ਮੇਨ ਰੋਡ ਤੋਂ ਧਰਨਾ ਹਟਾ ਕੇ ਠੇਕੇ ਦੇ ਸਾਹਮਣੇ ਬੈਠ ਗਏ ਅਤੇ ਖਬਰ ਲਿਖੇ ਜਾਣ ਤੱਕ ਔਰਤਾਂ ਨੇ ਠੇਕੇ ਨੂੰ ਜਿੰਦਰਾ ਲਗਾ ਕੇ ਘੇਰਿਆ ਹੋਇਆ ਸੀ। ਇਸ ਮੌਕੇ ‘ਆਪ’ ਆਗੂ ਅਜਮੇਰ ਸਿੰਘ, ਪਰਗਟ ਸਿੰਘ ਮਹਿਲ ਖੁਰਦ, ਬਿੰਦਰ ਸਿੰਘ, ਕਿਸਾਨ ਆਗੂ ਦਰਸਨ ਸਿੰਘ ਗੰਗਹੋਰ, ਚਰਨਜੀਤ ਸਿੰਘ , ਰਾਜ ਸਿੰਘ ਭਾਂਬੜ, ਰਜਿੰਦਰਪਾਲ ਸਿੰਘ ਬਿੱਟੂ, ਪ੍ਰੇਮ ਕੁਮਾਰ ਪਾਸੀ, ਜਗਰੂਪ ਸਿੰਘ ਫੌਜੀ, ਤੇਜਿੰਦਰਦੇਵ ਸਿੰਘ ਮਿੰਟੂ, ਨਿੰਦੀ ਪਾਸੀ,  ਬਾਬਾ ਸ਼ੇਰ ਸਿੰਘ, ਕਰਨੈਲ ਸਿੰਘ, ਰਣਜੀਤ ਸਿੰਘ, ਮਨਜੀਤ ਕੌਰ, ਹਰਦਿਆਲ ਕੌਰ, ਜਸਵੀਰ ਕੌਰ, ਰਮਨਦੀਪ ਕੌਰ, ਮਨਜੀਤ ਕੌਰ ਆਦਿ ਹਾਜ਼ਰ ਸਨ।

WRITTEN BY