ਭਦੌੜ, 12 ਮਈ (ਯੋਗੇਸ਼ ਸ਼ਰਮਾ)- ਲੋਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਲਈ ਟਰੱਕ ਯੂਨੀਅਨ ਭਦੌੜ ਵਿਖੇ ਪ੍ਰਧਾਨ ਜਗਦੀਪ ਸਿੰਘ ਜੱਗੀ ਦੀ ਰਹਿਨੁਮਾਈ ਹੇਠ ਸੈਮੀਨਾਰ ਕਰਵਾਇਆ ਗਿਆ। ਜਿਸ ‘ਚ ਟ੍ਰੈਫਿਕ ਨਿਯਮਾਂ ਪ੍ਰਤੀ ਨੁਕਤੇ ਦੱਸਣ ਲਈ ਏ.ਐਸ.ਆਈ. ਸੁਖਦੇਵ ਸਿੰਘ ਟ੍ਰੈਫਿਕ ਐਜੂਕੇਸ਼ਨ ਸੈਲ ਬਰਨਾਲਾ ਉਚੇਚੇ ਤੌਰ ’ਤੇ ਪੁੱਜੇ। ਉਹਨਾਂ ਸੰਬੋਧਨ ਕਰਦਿਆਂ ਕਿ ਨਸ਼ੇ ਅਤੇ ਉਨੀਂਦਰੇ ਦੀ ਹਾਲਤ ਚ ਕਦੇ ਵੀ ਡਰਾਇਵਿੰਗ ਨਹੀਂ ਕਰਨੀ ਚਾਹੀਦੀ ਅਤੇ ਸਾਨੂੰ ਆਪਣੇ ਵਾਹਨਾਂ ’ਤੇ ਰਿਫਲੈਕਟਰ ਲਗਾ ਕੇ ਹਾਦਸਿਆਂ ਤੋਂ ਬਚਿਆ ਜਾ ਸਕਦਾ ਹੈ। ਉਹਨਾਂ ਰੈਡ ਲਾਈਟ ਅਤੇ ਓਵਰਟੇਕਿੰਗ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਟਰੱਕ ਯੂਨੀਅਨ ਦੇ ਪ੍ਰਧਾਨ ਜਗਦੀਪ ਜੱਗੀ, ਬਲਾਕ ਕਾਂਗਰਸ ਪ੍ਰਧਾਨ ਅਮਰਜੀਤ ਸਿੰਘ ਤਲਵੰਡੀ, ਬਲਵਿੰਦਰ ਕੋਚਾ, ਅਮਰਜੀਤ ਜੀਤਾ, ਰਜਿੰਦਰ ਪੱਪੂ ਸਿੰਗਲਾ, ਗੁਰਮੀਤ ਸਿੱਖ, ਦੀਪਾ ਬਾਬੂ, ਮਾ: ਗੁਰਚਰਨ ਸਿੰਘ, ਨਾਹਰ ਸਿੰਘ ਔਲਖ, ਇੰਦਰ ਸਿੰਘ ਭਿੰਦਾ, ਗੁਰਮੇਲ ਸਿੰਘ ਪੱਖੋਂ, ਬਲਵਿੰਦਰ ਸਿੱਧੂ, ਭੋਲਾ ਸੰਘੇੜਾ, ਹਰਪ੍ਰੀਤ ਗਰੇਵਾਲ, ਪਿੰਕਾ ਸਿੰਗਲਾ, ਨਾਜ਼ਮ ਸਰਾਂ, ਮਲਕੀਤ ਸਿੰਘ ਏ.ਐਸ.ਆਈ. ਕਮਲਜੀਤ ਸਿੰਘ, ਐਸ.ਆਈ. ਕੌਰ ਸਿੰਘ ਆਦਿ ਹਾਜ਼ਰ ਸਨ।
ਟਰੱਕ ਯੂਨੀਅਨ ਭਦੌੜ ਵਿਖੇ ਟ੍ਰੈਫਿਕ ਸੈਮੀਨਾਰ



