Skip to content
Independent perspectives. Global stories.
BREAKING

ਮਗਸੀਪਾ ਵਿਖੇ ਗਰੁੱਪ ‘ਏ’ ਅਧਿਕਾਰੀਆਂ ਦੀ ਪੰਜ ਰੋਜ਼ਾ ਸਿਖਲਾਈ ਵਰਕਸ਼ਾਪ ਸੰਪੰਨ

Share this story

image ਚੰਡੀਗੜ੍ਹ, 12 ਮਈ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਸੇਵਾਵਾਂ ਨਿਭਾ ਰਹੇ ਗਰੁੱਪ ਏ ਦੇ ਅਧਿਕਾਰੀਆਂ ਦੀ ਪੰਜ ਰੋਜ਼ਾ ਇਨ ਸਰਵਿਸ ਟ੍ਰੇਨਿੰਗ ਇੱਥੇ ਸਥਿਤ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ (ਮਗਸੀਪਾ) ਵਿਖੇ ਕਰਵਾਈ ਗਈ। ਇਹ ਪੰਜ ਰੋਜ਼ਾ ਸਿਖਲਾਈ ਪ੍ਰੋਗਰਾਮ ਅੱਜ ਸੰਪੰਨ ਹੋ ਗਿਆ। ਇੱਕ ਸਰਕਾਰੀ ਬੁਲਾਰੇ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜ ਦਿਨਾ ਸਿਖਲਾਈ ਵਰਕਸ਼ਾਪ ਦੌਰਾਨ ਦਫ਼ਤਰੀ ਪ੍ਰੋਸੀਜਰ, ਪ੍ਰਬੰਧਨ, ਸਰਵਿਸ ਮੈਟਰ ਅਤੇ ਵਿੱਤੀ ਮਾਮਲਿਆਂ ਦੇ ਮਾਹਿਰਾਂ ਵਲੋਂ ਆਪਣੇ ਲੈਕਚਰਾਂ ਅਤੇ ਪਾਵਰ ਪੁਆਇੰਟ ਪੇਸ਼ਕਾਰੀਆਂ ਰਾਹੀਂ ਸਿਖਲਾਈ ਦਿੱਤੀ ਗਈ। ਇਸ ਸਿਖਲਾਈ ਵਰਕਸ਼ਾਪ ਦਾ ਮਕਸਦ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੂੰ ਸਮੇਂ ਦਾ ਹਾਣੀ ਬਣਾਉਣਾ ਅਤੇ ਬਦਲਦੇ ਪਰਿਪੇਖ ’ਚ ਆ ਰਹੀਆਂ ਤਬਦੀਲੀਆਂ ਅਨੁਸਾਰ ਸਰਕਾਰੀ ਕੰਮਕਾਜ ਨੂੰ ਨੇਪਰੇ ਚੜ੍ਹਾਉਣ ਬਾਰੇ ਦੱਸਣਾ ਸੀ ਤਾਂ ਜੋ ਸੂਬਾ ਵਾਸੀਆਂ ਨੂੰ ਬਿਹਤਰੀਨ ਪ੍ਰਸ਼ਾਸਨਿਕ ਸੇਵਾਵਾਂ ਦਿੱਤੀਆਂ ਜਾਣ।
         ਕੋਰਸ ਕੋਆਰਡੀਨੇਟਰ ਸ੍ਰੀਮਤੀ ਆਰਤੀ ਸਾਹਾ ਤੇ ਸ੍ਰੀ ਕਮਲ ਕੌਸ਼ਲ ਦੀ ਨਿਗਰਾਨੀ ਹੇਠ ਚੱਲੀ ਇਸ ਵਰਕਸ਼ਾਪ ਦੌਰਾਨ ਵੱਖ-ਵੱਖ ਖੇਤਰਾਂ ਦੇ ਮਾਹਿਰ ਸ੍ਰੀ ਬਾਂਕੇ ਬਿਹਾਰੀ, ਸ੍ਰੀ ਬੀ ਐਸ ਮਠਾੜੂ, ਸ੍ਰੀ ਆਰ ਐਸ ਮਿੱਤਲ, ਸ੍ਰੀਮਤੀ ਧਰਮ ਦੇਵੀ, ਸ੍ਰੀ ਨਿਰਮਲ ਸਿੰਘ, ਸ੍ਰੀ ਸੋਹਨ ਚੰਦੇਲ, ਸ੍ਰੀ ਬੀ ਆਰ ਗੰਭੀਰ ਅਤੇ ਸ੍ਰੀ ਮਦਨ ਨੇ ਰਿਸੋਰਸ ਪਰਸਨ ਦੀ ਭੂਮਿਕਾ ਨਿਭਾਉਂਦਿਆਂ ਲੈਕਚਰ ਦਿੱਤੇ। ਇਸ ਵਰਕਸ਼ਾਪ ਦੌਰਾਨ ਸੇਵਾ ਦਾ ਅਧਿਕਾਰ ਕਾਨੂੰਨ, ਲਿਟੀਗੇਸ਼ਨ, ਅਦਾਲਤੀ ਮਾਮਲੇ, ਨਿਊ ਪੈਨਸ਼ਨ ਸਕੀਮ, ਸੇਵਾ ਮੁਕਤੀ ਉਪਰੰਤ ਮਿਲਣ ਵਾਲੇ ਫਾਇਦੇ, ਪੇਅ ਫਿਕਸੇਸ਼ਨ, ਸਿਵਲ ਸਰਵਿਸਿਜ਼ ਰੂਲਜ, ਕਰਮਚਾਰੀ ਕੰਡਕਟ ਨਿਯਮ, ਪੰਜਾਬ ਸਿਵਲ ਸੇਵਾ (ਸਜਾ ਤੇ ਅਪੀਲ) ਨਿਯਮ, ਨੋਟਿੰਗ ਤੇ ਡਰਾਫ਼ਟ ਦੀ ਕਲਾ, ਡੀ ਡੀ ਓਜ਼ ਦਾ ਰੋਲ ਤੇ ਜਵਾਬਦੇਹੀ, ਸਰਕਾਰੀ ਮਸ਼ੀਨਰੀ, ਜੀ ਪੀ ਐਫ, ਜੀ ਆਈ ਐਸ, ਬਜਟ ਤਿਆਰ ਕਰਨਾ, ਟੀ ਏ, ਡੀ ਏ, ਐਲ ਟੀ ਸੀ ਅਤੇ ਆਮਦਨ ਕਰ ਰਿਟਰਨ ਆਦਿ ਵਿਸ਼ਿਆਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ। ਮਾਹਿਰਾਂ ਵਲੋਂ ਸਿਖਲਾਈ ਲੈ ਰਹੇ ਗਰੁੱਪ ਏ ਦੇ ਅਧਿਕਾਰੀਆਂ ਦੇ ਸ਼ੰਕੇ ਵੀ ਦੂਰ ਕੀਤੇ ਗਏ। ਇਸ ਸਿਖਲਾਈ ਦਾ ਮੰਤਵ ਸਰਕਾਰੀ ਅਧਿਕਾਰੀਆਂ ਦੀ ਕਾਰਜਕੁਸ਼ਲਤਾ ਵਿੱਚ ਵਾਧਾ ਕਰਨਾ ਸੀ। ਅੰਤ ਵਿੱਚ ਸਾਰੇ ਅਧਿਕਾਰੀਆਂ ਤੋਂ ਫੀਡ ਬੈਕ ਲਈ ਗਈ ਮਗਸੀਪਾ ਵਲੋਂ ਸਮੂਹ ਅਧਿਕਾਰੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

WRITTEN BY