Skip to content
Independent perspectives. Global stories.
BREAKING

ਵਿਰਕ ਹਸਪਤਾਲ ਜਲੰਧਰ ’ਚ ਮਨਾਇਆ ਗਿਆ ‘ਕੌਮਾਂਤਰੀ ਨਰਸਿਜ਼ ਦਿਵਸ’

Share this story

ਹਸਪਤਾਲ ਦੇ ਸਾਰੇ ਸਟਾਫ਼ ਮੈਂਬਰਾਂ ਨੇ ਦੁਪਹਿਰ ਦਾ ਖਾਣਾ ਇਕੱਠਿਆਂ ਖਾਧਾ
image ਜਲੰਧਰ, 12 ਮਈ (ਏਕਮਜੀਤ ਸਿੰਘ)- ਸ਼ੁੱਕਰਵਾਰ ਨੂੰ ਇੱਥੇ ਸਥਾਨਕ ਗੁਰੂ ਰਵਿਦਾਸ ਚੌਂਕ ਨੇੜੇ ਸਥਿੱਤ ਬੇਔਲਾਦਪਨ ਦੇ ਇਲਾਜ਼ ਦੇ ਅੰਤਰਰਾਸ਼ਟਰੀ ਕੇਂਦਰ ‘‘ਵਿਰਕ ਫਰਟੀਲਿਟੀ ਸਰਵਿਸਿਜ਼ ਜਲੰਧਰ’’ ਵਿੱਖੇ ‘ਨਰਸਿਜ਼-ਡੇਅ’ ਉਤਸ਼ਾਹ ਅਤੇ ਰਵਾਇਤ ਮੁਤਾਬਿਕ ਮਨਾਇਆ ਗਿਆ। ਹਸਪਤਾਲ ਦੇ ਬਾਨੀ ਮੁਖੀ ਲੈਬ ਡਾਇਰੈਕਟਰ ਡਾ. ਐਸਪੀਐਸ ਵਿਰਕ ਦੀ ਫਿਲਾਸਫੀ ਮੁਤਾਬਿਕ ਮਰੀਜ਼ਾਂ ਦੀ ਸਿਹਤਯਾਬੀ ਲਈ ਦਿਨ-ਰਾਤ ਸੇਵਾ ’ਚ ਰੁੱਝੀਆਂ ਨਰਸਾਂ ਨੂੰ ਸਨਮਾਨ ਦੇਣ ਦੇ ਉਦੇਸ਼ ਨਾਲ ਇਹ ਦਿਵਸ ਮਨਾਇਆ ਗਿਆ। ਇਸ ਮੌਕੇ ’ਤੇ ਹਸਪਤਾਲ ਦੇ ਪ੍ਰਸ਼ਾਸਕੀ ਅਧਿਕਾਰੀ ਮੈਡਮ ਬਲਬੀਰ ਕੌਰ ਵਿਰਕ ਨੇ ਕਿਹਾ ਕਿ ਨਰਸਾਂ ਦੀ  ਅਣਥੱਕ ਮੇਹਨਤ ਸਦਕਾ ਮਰੀਜ਼ਾਂ ਨੂੰ ਸਿਹਤਯਾਬੀ ਦਾ ਸੁੱਖ ਮਿਲਦਾ ਹੈ ਅਤੇ ਨਰਸ ਦਾ ਹਮੇਸ਼ਾਂ ਮੁਸਕਰਾਉਂਦਾ ਚੇਹਰਾ ਮਰੀਜ਼ ਨੂੰ ਮਾਯੂਸੀ ਤੋਂ ਦੂਰ ਤੰਦਰੁਸਤੀ ਵੱਲ ਲੈ ਜਾਂਦਾ ਹੈ। ਇਸ ਮੌਕੇ ਕੇਕ ਵੀ ਕੱਟਿਆ ਗਿਆ ਅਤੇ ਸਾਰੇ ਸਟਾਫ ਨੂੰ ਵਰਤਾਇਆ ਗਿਆ। ਹਸਪਤਾਲ ਦੇ ਸਾਰੇ ਸਟਾਫ਼ ਮੈਂਬਰਾਂ ਨੇ ਦੁਪਹਿਰ ਦਾ ਖਾਣਾ ਵੀ ਇਕੱਠਿਆਂ ਹੀ ਖਾਧਾ। ਵਿਰਕ ਫਰਟੀਲਿਟੀ ਸਰਵਿਸਿਜ਼ ਜਲੰਧਰ ਦੇ ਮਰੀਜ਼ ਵੀ ਨਰਸ-ਡੇ ਮਨਾਉਣ ਮੌਕੇ ਹਾਜਰ ਹੋਏ ਅਤੇ ਮਨੁੱਖੀ ਸੇਵਾ ਨਾਲ ਜੁੜੀਆਂ ਵਿਰਕ ਫਰਟੀਲਿਟੀ ਸਰਵਿਸਿਜ਼ ਜਲੰਧਰ ਦੀਆਂ ਨਰਸਾਂ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਗੌਰਵਦੀਪ ਸਿੰਘ ਵਿਰਕ ਨੇ ਵਿਰਕ ਫਰਟੀਲਿਟੀ ਸਰਵਿਸਿਜ਼ ਜਲੰਧਰ ’ਚ ਸੇਵਾਵਾਂ ਦੇ ਰਹੀਆਂ ਨਰਸਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ,‘‘ ਹਸਪਤਾਲ ਦੀ ਸਫਲਤਾ ਅਤੇ ਮਰੀਜ਼ਾਂ ਦੀ ਸਿਹਤਯਾਬੀ ਲਈ ਉਹ ਨਰਸਾਂ ਦੀ ਅਣਥੱਕ ਮੇਹਨਤ, ਜ਼ਜ਼ਬੇ ਤੇ ਸਮਰਪਣ ਲਈ ਦਿਲੋਂ ਧੰਨਵਾਦੀ ਹਨ ਜਿਸ ਦੀ ਬਦੌਲਤ ਅਨੇਕਾਂ ਬੇਔਲਾਦ ਜੋੜੇ ਵਿਰਕ ਫਰਟੀਲਿਟੀ ਸਰਵਿਸਿਜ਼ ਜਲੰਧਰ ਤੋਂ ਡਾਕਟਰੀ ਸੇਵਾਵਾਂ ਲੈ ਕੇ ਸੰਤਾਨ ਸੁੱਖ ਦੀ ਪ੍ਰਾਪਤੀ ਕਰਦੇ ਹਨ ਅਤੇ ਇਲਾਜ਼ ਦੀ ਇਸ ਸਫਲਤਾ ਵਿੱਚ ਨਰਸਾਂ ਦੀ ਵੱਡੀ ਭੂਮਿਕਾ ਹੈ।

WRITTEN BY